ਕਾਰ ਪਾਸੇ ਕਰਨ ਨੂੰ ਲੈ ਕੇ ਹੋਇਆ ਵਿਵਾਦ
ਬਟਾਲਾ: ਬਟਾਲਾ ਦੇ ਸਟਾਫ ਰੋਡ ਤੇ ਬੀਤੀ ਦੇਰ ਰਾਤ ਕਾਰ ਦੀ ਸਾਈਡ ਲੈਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ ਇਸ ਦੌਰਾਨ ਦੋ ਨੌਜਵਾਨਾਂ ਦੇ ਲੱਤਾਂ ਚ ਲੱਗੀਆਂ ਗੋਲੀਆਂ ਜਿੰਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਸਰਕਾਰੀ ਹਸਪਤਾਲ ਤੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਪੀੜਤਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨਹੀਂ ਸੀ ਜਾਣਦੇ ਅਸੀਂ ਉਹਨਾਂ ਨੂੰ ਕਾਰ ਸਾਈਡ ਤੇ ਕਰਨ ਲਈ ਕਿਹਾ ਇੰਨੇ ਚ ਹੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਦੂਸਰੇ ਪਾਸੇ ਜਖਮੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਨਾ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਹੈ।
ਸਰਕਾਰੀ ਹਸਪਤਾਲ ਦੇ ਇਲਾਜ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਦੋ ਨੌਜਵਾਨ ਆਏ ਸਨ ਜਿਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਦੋਨਾਂ ਦੀ ਹਾਲਤ ਸਥਿਰ ਹੈ ਅਸੀਂ ਦੋਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਜਦ ਤੱਕ ਰੈਫਰ ਕੀਤਾ ਗਿਆ ਉਦੋਂ ਤੱਕ ਪੁਲਿਸ ਨਹੀਂ ਸੀ ਪਹੁੰਚੀ ਪੁਲਿਸ ਮੌਕੇ ਤੇ ਜਾ ਕੇ ਜਾਂਚ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
