
ਖੁਲਾਸਾ ਕੀਤਾ ਕਿ, 'ਉਹ ਮੱਧ ਪ੍ਰਦੇਸ਼ ਰਾਜ਼ ਤੋਂ ਪਿਸਟਲ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਤੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ'
Amritsar: ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਇੱਕ ਪ੍ਰਮੁੱਖ ਮੈਂਬਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਪਸ਼ੂ ਮੰਡੀ ਵੱਲਾ, ਮਹਿਤਾ ਰੋਡ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਮਾਨਕ ਸਿੰਘ ਉਰਫ ਸੰਨੀ ਵੈਲਡਿੰਗ ਪੁੱਤਰ ਰਵਿੰਦਰ ਸਿੰਘ ਵਾਸੀ ਸੰਤ ਨਗਰ, ਟੈਂਪਲ ਕਲੌਨੀ, ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ, ਉਮਰ ਕਰੀਬ 28 ਸਾਲ ਵੱਜੋਂ ਹੋਈ ਹੈ ਤੇ ਪੁਲਿਸ ਟੀਮ ਨੇ ਇਸ ਪਾਸੋਂ 04 ਪਿਸਟਲ .32 ਬੋਰ ਤੇ 05 ਮੈਗਜ਼ੀਨ, 10 ਰੌਂਦ ਜਿੰਦਾ, ਬ੍ਰਾਮਦ ਕੀਤੇ ਗਏ ਹਨ।
ਮੱਧ ਪ੍ਰਦੇਸ਼ ਤੋਂ ਪੰਜਾਬ ਰਾਜ਼ ਵਿਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ 'ਤੇ ਏ.ਡੀ.ਸੀ.ਪੀ ਸਿਟੀ-3 ਅਭਿਮਨਿਊ ਰਾਣਾ, ਆਈ.ਪੀ.ਐਸ, ਦੀ ਨਿਗਰਾਨੀ ਹੇਠ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ-3, ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਪਸ਼ੂ ਮੰਡੀ, ਵੱਲਾ ਮਹਿਤਾ ਰੋਡ ਦੇ ਖੇਤਰ ਵਿਖੇ ਪਿਸਟਲ ਦੀ ਸਪਲਾਈ ਕਰਨ ਲਈ ਖੜੇ ਮੁਲਜ਼ਮ ਮਾਨਕ ਸਿੰਘ ਉਰਫ਼ ਸੰਨੀ ਵੈਲਡਿੰਗ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ, ਮੱਧ ਪ੍ਰਦੇਸ਼ ਰਾਜ਼ ਤੋਂ ਪਿਸਟਲ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਤੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ ਤੇ ਇਸਨੇ ਸੰਗਰੂਰ ਜੇਲ੍ਹ ਵਿਚ ਬੰਦ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਦੇ ਕਹਿਣ ਤੇ ਵੱਖ-ਵੱਖ ਲੋਕਾਂ ਤੇ ਗੋਲੀਆਂ ਚਲਾਈਆਂ ਸਨ। ਜਿਸ ਸਬੰਧੀ ਇਸਦੇ ਖ਼ਿਲਾਫ਼ ਇਰਾਦਾ ਕਤਲ ਤੇ 03 ਮੁਕੱਦਮੇਂ ਥਾਣਾ ਮੋਹਕਮ ਪੁਰਾ ਅਤੇ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਦਰਜ਼ ਹਨ।
ਮੁਕੱਦਮਾਂ ਨੰਬਰ 199/20 ਜੁਰਮ 307,34 ਭ:ਦ:, 25,54,59 ਅਸਲ੍ਹਾਂ ਐਕਟ, ਥਾਣਾ ਮੋਹਕਪੁਰਾ,ਅੰਮ੍ਰਿਤਸਰ ਵਿਚ ਇਸਨੂੰ 07 ਸਾਲ ਦੀ ਸਜ੍ਹਾਂ ਹੋਈ ਸੀ, ਜੋ ਕਰੀਬ 05 ਮਹੀਨੇ ਪਹਿਲਾਂ ਕੇਂਦਰੀ ਜੇਲ੍ਹ, ਫਿਰੋਜ਼ਪੁਰ ਤੋਂ ਜਮਾਨਤ ਤੇ ਬਾਹਰ ਆਇਆ ਸੀ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਬੰਧੀ ਥਾਣਾ ਮਕਬੂਲਪੁਰਾ ਵਿਚ ਇਹ ਮਾਮਲਾ ਅਸਲੇ ਨੂੰ ਲੈਕੇ ਦਰਜ ਕੀਤਾ ਗਿਆ ਹੈ
(For more news apart from A gangster caught by Punjab Police, stay tuned to Rozana Spokesman)