
ਦੁਨੀਆਂ ਮਹਾਂਮਾਰੀ ਦਾ ਅੰਤ ਸ਼ੁਰੂ ਹੋਣ ਦੀ ਉਮੀਦ ਕਰ ਸਕਦੀ ਹੈ : ਡਬਲਿਊ.ਐਚ.ਓ ਮੁਖੀ
ਸੰਯੁਕਤ ਰਾਸ਼ਟਰ, 5 ਦਸੰਬਰ : ਸੰਯੁਕਤ ਰਾਸ਼ਟਰ ਦੇ ਸਿਹਤ ਪ੍ਰਮੁੱਖ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਕਿ ਕੋਰੋਨਾ ਵਾਇਰਸ ਟੀਕੇ ਦੇ ਪ੍ਰੀਖਣਾਂ ਦੇ ਸਕਾਰਾਤਮਕ ਨਤੀਜੇ ਦਾ ਮਤਲੱਬ ਹੈ ਕਿ 'ਦੁਨੀਆ, ਕੋਰੋਨਾ ਦੇ ਜਲਦ ਖ਼ਤਮ ਹੋਣ ਦਾ ਸੁਫ਼ਨਾ ਦੇਖਣਾ ਸ਼ੁਰੂ ਕਰ ਸਕਦੀ ਹੈ।' ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਗ਼ਰੀਬਾਂ ਨੂੰ 'ਟੀਕੇ ਦੀ ਭੱਜਦੋੜ' ਵਿਚ ਕੁਚਲਨਾ ਨਹੀਂ ਚਾਹੀਦਾ ਹੈ।
ਮਹਾਂਮਾਰੀ ਦੇ ਵਿਸ਼ੇ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਹਿਲੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੈਬ੍ਰੇਏਸਸ ਨੇ ਆਗਾਹ ਕੀਤਾ ਹੈ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ ਪਰ 'ਅੱਗੇ ਦਾ ਰਸਤਾ ਹੁਣ ਵੀ ਅਨਿਸ਼ਚਤਤਾ ਨਾਲ ਭਰਿਆ ਹੋਇਆ ਹੈ।' ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਮਨੁੱਖਤਾ ਦਾ 'ਮਹਾਨ ਅਤੇ ਸਭ ਤੋਂ ਖ਼ਰਾਬ' ਰੂਪ ਵੀ ਵਿਖਾਇਆ ਹੈ। ਉਹ ਕੋਰੋਨਾ ਦੇ ਦੌਰ ਵਿਚ ਇਕ-ਦੂਜੇ ਦੇ ਪ੍ਰਤੀ ਵਿਖਾਈ ਗਈ ਕਰੁਣਾ, ਆਤਮ ਬਲਿਦਾਨ, ਇਕਜੁੱਟਤਾ ਅਤੇ ਵਿਗਿਆਨ ਅਤੇ ਨਵਾਚਾਰ ਵਿਚ ਉੱਨਤੀ ਦਾ ਹਵਾਲਾ ਦੇਣ ਦੇ ਨਾਲ ਹੀ ਦਿਲ ਨੂੰ ਠੇਸ ਪਹੁੰਚਾਉਣ ਵਾਲੇ ਸਵਹਿਤ, ਇਲਜ਼ਾਮ ਅਤੇ ਵੰਡ ਦਾ ਜ਼ਿਕਰ ਕਰ ਰਹੇ ਸਨ। ਮੌਜੂਦਾ ਸਮੇਂ ਵਿਚ ਮਾਮਲਿਆਂ ਦੇ ਵਧਣ ਅਤੇ ਮੌਤ ਦਾ ਹਵਾਲਾ ਦਿੰਦੇ ਹੋਏ ਗੈਬ੍ਰੇਏਸਸ ਨੇ ਬਿਨਾਂ ਦੇਸ਼ਾਂ ਦੇ ਨਾਮ ਲਏ ਕਿਹਾ, 'ਜਿਥੇ ਵਿਗਿਆਨ ਕਾਂਸਪਿਰੇਸੀ ਥਿਓਰੀ (ਸਾਜਿਸ਼ ਦੇ ਸਿਧਾਂਤ) ਵਿਚ ਦਬ ਗਿਆ ਅਤੇ ਇਕਜੁੱਟਤਾ ਦੀ ਜਗ੍ਹਾ ਵੰਡਣ ਵਾਲੇ ਵਿਚਾਰਾਂ, ਸਵੈਹਿਤ ਨੇ ਲੈ ਲਿਆ, ਉੱਥੇ ਵਾਇਰਸ ਨੇ ਆਪਣੀ ਜਗ੍ਹਾ ਬਣਾ ਲਈ ਅਤੇ ਉਸ ਦਾ ਪ੍ਰਸਾਰ ਹੋਣ ਲੱਗਾ।'
ਉਨ੍ਹਾਂ ਅਪਣੇ ਆਨਲਾਈਨ ਸੰਬੋਧਨ ਵਿਚ ਉੱਚ ਪੱਧਰੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਟੀਕਾ ਉਨ੍ਹਾਂ ਸੰਕਟਾਂ ਨੂੰ ਦੂਰ ਨਹੀਂ ਕਰਦਾ ਹੈ ਕਿ ਜੋ ਜੜ ਵਿਚ ਬੈਠੇ ਹਨ- ਜਿਵੇਂ ਕਿ ਭੁੱਖ, ਗ਼ਰੀਬੀ, ਗ਼ੈਰ ਬਰਾਬਰੀ ਅਤੇ ਜਲਵਾਯੂ ਤਬਦੀਲੀ।
(ਪੀਟੀਆਈ)
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਖ਼ਾਤਮੇ ਦੇ ਬਾਅਦ ਇਸ ਨਾਲ ਨਿਪਟਿਆ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਨਵੇਂ ਫੰਡ ਦੇ ਟੀਕਾ ਵਿਕਸਿਤ ਕਰਣ ਅਤੇ ਪਾਰਦਰਸ਼ੀ ਰੂਪ ਨਾਲ ਵਿਕਸਿਤ ਕਰਣ ਦਾ ਡਬਲਯੂ.ਐਚ.ਓ. ਦਾ 'ਏ.ਸੀ.ਟੀ.- ਐਕਸਲੇਰੇਟਰ ਪ੍ਰੋਗਰਾਮ ਖ਼ਤਰੇ ਵਿਚ ਹੈ। ਗੈਬ੍ਰੇਏਸਸ ਨੇ ਕਿਹਾ ਕਿ ਟੀਕੇ ਦੀ ਤੱਤਕਾਲ ਵੱਡੇ ਪੈਮਾਨੇ 'ਤੇ ਖ਼ਰੀਦ ਅਤੇ ਵੰਡ ਦੇ ਜ਼ਮੀਨੀ ਕੰਮ ਲਈ 4.3 ਅਰਬ ਡਾਲਰ ਦੀ ਜ਼ਰੂਰਤ ਹੈ, ਇਸ ਦੇ ਬਾਅਦ 2021 ਲਈ 23.9 ਅਰਬ ਦੀ ਜ਼ਰੂਰਤ ਹੋਵੇਗੀ ਅਤੇ ਇਹ ਰਕਮ ਵਿਸ਼ਵ ਦੇ ਸਭ ਤੋਂ ਅਮਰੀ 20 ਦੇਸ਼ਾਂ ਦੇ ਸਮੂਹ ਵਲੋਂ ਘੋਸ਼ਿਤ ਪੈਕੇਜਾਂ ਵਿਚ 11 ਟ੍ਰਿਲੀਅਨ ਦੇ ਇਕ ਫ਼ੀ ਸਦੀ ਦਾ ਅੱਧਾ ਹੈ। (ਪੀਟੀਆਈ)