
ਭਾਜਪਾ ਸਰਕਾਰ ਸਿਰਫ਼ ਸੜਕਾਂ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੀ ਭਾਸ਼ਾ ਹੀ ਸਮਝਦੀ ਹੈ : ਕਾਂਗਰਸ
ਕੋਲਕਾਤਾ, 5 ਦਸੰਬਰ : ਨਵੇਂ ਖੇਤੀਬਾੜੀ ਕਾਨੂੰਨਾਂ 'ਤੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਨੇ ਸਨਿਚਰਵਾਰ ਨੂੰ ਕਿਹਾ ਭਾਜਪਾ ਦੀ ਕੇਂਦਰ ਸਰਕਾਰ ਸਿਰਫ਼ ਸੜਕਾਂ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾ ਦੀ ਹੀ ਭਾਸ਼ਾ ਸਮਝਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਕਾਨੂੰਨਾਂ 'ਤੇ ਸੰਸਦ ਦੀ ਸਥਾਈ ਕਮੇਟੀ ਰਾਹੀਂ ਕਿਤੇ ਵੱਧ ਸਲਾਹ ਅਤੇ ਵਿਚਾਰ ਕਰਨ ਦੀ ਮੰਗ ਕੀਤੀ ਸੀ, ਪਰ ਇਹ ਬੈਨਤੀ ਅਸਵੀਕਾਰ ਕਰ ਦਿਤੀ ਗਈ ਅਤੇ ਜਦੋਂ ਕਾਂਗਰਸ ਸਾਂਸਦਾਂ ਨੇ ਸੰਸਦ 'ਚ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਸੰਸਤ ਤੋਂ ਮੁਅੱਤਲ ਕਰ ਦਿਤਾ ਗਿਆ। ਕਾਂਗਰਸ ਦੇ ਆਗੂ ਚੌਧਰੀ ਨੇ ਟਵੀਟ 'ਚ ਕਿਹਾ, ''ਕਾਂਗਰਸ ਨੇ ਜਦ ਕਿਸਾਨ ਵਿਰੋਧੀ ਬਿਲਾਂ ਦਾ ਵਿਰੋਧ ਕੀਤਾ, ਤਕ ਸੱਤਾਧਾਰੀ ਪਾਰਟੀ ਨੇ ਸਾਡੇ 'ਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਥੇ ਤਕ ਕਿ ਸਾਡੇ ਮੈਂਬਰਾਂ ਨੂੰ ਸੰਸਦ 'ਚ ਉਸ ਸਮੇਂ ਮੁਅੱਤਲ ਕਰ ਦਿਤਾ ਗਿਆ। (ਪੀਟੀਆਈ)