
ਪੰਜਾਬ 'ਚ 'ਬਰਡ ਫ਼ਲੂ' ਬੀਮਾਰੀ ਕੰਟਰੋਲ ਹੇਠ : ਤਿ੍ਪਤ ਬਾਜਵਾ
ਜਲੰਧਰ ਦੀ ਪ੍ਰਯੋਗਸ਼ਾਲਾ ਦੇ ਮਾਹਰ ਗੁਆਂਢੀ 8 ਰਾਜਾਂ ਵਿਚ ਜਾ ਰਹੇ ਹਨ
ਚੰਡੀਗੜ੍ਹ, 6 ਜਨਵਰੀ (ਜੀ. ਸੀ. ਭਾਰਦਵਾਜ): ਦਿਹਾਤੀ ਵਿਕਾਸ ਮੰਤਰੀ ਜਿਨ੍ਹਾਂ ਕੋਲ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮਹਿਕਮਾ ਵੀ ਹੈ, ਨੇ ਅੱਜ ਪੰਜਾਬ ਭਵਨ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਗਿਆ ਪੌਾਗ ਡੈਮ ਝੀਲ, ਤਲਵਾਡਾ ਦੇ ਕੁੱਝ ਪੰਛੀਆਂ ਨੂੰ 'ਬਰਡ ਫ਼ਲੂ' ਬੀਮਾਰੀ ਦੇਖੇ ਜਾਣ ਉਪਰੰਤ ਮਹਿਕਮੇ ਨੇ ਫੌਰੀ ਕਦਮ ਚੁਕੇ ਹਨ ਅਤੇ ਜਲੰਧਰ ਸਥਿਤ ਪ੍ਰਯੋਗਸ਼ਾਲਾ ਦੇ ਮਾਹਰ ਡਾਕਟਰਾਂ, ਵਿਗਿਆਨੀਆਂ ਤੇ ਹੋਰ ਸਟਾਫ਼ ਦੀ ਟੀਮ, ਨਾ ਸਿਰਫ਼ ਪੰਜਾਬ ਵਿਚ ਬਲਕਿ ਗੁਆਂਢੀ ਰਾਜ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਲੱਦਾਖ਼, ਚੰਡੀਗੜ੍ਹ, ਉਤਰਾਖੰਡ ਵਿਚ ਵੀ ਮਦਦ ਤੇ ਤਕਨੀਕੀ ਮਸ਼ਵਰਾ ਮੁਹਈਆ ਕਰਵਾ ਰਹੀ ਹੈ |
ਸ. ਬਾਜਵਾ ਦਾ ਕਹਿਣਾ ਸੀ ਕਿ ਮੁਰਗਾ ਮੱਛੀ ਜਾਂ ਹੋਰ ਪੰਛੀ ਮੀਟ ਅਤੇ ਅੰਡਾ ਚੰਗੀ ਤਰ੍ਹਾਂ ਪਕਾ ਕੇ, ਉਬਾਲ ਕੇ, ਖਾਣ ਤੋਂ ਕੋਈ ਬੀਮਾਰੀ ਇਨਸਾਨ ਨੂੰ ਨਹੀਂ ਲੱਗੇਗੀ ਅਤੇ ਫ਼ਜ਼ੂਲ ਵਹਿਮ ਵਿਚ ਨਹੀਂ ਪੈਣਾ ਚਾਹੀਦਾ | ਉਨ੍ਹਾਂ ਦਸਿਆ ਕਿ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਪੋਲਟਰੀ ਫ਼ਾਰਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ 'ਬਰਡ ਫ਼ਲੂ' ਦੇ ਫੈਲਣ 'ਤੇ ਮੁਕੰਮਲ ਕੰਟਰੋਲ ਹੈ | ਦਿਹਾਤੀ ਵਿਕਾਸ ਕੰਮਾਂ ਦਾ ਲੰਮਾ ਚੌੜਾ ਵੇਰਵਾ ਦਿੰਦੇ ਹੋਏ ਤਿ੍ਪਤ ਬਾਜਵਾ ਨੇ ਕਿਹਾ ਕਿ ਹਰ ਪਿੰਡ ਵਿਚ ਵਿਕਾਸ ਕੰਮ ਚਲ ਰਹੇ ਹਨ, 192 ਪਿੰਡਾਂ ਵਿਚ ਸੀਚੇਵਾਲ ਮਾਡਲ ਤਹਿਤ ਛੱਪੜਾਂ ਤੇ ਹੋਰ ਸਾਫ਼ ਸਫ਼ਾਈ ਦਾ ਕਾਰਜ ਹੋ ਰਿਹਾ ਹੈ ਅਤੇ 12296 ਛੱਪੜਾਂ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ |
ਕੈਬਨਿਟ ਮੰਤਰੀ ਨੇ ਦਸਿਆ ਕਿ 2007-2017 ਤਕ ਅਕਾਲੀ ਬੀਜੇਪੀ ਸਰਕਾਰ ਮੌਕੇ ਕੇਵਲ 2027 ਕਰੋੜ ਦੇ ਵਿਕਾਸ ਕੰਮ ਕਰਵਾਏ ਗਏ ਜਦੋਂ ਕਿ ਕੇਂਦਰ ਸਰਕਾਰ ਦੀ ਮਦਦ ਨਾਲ 3500 ਕਰੋੜ ਦੇ ਕੰਮ, ਪਿਛਲੇ 4 ਸਾਲਾਂ ਵਿਚ ਕੀਤੇ ਗਏ ਹਨ ਅਤੇ ਅੱਗੋਂ ਹੋਰ ਅਜੇ ਜਾਰੀ ਹਨ | ਪੰਜਾਬੀ ਯੂਨੀਵਰਸਟੀ ਦੀ ਪਤਲੀ ਵਿੱਤੀ ਹਾਲਤ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਿ੍ਪਤ ਬਾਜਵਾ ਨੇ ਕਿਹਾ ਕਿ 3500 ਕਰੋੜ ਦੀ ਮਦਦ ਜਾਂ ਗ੍ਰਾਂਟ ਦੇਣ ਦਾ ਉਪਰਾਲਾ ਕੀਤਾ ਜਾਵੇਗਾ ਪਰ ਨਾਲ ਦੀ ਨਾਲ ਮਾਹਰਾਂ ਦੀ ਕਮੇਟੀ ਬਿਠਾ ਕੇ ਪੁਰਾਣੇ ਕੋਰਸ ਬੰਦ ਕਰਵਾ ਕੇ ਨਵੇਂ ਸ਼ੁਰੂ ਕਰਵਾ ਕੇ, ਫ਼ੀਸਾਂ ਵਿਚ ਵਾਧਾ ਕਰ ਕੇ ਤੇ ਆਮਦਨ ਦੇ ਸਰੋਤ ਵਧਾ ਕੇ ਸਾਰਾ ਕੁੱਝ ਛੇਤੀ ਠੀਕ ਕੀਤਾ ਜਾਵੇਗਾ |
ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ 12 ਨਵੇਂ ਸਰਕਾਰੀ ਕਾਲਜ ਹੋਰ ਖੋਲ੍ਹੇ ਜਾਣਗੇ ਜਿਨ੍ਹਾਂ ਵਿਚ ਲੈਕਚਰਾਰਾਂ ਤੇ ਮਾਹਰ ਟੀਚਰਾਂ ਦੀ ਭਰਤੀ ਕਰ ਕੇ ਵਿਦਿਆਰਥੀਆਂ ਨੂੰ ਆਧੁਨਿਕ ਕੋਰਸਾਂ ਦੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ |
image