'ਸਾਡੀ ਸਰਕਾਰ ਬਣੀ ਤਾਂ ਮਹਿਲਾਵਾਂ ਨੂੰ ਦਿਆਂਗੇ 2500 ਰੁਪਏ ਪ੍ਰਤੀ ਮਹੀਨਾ'
Published : Dec 6, 2021, 7:16 am IST
Updated : Dec 6, 2021, 7:16 am IST
SHARE ARTICLE
IMAGE
IMAGE

'ਸਾਡੀ ਸਰਕਾਰ ਬਣੀ ਤਾਂ ਮਹਿਲਾਵਾਂ ਨੂੰ ਦਿਆਂਗੇ 2500 ਰੁਪਏ ਪ੍ਰਤੀ ਮਹੀਨਾ'

 


ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦਾ ਵੀ ਕੀਤਾ ਵਾਅਦਾ

ਪਣਜੀ, 5 ਦਸੰਬਰ : ਗੋਆ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ | 40 ਸੀਟਾਂ ਲਈ ਫ਼ਰਵਰੀ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ |
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ  ਗੋਆ ਵਿਚ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਹੈ | ਉਨ੍ਹਾਂ  ਐਲਾਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੋਆ ਵਿਚ ਸਰਕਾਰ ਬਣਾਉਂਦੀ ਹੈ ਤਾਂ ਔਰਤਾਂ ਨੂੰ  ਘਰ ਆਧਾਰ ਸਕੀਮ ਤਹਿਤ ਹਰ ਮਹੀਨੇ ਢਾਈ ਹਜ਼ਾਰ ਰੁਪਏ ਦਿਤੇ ਜਾਣਗੇ  | ਇਸ ਤੋਂ ਇਲਾਵਾ ਉਨ੍ਹਾਂ ਨੇ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦਾ ਵਾਅਦਾ ਵੀ ਕੀਤਾ | ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਗੋਆ ਦੀ ਰਾਜਨੀਤੀ ਨੂੰ  ਬਚਾਉਣਾ ਹੈ ਤਾਂ ਗੋਆ ਨੂੰ  ਬੁਰੇ ਨੇਤਾਵਾਂ ਤੋਂ ਬਚਾਉਣਾ ਹੋਵੇਗਾ |
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਗੋਆ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਘਰ ਆਧਾਰ ਯੋਜਨਾ ਦੇ ਤਹਿਤ ਔਰਤਾਂ ਨੂੰ  ਹਰ ਮਹੀਨੇ 2500 ਰੁਪਏ ਦਿਤੇ ਜਾਣਗੇ  | ਜਿਨ੍ਹਾਂ ਔਰਤਾਂ ਨੂੰ  ਇਹ ਸਕੀਮ ਨਹੀਂ ਮਿਲਦੀ ਅਤੇ ਉਹ 18 ਸਾਲ ਤੋਂ ਵੱਧ ਹਨ, ਉਨ੍ਹਾਂ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਟਰਾਂਸਫ਼ਰ ਕੀਤੇ ਜਾਣਗੇ |
ਕੇਜਰੀਵਾਲ ਨੇ ਅਪਣੇ ਭਾਸ਼ਣ ਵਿਚ ਦੋਸ਼ ਲਾਇਆ ਕਿ ਲੋਕ ਸਿਰਫ਼ ਮਹਿਲਾ ਸਸ਼ਕਤੀਕਰਨ ਦੀ ਗੰਲ ਕਰਦੇ ਹਨ, ਪਰ ਕੰਮ ਕੋਈ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਸੱਭ ਤੋਂ ਵੱਡੀ ਤਾਕਤ ਪੈਸੇ ਵਿਚ ਹੈ | ਜੇ ਤੁਹਾਡੀ ਜੇਬ ਵਿਚ ਪੈਸਾ ਹੈ, ਤਾਂ ਤੁਸੀਂ ਅੰਦਰੋਂ ਮਜਬੂਤ ਮਹਿਸੂਸ ਕਰਦੇ ਹੋ | ਜੇਕਰ ਸਾਡੀ ਹਰ ਔਰਤ ਦੀ ਜੇਬ ਵਿਚ ਹਜ਼ਾਰ ਰੁਪਏ ਹਨ ਤਾਂ ਉਹ ਕੀ ਨਹੀਂ ਕਰ ਸਕਦੀ? ਉਹ ਬਹੁਤ ਆਜ਼ਾਦ ਮਹਿਸੂਸ ਕਰੇਗੀ | ਅਸੀਂ ਔਰਤਾਂ ਦੇ ਖਾਤੇ ਵਿਚ ਪੈਸਾ ਪਾਉਣ ਜਾ ਰਹੇ ਹਾਂ, ਇਹ ਦੁਨੀਆ ਦਾ ਸੱਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੋਵੇਗਾ |        (ਏਜੰਸੀ)

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement