
ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮੁੜ ਪ੍ਰੀਖਿਆ 8 ਤੋਂ 11 ਦਸੰਬਰ ਤਕ ਕਰਵਾਈ ਜਾਵੇਗੀ
ਐਸ.ਏ.ਐਸ ਨਗਰ, 5 ਦਸੰਬਰ (ਸੁਖਦੀਪ ਸਿੰਘ ਸੋਈ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅਕਤੁਬਰ 2020 ਵਿਚ ਕਰਵਾਈਆਂ ਗਈਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਦੌਰਾਨ ਪ੍ਰਬੰਧਕੀ ਕਾਰਨਾਂ ਕਰ ਕੇ ਪਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਮੰਗਲਵਾਰ ਤੋਂ ਕਰਵਾਈ ਜਾਵੇਗੀ
ਸਿਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮੁੜ ਪਰੀਖਿਆ 8 ਦਸੰਬਰ ਤੋਂ 11 ਦਸੰਬਰ ਤਕ ਕਰਵਾਈ ਜਾਵੇਗੀ ਮੁੜ ਪ੍ਰੀਖਿਆ ਸਬੰਧੀ ਡੇਟ-ਸ਼ੀਟ ਦੇ ਨਾਲ-ਨਾਲ ਪ੍ਰੀਖਿਆਰਥੀਆਂ ਦੇ ਐਡਮਿਟ ਕਾਰਡ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈੱਬ-ਸਾਈਟ ਉਤੇ ਉਪਲਬਧ ਕਰਵਾ ਦਿਤੇ ਗਏ ਹਨ।
ਦੋਹਾਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਸਵੇਰ 11 ਵਜੇ ਤੋਂ ਬਾਅਦ ਦੁਪਹਿਰ 2:15 ਵਜੇ ਤਕ ਹੋਣਗੀਆਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰੀਖਿਆਰਥੀਆਂ ਨੂੰ ਸਵੇਰ 10 ਵਜੇ ਤਕ ਪ੍ਰੀਖਿਆ ਕੇਂਦਰ ਵਿਖੇ ਪਹੁੰਚਣ ਅਤੇ ਪ੍ਰੀਖਿਆਰਥੀਆਂ ਸਮੇਤ ਸੁਪਰਵਾਈਜ਼ਰੀ ਸਟਾਫ਼ ਨੂੰ ਕੋਵਿਡ-19 ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ।
ਮੁੜ ਪਰੀਖਿਆ ਸਬੰਧੀ ਸੰਪੂਰਨ ਜਾਣਕਾਰੀ ਸਿਖਿਆ ਬੋਰਡ ਦੀ ਵੈੱਬ-ਸਾਈਟ ਉਤੇ ਉਪਲਬਧ ਹੈ