Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ,10 ਆਈ.ਏ.ਐੱਸ ਅਤੇ 22 ਪੀ.ਪੀ.ਐੱਸ.ਸੀ.ਅਧਿਕਾਰੀਆਂ ਦੀ ਹੋਈ ਬਦਲੀ

By : BALJINDERK

Published : Dec 6, 2024, 8:29 pm IST
Updated : Dec 6, 2024, 8:29 pm IST
SHARE ARTICLE
file photo
file photo

Punjab News : ਪੰਜਾਬ ਸਰਕਾਰ ਨੇ ਹੁਕਮਾਂ ਦੀ ਕਾਪੀ ਕੀਤੀ ਜਾਰੀ

Punjab News : ਪੰਜਾਬ ਸਰਕਾਰ ਨੇ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 10 ਆਈ.ਏ.ਐੱਸ ਅਤੇ 22 ਪੀ.ਪੀ.ਐੱਸ.ਸੀ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਹੁਕਮਾਂ ਦੀ ਕਾਪੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ 10 ਆਈਏਐੱਸ ਅਧਿਕਾਰੀਆਂ ਸਮੇਤ 32 ਅਫ਼ਸਰਾਂ ਦਾ ਤਬਾਦਲਾ ਅਤੇ ਉਨ੍ਹਾਂ ਨੂੰ ਵਾਧੂ ਚਾਰਜ਼ ਦਿੱਤਾ ਹੈ ਪਰ ਸਰਕਾਰ ਨੇ ਪਿਛਲੇ ਦਿਨ ਸੇਵਾ ਮੁਕਤ ਹੋਏ ਮੁੱਖ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਦੇ ਅਹੁਦੇ ’ਤੇ ਕੋਈ ਤਾਇਨਾਤੀ ਨਹੀਂ ਕੀਤੀ।

1

ਜਾਰੀ ਹੁਕਮ ਅਨੁਸਾਰ ਸੀਨੀਅਰ ਆਈ.ਏ.ਐੱਸ ਅਧਿਕਾਰੀ ਵਿਕਾਸ ਪ੍ਰਤਾਪ ਸਿੰਘ ਨੂੰ ਪਹਿਲਾਂ ਵਿਭਾਗਾਂ ਦੇ ਨਾਲ ਵਧੀਕ ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਦਾ ਵਾਧੂ ਚਾਰਜ਼, ਅਲੋਕ ਸ਼ੇਖਰ ਨੂੰ ਵਾਧੂ ਚਾਰਜ਼ ਵਧੀਕ ਪ੍ਰਮੁੱਖ ਸਕੱਤਰ ਸਹਿਕਾਰਤਾ, ਅਜੋਏ ਕੁਮਾਰ ਸਿਨਹਾ ਨੂੰ ਵਿਤ ਵਿਭਾਗ ਦੇ ਨਾਲ ਨਾਲ ਹੁਣ ਪ੍ਰਿੰਸੀਪਲ ਸਕੱਤਰ ਬਿਜਲੀ, ਗੈਰ ਨਵੀਨੀਕਰਣ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਟਰਾਂਸ਼ਮਿਸ਼ਨ ਕਾਰਪੋਰੇਸ਼ਨ ਦੇ ਸੀ.ਐਮਡੀ ਹੋਣਗੇ। ਸਿਹਤ ਸਕੱਤਰ ਕੁਮਾਰ ਰਾਹੁਲ ਪੁਰਾਣੇ ਵਿਭਾਗ ਦੇ ਨਾਲ ਮੈਡੀਕਲ ਐਜੂਕੇਸ਼ਨ ਤੇ ਖੋਜ ਵਿਭਾਗ ਦੇ ਸਕੱਤਰ ਦਾ ਕੰਮ ਦੇਖਣਗੇ। ਇਸੀ ਤਰ੍ਹਾਂ ਪ੍ਰਿਆਂਕ ਭਾਰਤੀ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਨਾਲ ਹੁਣ ਜੰਗਲਾਤ ਵਿਭਾਗ ਦੇਖਣਗੇ। ਸ਼ੀਨਾ ਅਗਰਵਾਲ ਨੂੰ ਪੁਰਾਣੇ ਵਿਭਾਗਾਂ ਦੇ ਨਾਲ ਸੰਯੁਕਤ ਕਮਿਸ਼ਨਰ ਵਿਕਾਸ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੰਦੀਪ ਕੁਮਾਰ ਨੂੰ ਸਹਾਇਕ ਰਜਿਸਟਰਾਰ ਪ੍ਰਸ਼ਾਸਨ,ਸਹਿਕਾਰਤਾ ਪੰਜਾਬ, ਸਾਗਰ ਸੇਤੀਆ ਨੂੰ ਵਧੀਕ ਸਕੱਤਰ ਉਚ ਸਿੱਖਿਆ ਵਿਭਾਗ, ਰਵਿੰਦਰ ਸਿੰਘ ਨੂੰ ਵਧੀਕ ਸਕੱਤਰ ਲੇਬਰ, ਹਰਜਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾਇਆ ਗਿਆ ਹੈ।

