ਪੰਜਾਬ ਕਾਂਗਰਸ 'ਚ ਸਿੱਧੂ ਦਾ ਵਿਰੋਧ ਸ਼ੁਰੂ! ਪਾਰਟੀ ਦੇ ਬੁਲਾਰੇ ਬੱਲੀਏਵਾਲ ਨੇ ਦਿੱਤਾ ਅਸਤੀਫ਼ਾ
Published : Dec 6, 2021, 12:13 pm IST
Updated : Dec 6, 2021, 12:13 pm IST
SHARE ARTICLE
Pritpal Singh Baliawal
Pritpal Singh Baliawal

ਸਾਡੀ 2022 'ਚ ਮਜ਼ਬੂਤ ਪਕੜ ਹੋਣੀ ਸੀ ਜੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਪ੍ਰਧਾਨਗੀ 'ਚ ਅਸੀਂ ਚੋਣ ਲੜਦੇ

 

ਚੰਡੀਗੜ੍ਹ - 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਦਿਨੋਂ ਦਿਨ ਗਰਮਾਉਂਦੀ ਜਾ ਰਹੀ ਹੈ ਤੇ ਕਈ ਵਿਧਾਇਕ, ਮੰਤਰੀ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਾਂਗਰਸ (ਏਆਈਸੀਸੀ) ਦੇ ਕੌਮੀ ਕੋਆਰਡੀਨੇਟਰ ਅਤੇ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਆਪਣਾ ਅਸਤੀਫਾ ਸੋਨੀਆ ਨੂੰ ਭੇਜ ਦਿੱਤਾ ਹੈ। ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜ ਕੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਹੋ ਰਹੀ ਬਕਵਾਸ ਅਤੇ ਪਾਰਟੀ ਵਿਰੋਧੀ ਸਰਕਾਰ ਵਿਰੋਧੀ ਟਿੱਪਣੀਆਂ ਦਾ ਬਚਾਅ ਨਹੀਂ ਕਰ ਸਕਦੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਵੀ ਤਾਰੀਫ਼ ਕੀਤੀ।

file photo

ਬੱਲੀਏਵਾਲ ਨੇ ਹਰਿਆਣਾ ਅਤੇ ਹਿਮਾਚਲ ਕਿਸਾਨ ਕਾਂਗਰਸ ਦਾ ਚਾਰਜ ਸੰਭਾਲਿਆ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਡੀਆ ਪੈਨਲਿਸਟ ਵੀ ਰਹੇ।
ਅਸਤੀਫ਼ਾ ਦੇ ਕੇ ਉਹਨਾਂ ਨੇ ਕਿਹਾ ਕਿ ''ਪਿਛਲੇ 15 ਸਾਲਾਂ ਤੋਂ ਮੈਨੂੰ ਪਾਰਟੀ ਨੇ ਵੱਖ-ਵੱਖ ਪਲੈਟਫਾਰਮ 'ਤੇ ਜ਼ਿੰਮੇਵਾਰੀਆਂ ਸੌਂਪੀਆਂ ਪਰ ਹੁਣ ਪੰਜਾਬ ਦੀ ਕਮਾਨ ਪਾਰਟੀ ਨੇ ਗਲਤ ਹੱਥਾਂ 'ਚ ਸੌਂਪ ਦਿੱਤੀ ਹੈ। ਇਹ ਮੇਰੇ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੈ, ਅਜਿਹੇ ਸ਼ਖਸ ਦੀ ਪ੍ਰਧਾਨਗੀ ਜਿਸ ਦੇ ਪਾਕਿਸਤਾਨ ਨਾਲ ਸੰਬੰਧ ਨੇ। ਸਾਡੀ 2022 'ਚ ਮਜ਼ਬੂਤ ਪਕੜ ਹੋਣੀ ਸੀ ਜੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਪ੍ਰਧਾਨਗੀ 'ਚ ਅਸੀਂ ਚੋਣ ਲੜਦੇ

Pritpal Singh BaliawalPritpal Singh Baliawal

ਪਰ ਤੁਸੀਂ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੂੰ ਚੁਣਿਆ,ਹਾਲਾਂਕਿ ਚੰਨੀ ਵੀ ਚੰਗੇ ਨੇ ਪਰ ਜੋ ਰੋਜ਼ ਟਵੀਟ ਆਉਂਦੇ ਨੇ ਉਹ ਪਾਰਟੀ ਦੀ ਛਵੀ ਨੂੰ ਖ਼ਰਾਬ ਕਰਦੇ ਨੇ। ਇੱਥੋਂ ਤੱਕ ਕਿ ਜਦੋਂ ਅਕਾਲੀਆਂ ਦਾ ਰਾਜ ਸੀ ਉਦੋਂ ਮੇਰੇ 'ਤੇ ਕਈ ਝੂਠੇ ਪਰਚੇ ਦਰਜ ਹੋਏ ਪਰ ਫਿਰ ਵੀ ਮੈਂ ਕਾਂਗਰਸ ਨਾਲ ਖੜਿਆ ਰਿਹਾ ਪਰ ਹੁਣ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਪਾਰਟੀ ਨੇ ਜਗਦੀਸ਼ ਟਾਈਟਲਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ। ਸੋ ਹੁਣ ਮੈਂ ਤੈਅ ਕਰ ਲਿਆ ਹੈ ਕਿ ਮੈਂ ਪਾਰਟੀ ਦੀਆਂ ਜ਼ਿੰਮੇਵਾਰੀਆਂ, ਨੈਸ਼ਨਲ ਕੋਆਰਡੀਨੇਟਰ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਵਜੋਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦਿੰਦਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement