
ਕਿਸਾਨ ਜਥੇਬੰਦੀਆਂ ਤੇ ਲੋਕਾਂ ਪਰੈਸ਼ਰ
ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।
Pardeep Singh with Lankesh Trikha
ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਵੱਲੋਂ ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਜੋ ਕਿ ਰਾਈਟਰ ਹਨ। ਕੇਰਵਾ ਨਾਲ ਜੁੜੇ ਹੋਏ ਹਨ। ਪ੍ਰਦੀਪ ਸਿੰਘ ਨੇ ਦੱਸਿਆ ਕਿ ਜਿਹਨਾਂ ਨੂੰ ਤੁਸੀਂ ਪ੍ਰਜਾਤੰਤਰ ਕਹਿੰਦੇ ਹੋ ਅੱਜ ਦੀ ਪੀੜ੍ਹੀ ਨੂੰ ਇਹ ਡੈਮੋਕਰੈਸੀ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ।
Pardeep Singh with Lankesh Trikha
ਜਿਥੇ ਬਹੁਤ ਹੀ ਸਾਂਤਮਈ ਢੰਗ ਨਾਲ ਪਹਿਲਾਂ ਪੰਜਾਬ ਦੇ ਕਿਸਾਨ 31 ਜਥੇਬੰਦੀਆਂ ਨਾਲ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਧਰਨੇ ਤੇ ਬੈਠੇ ਸਨ ਅਤੇ ਹੁਣ ਦਿੱਲੀ ਵਿਚ ਸਾਂਤਮਈ ਢੰਗ ਨਾਲ ਧਰਨੇ ਤੇ ਬੈਠੇ ਹਨ। ਪੰਜਾਬ ਦੀ ਨੌਜਵਾਨ ਪੀੜੀ ਜੋ ਹੁਣ ਤੱਕ ਨਾਰਾਜ਼ ਸੀ ਉਹਨਾਂ ਵਿਚ ਵੀ ਉਤਸ਼ਾਹ ਆਇਆ ਇਸ ਸਭ ਨੂੰ ਵੇਖ ਕੇ ।
pardeep singh
ਉਹਨਾਂ ਨੇ ਸਮਝਣ ਦੀ ਕੋਸ਼ਿਸ ਕੀਤੀ ਹੈ ਕਿ ਜੋ ਤਿੰਨ ਖੇਤੀਬਾੜੀ ਕਾਨੂੰਨ ਆਏ ਹਨ ਨੌਜਵਾਨਾਂ ਨੇ ਇਸ ਨੂੰ ਪੜਿਆ ਅਤੇ ਅੱਗੇ ਪਿੰਡਾਂ,ਛੋਟੇ ਕਸਬਿਆਂ 'ਚ, ਸ਼ਹਿਰਾਂ ਵਿਚ ਬਹੁਤ ਹੀ ਵਿਸਥਾਰ ਨਾਲ ਲੋਕਾਂ ਨੂੰ ਬਹੁਤ ਹੀ ਵਿਸਥਾਰ ਨਾਲ ਸਮਝਾਇਆ ਅਤੇ ਜਾਗਰੂਕ ਕੀਤਾ ਵੀ ਇਹ ਕਾਨੂੰਨ ਕੀ ਹਨ ਅਤੇ ਸਾਨੂੰ ਕਿਉਂ ਦਿੱਲੀ ਜਾਣਾ ਪਵੇਗਾ।
Pardeep Singh with Lankesh Trikha
ਹਰਿਆਣ ਦੀ ਕਿਸਾਨ ਜਥੇਬੰਦੀਆਂ ਅਤੇ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਉਤਸ਼ਾਹ ਵੇਖ ਕੇ ਅੱਗੇ ਆਏ। ਪ੍ਰਦੀਪ ਸਿੰਘ ਨੇ ਕਿਹਾ ਕਿ ਕੁੱਝ ਚੋਣਵੇਂ ਚੈਨਲ ਜਾਣ ਕੇ ਕਿਸਾਨਾਂ ਦੇ ਧਰਨੇ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ।
Pardeep Singh with Lankesh Trikha
ਉਹਨਾਂ ਨੇ ਕਿਹਾ ਕਿ ਇਹ ਲੋਕਾਂ ਲਈ ਬਹੁਤ ਵੱਡਾ ਟੈਸਟ ਹੈ ਇਸ ਤੋਂ ਵੀ ਜਿਆਦਾ ਕਿਸਾਨ ਜਥੇਬੰਦੀਆਂ ਦੀਆਂ ਲੀਡਰਸ਼ਿਪ ਦਾ ਵੱਡਾ ਟੈਸਟ ਹੈ ਜਿਹਨਾਂ ਨੂੰ ਸਰਕਾਰ ਵਾਰ ਵਾਰ ਗੱਲਬਾਤ ਦੇ ਨਾਮ ਤੇ ਚੌਖ ਰਹੀ ਹੈ।
Pardeep Singh with Lankesh Trikha
ਸਰਕਾਰ ਵੇਖ ਰਹੀ ਹੈ ਕਿ ਕਿਸਾਨਾਂ ਵਿਚ ਕਿੰਨਾ ਸਬਰ ਹੈ। ਦੂਜੇ ਪਾਸੇ ਲੋਕਾਂ ਦਾ ਬਹੁਤ ਵੱਡਾ ਪਰੈਸ਼ਰ ਹੈ ਕਿਸਾਨ ਜਥੇਬੰਦੀਆਂ ਤੇ । ਕਿਹਾ ਇਹ ਜਾਂਦਾ ਹੁੰਦਾ ਹੈ ਕਿ ਲੋਕ ਲੀਡਰਾਂ ਮਗਰ ਚੱਲਦੇ ਹਨ ਪਰ ਇਹ ਅਜਿਹਾ ਆਪਣੇ ਆਪ ਵਿਚ ਇਤਿਹਾਸਤਕ ਪ੍ਰਦਰਸ਼ਨ ਹੈ ਜਿਹੜਾ ਕਿ ਬਹੁਤ ਸਮੇਂ ਬਾਅਦ ਹੋਇਆ ਇਸ ਪ੍ਰਦਰਸ਼ਨ ਵਿਚ ਲੀਂਡਰ ਲੋਕਾਂ ਪਿੱਛੇ ਲੱਗੇ ਹਨ।