ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
Published : Dec 6, 2021, 5:49 pm IST
Updated : Dec 6, 2021, 5:49 pm IST
SHARE ARTICLE
DrCharnjit Singh Pruthi assumed the office of President of the Punjab Medical Council
DrCharnjit Singh Pruthi assumed the office of President of the Punjab Medical Council

ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ

 

ਚੰਡੀਗੜ -  ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ।

ਉਨਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ  ਇਮਾਨਦਾਰੀ ਅਤੇ ਪੂਰੇ ਸਮਰਪਨ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਡਾਕਟਰੀ ਪੇਸ਼ੇ ਵਿੱਚ ਉੱਚ ਕਦਰਾਂ-ਕੀਮਤਾ ਨੂੰ ਕਾਇਮ ਰੱਖਣ ਦੀ ਤਵੱਕੋ ਰੱਖਦੇ ਹਨ ਅਤੇ ਇਸ ਦਿਸ਼ਾ ਵੱਲ ਲਗਾਤਾਰ ਕੰਮ ਕਰਦੇ ਰਹਿਣਗੇ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਇਸ ਨਵੀਂ ਜ਼ਿੰਮੇਂਵਾਰੀ ’ਤੇ ਖਰਾ ਉਤਰਣ ਦੀ ਹਰ ਕੋਸ਼ਿਸ਼ ਕਰਨਗੇ।

DrCharnjit Singh Pruthi assumed the office of President of the Punjab Medical CouncilDr Charnjit Singh Pruthi assumed the office of President of the Punjab Medical Council

ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਜਨਮੇ ਡਾ. ਪਰੂਥੀ ਨੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ। ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ ਡਾ. ਪਰੂਥੀ ਨੇ ਵੱਖ ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ ਅਤੇ ਇਸ ਖੇਤਰ ਵਿੱਚ ਵੱਡਾ ਨਾਮੜਾ ਖੱਟਿਆ। ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। 1995 ਵਿੱਚ ਉਨਾਂ ਨੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦੇ ਨਾਂ ਹੇਠ ਉੱਤਰੀ ਭਾਰਤ ਦਾ ਪਹਿਲਾ ਓਪਨ ਹਾਰਟ ਸਰਜਰੀ ਸੈਂਟਰ ਖੋਲਿਆ। ਉਹ ਇਸ ਦੇ ਚੇਅਰਮੈਨ-ਕਮ- ਡਾਇਰੈਕਟਰ ਹਨ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ।

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਆਈ.ਐਮ.ਏ ਦੇ ਰਾਸ਼ਟਰੀ ਉਪ ਪ੍ਰਧਾਨ ਡਾ.ਨਵਜੋਤ ਦਹੀਆ, ਡਾ.ਅਵਨੀਸ਼ ਕੁਮਾਰ, ਡੀ.ਆਰ.ਐਮ.ਈ.ਪੰਜਾਬ ਅਤੇ ਹੋਰ ਪੀਐਸਸੀ ਮੈਂਬਰ ਜਿਨਾਂ ਵਿੱਚ ਡਾ.ਗਿਰੀਸ਼ ਸਾਹਨੀ, ਮੀਤ ਪ੍ਰਧਾਨ ਡਾ. ਮਨੋਜ ਕੁਮਾਰ ਸੋਬਤੀ, ਡਾ. ਜੈਸਮੀਨ ਕੌਰ, ਡਾ: ਸੁਰਿੰਦਰਪਾਲ ਸਿੰਘ, ਡਾ: ਵਿਜੈ ਕੁਮਾਰ, ਡਾ: ਕਰਮਵੀਰ ਗੋਇਲ, ਡਾ: ਅਮਰਬੀਰ ਸਿੰਘ, ਡਾ: ਪਿ੍ਰਤਪਾਲ ਸਿੰਘ, ਡਾ: ਭਗਵੰਤ ਸਿੰਘ, ਡਾ: ਅਸ਼ੋਕ ਉੱਪਲ, ਡਾ: ਅਕਾਸ਼ ਦੀਪ ਅਗਰਵਾਲ, ਰਜਿਸਟਰਾਰ, ਸ੍ਰੀ  ਵਰਿੰਦਰ ਸੂਦ ਓ.ਐਸ.ਡੀ ਵਰਿੰਦਰ ਸੂਦ ਵੀ ਹਾਜ਼ਰ ਸਨ।

ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਡਾ: ਅਨੇਜਾ ( ਚਮੜੀ  ਰੋਗਾਂ ਦੇ ਮਾਹਰ), ਡਾ: ਹਰਨੂਰ ਪਰੂਥੀ (ਕਾਰਡੀਓਲਾਜਿਸਟ ਅਤੇ ਡਾਇਰੈਕਟਰ ਕੈਪੀਟੋਲ ਹਸਪਤਾਲ), ਸ੍ਰੀ ਜੀ. ਐੱਸ. ਸਿਆਲ (ਸੀ. ਏ. ਅਤੇ ਟਰੱਸਟੀ ਅਜੀਤ ਸਮਾਚਾਰ) ਸ੍ਰੀ ਜਤਿੰਦਰ ਪਾਲ ਪਰੂਥੀ (ਚੇਅਰਮੈਨ ਗਲੈਕਸੀ ਆਟੋਜੋਨ) ਸ੍ਰੀ ਢੀਂਡਸਾ ਅਤੇ ਸ੍ਰੀ ਕਰਨ ਲਾਲੀ ਵੀ ਪ੍ਰਧਾਨ ਦੇ ਨਾਲ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement