Moga News: ਜ਼ਿਲ੍ਹਾ ਮੋਗਾ ਦੇ ਸਿਖਿਆਰਥੀਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਗੇ ਆਈ ਬੀ ਐੱਮ, ਮਾਈਕਰੋਸੋਫਟ ਅਤੇ ਨੈਸਕੋਮ
Published : Dec 6, 2024, 1:13 pm IST
Updated : Dec 6, 2024, 1:13 pm IST
SHARE ARTICLE
IBM, Microsoft and Nasscom will provide modern training to the students of district Moga
IBM, Microsoft and Nasscom will provide modern training to the students of district Moga

Moga News: 934 ਬੱਚਿਆਂ ਨੇ ਕਾਰਵਾਈ ਇੰਨਰੋਲਮੈਂਟ, ਜਨਵਰੀ 2025 ਵਿੱਚ ਸ਼ੁਰੂ ਹੋਣਗੇ ਆਨਲਾਈਨ ਕੋਰਸ

ਮੋਗਾ- ਆਈ ਬੀ ਐੱਮ, ਮਾਈਕਰੋਸੋਫਟ ਅਤੇ ਨੈਸਕੋਮ ਵਰਗੀਆਂ ਤਕਨੀਕੀ ਖੇਤਰ ਦੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਜਲਦ ਹੀ ਜ਼ਿਲ੍ਹਾ ਮੋਗਾ ਦੇ ਸਿਖਿਆਰਥੀਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਾ ਸ਼ੁਰੂ ਕਰਨਗੀਆਂ। ਇਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇੱਛੁਕ ਸਿਖਿਆਰਥੀਆਂ ਦੀ ਇੰਨਰੋਲਮੈਂਟ ਕੀਤੀ ਜਾ ਰਹੀ ਹੈ। ਇਹ ਸਾਰੇ ਕੋਰਸ ਆਨਲਾਈਨ ਹੋਣਗੇ ਅਤੇ ਜਨਵਰੀ 2025 ਵਿੱਚ ਸ਼ੁਰੂ ਹੋ ਜਾਣਗੇ।

photophoto

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਪਣੇ ਦਫ਼ਤਰ ਵਿਖੇ ਹੁਨਰ ਵਿਕਾਸ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ  ਡਿੰਪਲ ਥਾਪਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

 

photophoto

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਮੋਗਾ ਦੇ ਸਿਖਿਆਰਥੀ ਵਿਸ਼ਵ ਪ੍ਰਸਿੱਧ ਕੰਪਨੀਆਂ ਤੋਂ ਸਿੱਧੇ ਤੌਰ ਤੇ ਸਿਖਲਾਈ ਲੈਣਗੇ।ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਆਈ.ਬੀ.ਐਮ., ਮਾਈਕਰੋਸਾਫਟ ਅਤੇ ਨੈਸਕੋਮ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮੁਹਈਆ ਕਰਵਾਉਣ ਲਈ ਵਰਤਮਾਨ ਅਤੇ ਭਵਿੱਖ ਦੀ ਲੋੜ੍ਹ ਅਨੁਸਾਰ ਨਵੇਂ ਸਿਖਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। 

ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਕੋਈ ਵੀ 10ਵੀਂ, 12ਵੀਂ, ਆਈ.ਟੀ.ਆਈ ਪਾਸ ਜਾਂ ਗਰੇਜੂਏਟ ਉਮੀਦਵਾਰ ਇਹ ਕੋਰਸ ਕਰ ਸਕਦਾ ਹੈ। ਹੁਣ ਤੱਕ ਵੱਖ ਵੱਖ 41 ਕੋਰਸਾਂ ਵਿੱਚ ਕਰੀਬ 934 ਉਮੀਦਵਾਰਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਹੋਰ ਨੌਜਵਾਨ ਵੀ ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ। ਇਹ ਸਾਰੇ ਕੋਰਸ ਤਕਨੀਕ, ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਈ ਕਾਮਰਸ, ਆਟੋਮੇਸ਼ਨ, ਕੰਪਿਊਟਰ, ਰੋਬੋਟਿਕ ਤਕਨੀਕ, ਹਾਰਡਵੇਅਰ ਅਤੇ ਕਪੇਸਿਟੀ ਬਿਲਡਿੰਗ ਨਾਲ ਸਬੰਧਤ ਹਨ। ਇਹਨਾਂ ਕੋਰਸਾਂ ਦੀ ਮਿਆਦ 20 ਘੰਟਿਆਂ ਤੋਂ ਲੈ ਕੇ 320 ਘੰਟਿਆਂ ਦੀ ਹੋਵੇਗੀ। 

ਸਾਰੰਗਲ ਨੇ ਕਿਹਾ ਕਿ ਇਹ ਕੋਰਸ ਕਰਨ ਨਾਲ ਨੌਜਵਾਨਾਂ ਕੋਲ ਇੱਕ ਮੌਕਾ ਹੋਵੇਗਾ ਕਿ ਉਹ 21ਵੀਂ ਸਦੀ ਦੀ ਲੋੜ੍ਹ ਮੁਤਾਬਿਕ ਤਕਨੀਕੀ ਸਿੱਖਿਆ ਹਾਸਲ ਕਰਨ ਦੇਣ ਨਾਲ ਨਾਲ ਵੱਡੇ ਬਰਾਂਡ ਨਾਲ ਵੀ ਜੁੜ ਸਕਣ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਅਪਣਾ ਨੈੱਟਵਰਕ ਵਧਾਉਣ ਦਾ ਵੀ ਮੌਕਾ ਮਿਲੇਗਾ ਉਥੇ ਹੀ ਅੰਤਰਰਾਸ਼ਟਰੀ ਪੱਧਰ ਦੀਆਂ ਹੋਰ ਕੰਪਨੀਆਂ ਵਿੱਚ ਰੋਜ਼ਗਾਰ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਵੇਗਾ। ਉਹਨਾਂ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਸਿਖਲਾਈ ਕੋਰਸ ਕਰਵਾਏ ਜਾ ਸਕਣ। 

ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਇਹ ਫਰੀ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਨੌਕਰੀ ਕਰਨ ਲਈ ਸਹਾਇਕ ਸਿੱਧ ਹੋਣਗੇ। ਇਹਨਾਂ ਕੋਰਸਾਂ ਨਾਲ ਸਿਖਿਆਰਥੀਆਂ ਨੂੰ ਇੱਕ ਚੰਗੀ ਨੌਕਰੀ ਹਾਸਲ ਕਰਨ ਵਿੱਚ ਮਦਦ ਮਿਲੇਗੀ। ਇਹ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਜਲਦ ਹੀ ਵਿਭਾਗ ਵੱਲੋਂ ਚਲਾਏ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਦਾ ਦੌਰਾ ਕਰਨਗੇ। 

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਆਪਣੀ ਯੋਗਤਾ ਅਨੁਸਾਰ ਕੋਈ ਵੀ ਉਮੀਦਵਾਰ ਕੋਰਸ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਤੀਜੀ ਮੰਜਿਲ, ਚਨਾਬ ਜੇਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਅਤੇ ਜ਼ਿਲ੍ਹਾ ਮਿਸ਼ਨ ਮੈਨੇਜਮੈਂਟ ਯੂਨਿਟ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸੰਪਰਕ ਨੰਬਰਾਂ 9465159813, 70739-11757 ਅਤੇ 6239266860 ਉੱਤੇ ਰਾਬਤਾ ਕੀਤਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement