ASI ਭਰਤੀ ਘੁਟਾਲਾ: ਚੰਡੀਗੜ੍ਹ ਪੁਲਿਸ ਨੇ ਇਕ ਕਾਂਸਟੇਬਲ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Published : Dec 6, 2022, 6:46 pm IST
Updated : Dec 6, 2022, 6:46 pm IST
SHARE ARTICLE
Chandigarh Police ASI Recruitment Scam
Chandigarh Police ASI Recruitment Scam

ਜਾਅਲੀ ਫਾਰਮ ਜ਼ਰੀਏ ਧੋਖਾਧੜੀ ਕਰਨ ਦੀ ਕੋਸ਼ਿਸ਼

 

ਚੰਡੀਗੜ੍ਹ ਪੁਲਿਸ ਨੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਭਰਤੀ ਘੁਟਾਲੇ ਵਿਚ ਆਪਣੇ ਹੀ ਵਿਭਾਗ ਦੇ ਇਕ ਕਾਂਸਟੇਬਲ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਨਰੇਸ਼ (33) ਹੈ ਜੋ ਸੈਕਟਰ 42ਸੀ ਵਿਚ ਰਹਿੰਦਾ ਸੀ। ਦੂਜਾ ਮੁਲਜ਼ਮ ਹਰਦੀਪ (32) ਵੀ ਜੀਂਦ ਦਾ ਰਹਿਣ ਵਾਲਾ ਹੈ ਅਤੇ ਸੈਕਟਰ 41ਬੀ ਵਿਚ ਰਹਿ ਰਿਹਾ ਸੀ। ਤੀਜਾ ਮੁਲਜ਼ਮ ਚੰਦਰ ਕਾਂਤ (29) ਮਨੀ ਮਾਜਰਾ ਦਾ ਰਹਿਣ ਵਾਲਾ ਹੈ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਕਾਂਸਟੇਬਲ ਨਰੇਸ਼ ਚੰਡੀਗੜ੍ਹ ਪੁਲਿਸ ਵਿਚ ਹੀ ਕਾਂਸਟੇਬਲ ਹੈ। ਜਦਕਿ ਮੁਲਜ਼ਮ ਹਰਦੀਪ ਸੈਕਟਰ 17 ਸਥਿਤ ਏਜੀ ਪੰਜਾਬ ਦਫ਼ਤਰ ਵਿਚ ਕੰਮ ਕਰਦਾ ਹੈ। ਦੋਵਾਂ ਨੇ ਸਾਈਬਰ ਕੈਫੇ ਚਲਾਉਣ ਵਾਲੇ ਚੰਦਰ ਕਾਂਤ ਦੀ ਮਿਲੀਭੁਗਤ ਨਾਲ ਜਾਅਲੀ ਅਰਜ਼ੀ ਫਾਰਮ ਜਮ੍ਹਾ ਕਰਵਾਏ ਸਨ। ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

30 ਨਵੰਬਰ ਨੂੰ ਸੈਕਟਰ 11 ਥਾਣੇ ਦੀ ਪੁਲਿਸ ਨੇ ਇਹਨਾਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਕਿਹਾ ਹੈ ਕਿ ਇਹ ਮੁਲਜ਼ਮ ਏਐਸਆਈ ਭਰਤੀ ਪ੍ਰੀਖਿਆ ਵਿਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਬੰਧਤ ਪ੍ਰੀਖਿਆ ਨਾਲ ਸਬੰਧਤ ਕੁਝ ਸ਼ੱਕੀ ਅਰਜ਼ੀ ਫਾਰਮ ਅਪਰਾਧ ਸ਼ਾਖਾ ਕੋਲ ਜਾਂਚ ਲਈ ਆਏ ਸਨ। ਉਹਨਾਂ ਦੀ ਜਾਂਚ ਤੋਂ ਬਾਅਦ ਸੈਕਟਰ 11 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 419, 420, 511, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਕੱਢੀਆਂ ਗਈਆਂ ਏਐਸਆਈ ਦੀਆਂ 49 ਅਸਾਮੀਆਂ ’ਤੇ ਭਰਤੀ ਹੋਣ ਲਈ ਕੁਝ ਉਮੀਦਵਾਰਾਂ ਨੇ ਕਥਿਤ ਤੌਰ ’ਤੇ ਗਲਤ ਜਾਣਕਾਰੀ ਭਰੀ ਸੀ। ਸੂਤਰਾਂ ਅਨੁਸਾਰ ਇਸ ਘੁਟਾਲੇ ਵਿਚ ਇਕੋ ਉਮੀਦਵਾਰ ਨੇ ਕਈ ਅਰਜ਼ੀਆਂ ਭਰੀਆਂ ਸਨ। ਪੁਲਿਸ ਦੀ ਜਾਣਕਾਰੀ ਅਨੁਸਾਰ ਕੰਪਿਊਟਰ ਸਿਸਟਮ ਵਿਚ ਪਾਇਆ ਗਿਆ ਕਿ ਇਸ ਭਰਤੀ ਲਈ ਕਈ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਵੱਖ-ਵੱਖ ਵੇਰਵਿਆਂ ਨਾਲ ਕਈ ਅਰਜ਼ੀਆਂ ਦਿੱਤੀਆਂ ਹਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਈ ਉਮੀਦਵਾਰਾਂ ਨੇ ਇਕ ਤੋਂ ਵੱਧ ਅਰਜ਼ੀਆਂ ਦਿੱਤੀਆਂ ਹਨ। ਕੁਝ ਉਮੀਦਵਾਰਾਂ ਨੇ ਇਕ ਫਾਰਮ ਵਿਚ ਆਪਣਾ 'ਸਰਨੇਮ' ਨਹੀਂ ਭਰਿਆ ਹੈ ਅਤੇ ਦੂਜੇ ਵਿਚ ਸਰਨੇਮ ਨਾਲ ਬਿਨੈ-ਪੱਤਰ ਦਿੱਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement