ਡਰੋਨ ਰਾਹੀਂ ਹਥਿਆਰ ਤੇ ਨਸ਼ੇ ਸੁੱਟਣ ਵਾਲਿਆਂ ਨਾਲ ਗੱਲਬਾਤ ਕਰਨਾ ਬੇਕਾਰ : ਮਨੀਸ਼ ਤਿਵਾੜੀ
Published : Dec 6, 2021, 7:27 am IST
Updated : Dec 6, 2021, 7:27 am IST
SHARE ARTICLE
IMAGE
IMAGE

ਡਰੋਨ ਰਾਹੀਂ ਹਥਿਆਰ ਤੇ ਨਸ਼ੇ ਸੁੱਟਣ ਵਾਲਿਆਂ ਨਾਲ ਗੱਲਬਾਤ ਕਰਨਾ ਬੇਕਾਰ : ਮਨੀਸ਼ ਤਿਵਾੜੀ

 

ਚੰਡੀਗੜ੍ਹ, 5 ਦਸੰਬਰ (ਅੰਕੁਰ ਤਾਂਗੜੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅੰਮਿ੍ਤਸਰ-ਲਾਹੌਰ ਵਿਚਕਾਰ ਵਪਾਰ ਮੁੜ ਸ਼ੁਰੂ ਕਰਨ ਦੇ ਬਿਆਨ 'ਤੇ ਸਿਆਸਤ ਮੁੜ ਤੋਂ ਗਰਮ ਹੋ ਗਈ ਹੈ |
ਪਾਕਿਸਤਾਨ ਨਾਲ ਵਪਾਰ ਦੀ ਗੱਲ 'ਤੇ ਕਾਂਗਰਸ ਦੇ ਅਪਣੇ ਆਗੂ ਹੀ ਭੜਕੇ ਨਜ਼ਰ ਆ ਰਹੇ ਹਨ | ਸਿੱਧੂ ਦੇ ਇਸ ਬਿਆਨ 'ਤੇ ਸਾਂਸਦ ਮਨੀਸ਼ ਤਿਵਾੜੀ ਨੇ ਤਿੱਖੀ ਪ੍ਰਤੀਕਿਰਿਆ ਦਿਤੀ | ਤਿਵਾੜੀ ਬੋਲੇ, ''ਜਦੋਂ ਤਕ ਪਾਕਿਸਤਾਨ ਭਾਰਤ ਵਿਚ ਅਤਿਵਾਦੀਆਂ ਨੂੰ  ਭੇਜਣਾ ਅਤੇ ਡਰੋਨਾਂ ਰਾਹੀਂ ਸਾਡੇ ਖੇਤਰਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ  ਛੱਡਣਾ ਬੰਦ ਨਹੀਂ ਕਰਦਾ | ਉਦੋਂ ਤਕ ਪਾਕਿਸਤਾਨ ਨਾਲ ਵਪਾਰ ਨਾਲ ਸਬੰਧਤ ਕੋਈ ਵੀ ਗੱਲਬਾਤ ਕਰਨਾ ਬੇਕਾਰ ਅਤੇ ਵਿਅਰਥ ਹੈ |U
ਦਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿਚ ਬਿਆਨ ਦਿਤਾ ਸੀ ਕਿ ਜਦੋਂ ਭਾਰਤ-ਪਾਕਿਸਤਾਨ ਵਪਾਰ ਲਈ ਮੁੰਬਈ-ਕਰਾਚੀ ਬਾਰਡਰ ਖੁਲ੍ਹਦਾ ਹੈ ਤਾਂ ਅੰਮਿ੍ਤਸਰ-ਲਾਹੌਰ ਬਾਰਡਰ ਕਿਉਂ ਨਹੀਂ ਖੁਲ੍ਹ ਸਕਦਾ? ਸਿੱਧੂ ਨੇ ਬੀਤੇ ਦਿਨੀਂ ਅੰਮਿ੍ਤਸਰ 'ਚ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਖੋਲਿ੍ਹਆ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ  ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਮਿਲ ਸਕੇ | ਇੰਨਾ ਹੀ ਨਹੀਂ, ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਨੂੰ  ਪਸੰਦ ਕਰਦੇ ਹਨ, ਜਿਨ੍ਹਾਂ ਨੇ ਭਾਰਤ ਤੋਂ ਪਾਕਿਸਤਾਨ ਤਕ ਸਮਝੌਤਾ ਬੱਸ ਸੇਵਾ ਸ਼ੁਰੂ ਕੀਤੀ ਸੀ |

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement