Punjab News: ਜਪਾਨ ਫੇਰੀ ‘ਤੇ ਜਾਣਗੀਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥਣਾਂ:
Published : Dec 6, 2023, 6:04 pm IST
Updated : Dec 6, 2023, 6:04 pm IST
SHARE ARTICLE
Harjot Bains
Harjot Bains

10 ਤੋਂ 16 ਦਸੰਬਰ 2023 ਤਕ ਹੋਣ ਵਾਲੇ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਹੋਈ ਚੋਣ

Punjab News: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਅੱਠ ਵਿਦਿਆਰਥਣਾਂ 7 ਦਿਨਾਂ ਲਈ ਜਪਾਨ ਫੇਰੀ ’ਤੇ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਇਥੇ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਜਪਾਨ ਏਸ਼ੀਆ ਯੂਥ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ, ਜਿਸ ਨੂੰ ਕਿ ਸਾਕੂਰਾ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਜੋਂ ਵੀ ਜਾਣਿਆ ਜਾਂਦਾ ਹੈ , ਵਿਚ ਭਾਗ ਲੈਣ ਲਈ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾ ਚੁਣੀਆਂ ਗਈਆਂ ਹਨ। ਇਹ ਵਿਦਿਆਰਥਣਾਂ 7 ਦਿਨ ਮਿਤੀ 10 ਤੋਂ 16 ਦਸੰਬਰ,2023 ਤਕ ਜਪਾਨ ਵਿਖੇ ਰਹਿਣਗੀਆਂ।

ਉਨ੍ਹਾਂ ਦਸਿਆ ਕਿ ਚੁਣੀਆਂ ਗਈਆਂ ਵਿਦਿਆਰਥਣਾਂ ਵਿਚ ਸਕੂਲ ਆਫ਼ ਐਮੀਨੈਂਸ ਮਾਨਸਾ ਦੀ ਵਿਦਿਆਰਥਣ ਹਰਮਨਦੀਪ ਕੌਰ ਸਪੁੱਤਰੀ ਸੁਖਵਿੰਦਰ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੀ ਜਸਮੀਤ ਕੌਰ ਸਪੁੱਤਰੀ ਗੁਰਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਸੰਜਨਾ ਪੁੱਤਰੀ ਰਜਤ ਕੁਮਾਰ, ਮੈਰੀਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਸਪਨਾ ਪੁੱਤਰੀ ਸੰਤ ਰਾਮ, ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੀ ਵਿਦਿਆਰਥਣ ਨਿਸ਼ਾ ਰਾਣੀ ਪੁੱਤਰੀ ਜਸਵਿੰਦਰ ਸਿੰਘ , ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਕੁਲਦੀਪ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਮੰਡੀ ਦੀ ਵਿਦਿਆਰਥਣ ਦੀਪਿਕਾ ਪੁੱਤਰੀ ਹਰਵਿੰਦਰ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾਂ ਜਲੰਧਰ ਖਵਾਹਿਸ਼ ਪੁੱਤਰੀ ਰਮਨ ਕੁਮਾਰ ਸ਼ਾਮਲ ਹਨ।

(For more news apart from Eight girl students of Punjab government schools will go on Japan visit , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement