
ਕਿਸਾਨ ਅੰਦੋਲਨ ਦੇ ਸੇਕ ਅੱਗੇ ਭਾਜਪਾ ਦਾ ਇਕ ਹੋਰ ਫੁੱਲ ਕੁਮਲਾਇਆ
ਰਾਮਪੁਰਾ ਫੂਲ, 6 ਜਨਵਰੀ (ਹਰਿੰਦਰ ਬੱਲੀ): ਕਿਸਾਨ ਅੰਦੋਲਨ ਦੇ ਸੇਕ ਅੱਗੇ ਭਾਜਪਾ ਦਾ ਇਕ ਹੋਰ ਫੁੱਲ ਕੁਮਲਾ ਗਿਆ ਹੈ, ਸਿੱਟੇ ਵਜੋਂ ਉਸ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿਤਾ ਹੈ | ਪਾਰਟੀ ਛੱਡਣ ਬਾਰੇ ਮੱਖਣ ਜਿੰਦਲ ਨੇ ਬੀਕੇਯੂ ਏਕਤਾ ਉਗਰਾਹਾਂ ਦੇ ਸਰਗਰਮ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਨੂੰ ਹੱਥ ਲਿਖਤ ਇਕ ਲਾਈਨ ਦੀ ਅਸਤੀਫ਼ੇ ਵਾਲੀ ਇਬਾਰਤ ਅਪਣੇ ਦਸਤਖ਼ਤਾਂ ਹੇਠ ਵਟਸਐਪ ਕੀਤੀ ਹੈ ਜਿਸ ਅਨੁਸਾਰ ਕਿਹਾ ਗਿਆ ਹੈ ਕਿ ਮੈਂ ਕਿਸਾਨ ਅੰਦੋਲਨ ਕਾਰਨ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦਿੰਦਾ ਹਾਂ | ਅਸਤੀਫ਼ੇ ਵਾਲੀ ਇਹ ਇਬਾਰਤ ਨਾ ਹੀ ਅਪਣੀ ਪਾਰਟੀ, ਨਾ ਹੀ ਪ੍ਰੈੱਸ ਉਤੇ ਨਾ ਹੀ ਕਿਸਾਨ ਯੂਨੀਅਨ ਨੂੰ ਸੰਬੋਧਨ ਹੈ | ਇਸ ਵਿਚ ਨਾ ਹੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ ਹੈ ਤੇ ਨਾ ਹੀ ਪਾਰਟੀ ਦੀ ਆਲੋਚਨਾ ਹੈ | ਦਸਣਯੋਗ ਹੈ ਕਿ ਬੀਕੇਯੂ ਏਕਤਾ ਉਗਰਾਹਾਂ ਵਲੋਂ ਮਾਸਟਰ ਜਵੰਧਾ ਦੀ ਅਗਵਾਈ ਵਿਚ ਮੱਖਣ ਲਾਲ ਜਿੰਦਲ ਤੇ ਪਾਰਟੀ ਤੋਂ ਅਸਤੀਫ਼ਾ ਦੇਣ ਲਈ ਬੀਤੇ ਦੋ ਕੁ ਮਹੀਨਿਆਂ ਤੋਂ ਸਹਿਰ ਅੰਦਰ ਰੁਟੀਨ ਅੰਦੋਲਨ ਚਲਾਇਆ ਜਾ ਰਿਹਾ ਸੀ, ਪਰ ਕੁੱਝ ਦਿਨ ਪਹਿਲਾਂ ਜਿਉਾ ਹੀ ਇਸ ਗਰੁੱਪ ਨੇ ਉਕਤ ਆਗੂ ਦੀ ਟਾਇਲਾਂ ਵਾਲੀ ਫ਼ੈਕਟਰੀ ਅਤੇ ਕਪੜੇ ਦੀ ਦੁਕਾਨ ਸਮੇਤ ਤਿੰਨ ਵਪਾਰਕ ਅਦਾਰਿਆਂ ਦਾ ਮੁਕੰਮਲ ਘਿਰਾਉ ਕਰਦਿਆਂ ਗਾਹਕਾਂ ਦਾ ਆਉਣ ਜਾਣ ਵੀ ਠੱਲ ਦਿਤਾ ਗਿਆ ਸੀ ਤੇ ਉਸ ਨੇ ਮੌੜ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਹਾਜ਼ਰੀ ਵਿਚ ਵਿਚਾਰ ਕਰਨ ਲਈ ਦੋ ਜਨਵਰੀ ਤਕ ਦੀ ਮੋਹਲਤ ਲੈ ਲਈ, ਪਰ ਮੋਹਲਤ ਖ਼ਤਮ ਹੋਣ ਦੇ ਪੰਜ ਦਿਨ ਬੀਤਣ ਬਾਅਦ ਵੀ ਜਦ ਭਾਜਪਾ ਆਗੂ ਵਲੋਂ ਚੁੱਪ ਧਾਰ ਲਈ ਗਈ ਤਾਂ ਕਿਸਾਨਾਂ ਨੇ ਕੋਈ ਸਖ਼ਤ ਐਕਸ਼ਨ ਕਰਨ ਦੀ ਵਿਉਾਤਬੰਦੀ ਕਰ ਲਈ ਜਿਸ ਦੀ ਭਿਣਕ ਉਕਤ ਆਗੂ ਨੂੰ ਵੀ ਪੈ ਗਈ | ਸਿੱਟੇ ਵਜੋਂ ਉਸ ਅੱਜ ਅਸਤੀਫ਼ੇ ਦਾ ਐਲਾਨ ਕਰ ਦਿਤਾ |
ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਪ੍ਰਤੀਕਰਮ ਦਿੰਦਿਆਂ ਕਿ ਅਸਤੀਫ਼ੇ ਨੂੰ ਸ਼ੁਭ ਸਗਨ ਕਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਪਣਾ ਅਤੇ ਕਿਸਾਨ ਯੂਨੀਅਨ ਦਾ ਜਿੰਦਲ ਨਾਲ ਕੋਈ ਨਿਜੀ ਰੋਲਾ ਨਹੀਂ ਹੈ, ਲੜਾਈ ਸਾਂਝੀ ਹੈ | ਇਹ ਵੀ ਕਿ ਜੇਕਰ ਸਾਬਕਾ ਭਾਜਪਾ ਆਗੂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਨ/ਪਾਰਟੀ ਤੋਂ ਬਾਕਾਇਦਾ ਅਸਤੀਫ਼ਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਪਿੰਡਾਂ ਦੇ ਲੋਕ ਗੱਲ ਨਾਲ ਲਾਉਣਗੇ | ਮੱਖਣ ਜਿੰਦਲ ਨੂੰ ਕਈ ਫ਼ੋਨ ਕੀਤੇ, ਪਰ ਉਨ੍ਹਾਂ ਫ਼ੋਨ ਨਹੀਂ ਉਠਾਇਆ | ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਭਾਜਪਾ ਦੇ ਸੂਬਾ ਉਪ ਪ੍ਰਧਾਨ ਡੀ.ਐਸ. ਸੋਢੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਬਾਬਤ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿਤਾ | ਉਾਜ ਉਨ੍ਹਾਂ ਆਸ ਪ੍ਰਗਟਾਈ imageਕਿ ਜਲਦ ਹੀ ਕਿਸਾਨਾਂ ਨੂੰ ਕੇਂਦਰ ਵਲੋਂ ਸੰਤੁਸ਼ਟ ਕਰ ਕੇ ਤੋਰਿਆ ਜਾਵੇਗਾ |
6-2ਏ