1

ਇਸੀ ਤਰ੍ਹਾਂ ਪੀ.ਸੀ.ਐੱਸ ਅਫ਼ਸਰਾਂ ਵਿਚ ਦਲਜੀਤ ਕੌਰ ਨੂੰ ਪੰਜਾਬ ਇਨਫੋਟੈਕ ਦਾ ਏਐਮਡੀ ਲਗਾਇਆ ਹੈ। ਰਾਕੇਸ਼ ਕੁਮਾਰ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਜਲੰਧਰ, ਅਨਮੋਲ ਸਿੰਘ ਧਾਲੀਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਮੋਹਾਲੀ, ਅਮਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ, ਸੁਰਿੰਦਰ ਸਿੰਘ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਕਨੂੰ ਥਿੰਦ ਨੂੰ ਜੁਆਇੰਟ ਡਾਇਰੈਕਟਰ ਪ੍ਰਸ਼ਾਸਨ ਉਦਯੋਗ ਵਿਭਾਗ ਤੇ ਮੈਂਬਰ ਸੈਕਟਰੀ ਸਟੇਟ ਇਨਵਾਇਰਮੈਂਟ ਇਮਪੈਕਟ ਅਸੈਸਮੇਟ ਅਥਾਰਟੀ, ਸਿਮਰਪ੍ਰੀਤ ਕੌਰ ਨੂੰ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਲੋਕ ਨਿਰਮਾਣ ਵਿਭਾਗ ਪਟਿਆਲਾ ਤੇ ਵਾਧੂ ਚਾਰਜ ਪ੍ਰਸ਼ਾਸਨ ਵਾਟਰ ਸਪਲਾਈ ਤੇ ਸੈਨੀਟੇਸ਼ਨ, ਕੰਵਲਜੀਤ ਸਿੰਘ ਐੱਸ.ਡੀ.ਐੱਮ ਦਸੂਹਾ ਤੇ ਐੱਸ.ਡੀ.ਐਮ ਮੁਕੇਰੀਆਂ ਦਾ ਵਾਧੂ ਚਾਰਜ, ਰੋਹਿਤ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਜੈ ਇੰਦਰ ਸਿੰਘ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਮਨਜੀਤ ਕੌਰ ਨੂੰ ਐੱਸ.ਡੀ.ਐੱਮ ਭਵਾਨੀਗੜ੍ਹ ਤੇ ਆਰਟੀਓ ਸੰਗਰੂਰ ਦਾ ਵਾਧੂ ਚਾਰਜ, ਕਰਮਜੀਤ ਸਿੰਘ ਨੂੰ ਚੀਫ ਮਨਿਸਟਰ ਫੀਲਡ ਅਫ਼ਸਰ ਸੰਗਰੂਰ, ਪਰਲੀਨ ਕੌਰ ਬਰਾੜ ਨੂੰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਜਸਲੀਨ ਕੌਰ ਐਸ ਡੀਐਮ. ਲੁਧਿਆਣਾ ਪੂਰਬੀ, ਪ੍ਰੀਤ ਇੰਦਰ ਸਿੰਘ ਬੈਂਸ ਨੂੰ ਐੱਸ.ਡੀ.ਐੱਮ ਭਿੱਖੀਵਿੰਡ, ਰਿਚਾ ਗੋਇਲ ਨੂੰ ਸਹਾਇਕ ਕਮਿਸ਼ਨਰ ਪਟਿਆਲਾ ਤੇ ਪਟਿਆਲਾ ਵਿਕਾਸ ਅਥਰਾਟੀ ਦੇ ਅਸਟੇਟ ਅਫਸਰ ਦਾ ਵਾਧੂ ਚਾਰਜ, ਗੁਰਦੇਵ ਸਿੰਘ ਧੰਮ ਨੂੰ ਐਸ. ਡੀ. ਐਮ. ਪਟਿਆਲਾ, ਰਵਿੰਦਰ ਕੁਮਾਰ ਬੰਸਲ ਨੂੰ ਐੱਸ.ਡੀ.ਐਮ ਬਲਾਚੌਰ, ਮਨਜੀਤ ਸਿੰਘ ਰਾਜਲਾ ਨੂੰ ਐਸ.ਡੀ.ਐਮ ਗੁਰਦਾਸਪੁਰ, ਜਸਪਾਲ ਸਿੰਘ ਬਰਾੜ ਨੂੰ ਐੱਸਡੀਅਐਮ ਗਿੱਦੜਬਾਹਾ ਤੇ ਜੁਣਾਇੰਟ ਕਮਿਸ਼ਨਰ ਬਠਿੰਡਾ ਦਾ ਵਾਧੂ ਚਾਰਜ, ਚੇਤਨ ਬੰਗੜ ਨੂੰ ਐੱਸ.ਡੀ.ਐੱਮ ਅਮਲੋਹ , ਨਵਜੋਤ ਸ਼ਰਮਾ ਨੂੰ ਫੀਲਡ ਅਫਸਰ ਮੁੱਖ ਮੰਤਰੀ ਪਟਿਆਲਾ ਲਗਾਇਆ ਗਿਆ ਹੈ।

1

(For more news apart from Major administrative reshuffle in Punjab,10 IAS and 22 PPSC. Change of officers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement