ਏਸ਼ੀਅਨ ਪੈਰਾ ਯੂਥ ਖੇਡਾਂ :ਅਨੱਨਿਆ ਬਾਂਸਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਕੀਤਾ ਪੰਜਾਬ ਦਾ ਨਾਮ ਰੌਸ਼ਨ 
Published : Dec 6, 2021, 10:47 am IST
Updated : Dec 6, 2021, 10:47 am IST
SHARE ARTICLE
asian para youth
asian para youth

ਏਸ਼ੀਅਨ ਪੈਰਾ ਯੂਥ ਖੇਡਾਂ ਦੇ ਪਹਿਲੇ ਦਿਨ ਭਾਰਤ ਦੇ 6 ਖਿਡਾਰੀਆਂ ਨੇ ਜਿੱਤੇ ਤਮਗ਼ੇ 

ਕੋਟਕਪੂਰਾ (ਗੁਰਿੰਦਰ ਸਿੰਘ) : ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਭਾਰਤੀ ਚੀਫ਼ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ਼ ਡੇ ਮਿਸ਼ਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। 2 ਦਸੰਬਰ ਨੂੰ ਉਦਘਾਟਨ ਮੌਕੇ ਪੰਜਾਬ ਦੀ ਖਿਡਾਰਨ ਪਲਕ ਕੋਹਲੀ ਨੇ ਭਾਰਤ ਦਾ ਤਿਰੰਗਾ ਲਹਿਰਾ ਕੇ ਭਾਰਤੀ ਟੀਮ ਦੀ ਹਾਜ਼ਰੀ ਲਵਾਈ। 

ਖੇਡਾਂ ਦੇ ਪਹਿਲੇ ਦਿਨ 3 ਦਸੰਬਰ ਨੂੰ ਐਥਲੈਟਿਕਸ ਵਿੱਚ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਆ ਦੇ ਮਾਨਚਰਿੱਤਰ ਤੇ ਮੈਡਲ ਜਿੱਤ ਕੇ ਭਾਰਤ ਦੇ ਤਿੰਰਗੇ ਨੂੰ ਏਸ਼ੀਅਨ ਪੈਰਾ ਯੂਥ ਗੇਮਜ਼ ਵਿੱਚ ਲਹਿਰਾਉਣ ਦਾ ਕੰਮ ਕੀਤਾ। ਭਾਰਤ ਦੇ ਛੇ ਖਿਡਾਰੀਆਂ ਦੇ ਮੈਡਲ ਜਿੱਤੇ।

Devanshi Satija (para youth)Devanshi Satija (para youth)

ਪੰਜਾਬ ਦੀ ਅਨੱਨਿਆ ਬਾਂਸਲ ਨੇ ਸ਼ਾਟਪੁੱਟ ਥਰੋ ਵਿਚ ਚਾਂਦੀ ਦਾ ਮੈਡਲ ਜਿੱਤ ਕੇ ਮੈਡਲਾਂ ਦਾ ਭਾਰਤ ਲਈ ਖਾਤਾ ਖੋਲ੍ਹਿਆ। ਇਸ ਉਪਰੰਤ ਕਰਨਾਟਕਾ ਦੇ ਬਿਨੱਤ ਬੀਜੂ ਜਾਰਜ ਨੇ 400 ਮੀਟਰ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ। ਰਾਜਸਥਾਨ ਦੇ ਵਿਕਾਸ ਭੱਟੀਵਾਲ ਨੇ ਸ਼ਾਟਪੁੱਟ ਥਰੋ ਵਿਚ ਚਾਂਦੀ ਦਾ ਤਗਮਾ ਜਿੱਤਿਆ। 

ਦਿੱਲੀ ਦੇ ਕਾਸ਼ਿਸ਼ ਲਾਕਰਾ ਨੇ ਕਲੱਬ ਥਰੋ ਵਿਚ ਸੋਨੇ ਦਾ ਤਗਮਾ ਜਿੱਤਿਆ। ਆਂਧਰਾ ਪ੍ਰਦੇਸ਼ ਦੇ ਸੰਜੇ ਰੈਡੀ ਨੀਲਮ ਨੇ ਸ਼ਾਟਪੁੱਟ ਥਰੋ ਵਿਚ ਕਾਂਸੇ ਦਾ ਤਗਮਾ ਜਿੱਤਿਆ। ਹਰਿਆਣਾ ਦੇ ਲਕਸ਼ਿਤ ਨੇ ਜੈਵੇਲਿਨ ਥਰੋ ਵਿਚ ਤਾਂਬੇ ਦਾ ਤਗਮਾ ਜਿੱਤਿਆ। ਇਸ ਜਿੱਤ ਦੀ ਖੁਸ਼ੀ ਵਿਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement