ਚੰਡੀਗੜ੍ਹ : ਰਾਹ ਜਾਂਦੀ ਲੜਕੀ ਨਾਲ ਨੌਜਵਾਨਾਂ ਨੇ ਕੀਤੀ ਛੇੜਛਾੜ, ਤੋੜਿਆ ਕਾਰ ਦਾ ਸ਼ੀਸ਼ਾ
Published : Dec 6, 2021, 1:03 pm IST
Updated : Dec 6, 2021, 1:03 pm IST
SHARE ARTICLE
chandigarh incident
chandigarh incident

ਪੁਲਿਸ ਕਰ ਰਹੀ ਹੈ ਫਰਾਰ ਮੁਲਜ਼ਮਾਂ ਦੀ ਭਾਲ

ਚੰਡੀਗੜ੍ਹ : ਸੈਕਟਰ-23 ਮਾਰਕੀਟ ਰੋਡ 'ਤੇ ਦੇਰ ਰਾਤ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਮੁਹਾਲੀ ਵਿਚ ਇੱਕ ਕੰਪਨੀ ਵਿਚ ਕੰਮ ਕਰਦੀ ਹੈ। ਉਹ 1 ਦਸੰਬਰ ਨੂੰ ਦੁਪਹਿਰ 3.30 ਵਜੇ ਵਰਨਾ ਗੱਡੀ ਵਿਚ ਆਪਣੇ ਦੋਸਤ ਨਾਲ ਜਦੋਂ ਸੈਕਟਰ 23 ਸਥਿਤ ਆਪਣੇ ਪੀਜੀ ਪਹੁੰਚੀ।

chandigarh incidentchandigarh incident

ਇਸ ਦੌਰਾਨ ਉਸ ਦੇ ਦੋ ਦੋਸਤ ਵੀ ਆਪਣੀ ਹੋਰ ਕਾਰ ਲੈ ਕੇ ਅੱਗੇ-ਪਿੱਛੇ ਆ ਰਹੇ ਸਨ। ਕੈਬ ਤੋਂ ਹੇਠਾਂ ਉਤਰਨ ਤੋਂ ਬਾਅਦ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਆਪਣੀ ਸਹੇਲੀ ਨੂੰ ਛੱਡਣ ਲਈ ਪੀਜੀ ਜਾ ਰਹੀ ਸੀ। ਇਸ ਦੌਰਾਨ ਆਈ-20 ਕਾਰ 'ਚ ਸਵਾਰ 4 ਨੌਜਵਾਨਾਂ ਨੇ ਲੜਕੀ ਦੀ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਉਸ ਨਾਲ ਛੇੜਛਾੜ ਕਰਨ ਤੋਂ ਬਾਅਦ ਗ਼ਲਤ ਟਿੱਪਣੀਆਂ ਕਰਨ ਲੱਗੇ।

chandigarh incidentchandigarh incident

ਜਦੋਂ ਉਸ ਨੇ ਅਣਗੌਲਿਆ ਕੀਤਾ ਤਾਂ ਨੌਜਵਾਨਾਂ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਮੁਲਜ਼ਮਾਂ ਨੇ ਜ਼ਬਰਦਸਤੀ ਪੀੜਤਾ ਦੀ ਕਾਰ ਦੇ ਅੱਗੇ ਕਾਰ ਲਗਾ ਕੇ ਕਾਰ ਰੋਕ ਲਈ। ਆਈ-20 ਕਾਰ 'ਚੋਂ ਚਾਰ ਨੌਜਵਾਨ ਹੇਠਾਂ ਉਤਰੇ ਅਤੇ ਕਾਰ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੀੜਤ ਲੜਕੀ ਅਤੇ ਉਸ ਦੇ ਦੋਸਤਾਂ ਨੇ ਘਬਰਾ ਕੇ ਗੱਡੀ ਨੂੰ ਅੰਦਰੋਂ ਬੰਦ ਕਰ ਦਿਤਾ। ਨੌਜਵਾਨਾਂ ਨੇ ਕਾਰ ਦੀਆਂ ਚਾਬੀਆਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਬਾਹਰ ਆ ਜਾਓ। 

chandigarh incidentchandigarh incident

ਇਸ ਦੌਰਾਨ ਹੀ ਮੁਲਜ਼ਮਾਂ ਵਿੱਚੋ ਇੱਕ ਨੇ ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿਤਾ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕੇ ਕਿਸੇ ਤਰ੍ਹਾਂ ਉਹ ਆਪਣੇ ਦੋਸਤਾਂ ਨਾਲ ਜਾਨ ਬਚਾ ਕੇ ਉਨ੍ਹਾਂ (ਪੁਲਿਸ) ਕੋਲ ਪਹੁੰਚੇ ਹਨ। ਇਸ ਦੇ ਨਾਲ ਹੀ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਜਦੋਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸਾਰੀ ਘਟਨਾ ਕੈਦ ਹੋ ਗਈ। ਫਿਲਹਾਲ ਪੁਲਿਸ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੀ ਭਾਲ ਕਰ ਰਹੀ ਹੈ।  

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement