
ਕੀ ਕੇਜਰੀਵਾਲ ਸਰਕਾਰ 65 ਹਜ਼ਾਰ ਸਿੱਖ ਵੋਟਰਾਂ ਦੀਆਂ ਵੋਟਾਂ ਕੱਟ ਕੇ, ਸੰਵਿਧਾਨਕ ਹੱਕ ਖੋਹਣਾ ਚਾਹੁੰਦੀ ਹੈ?
ਨਵੀਂ ਦਿੱਲੀ, 6 ਜਨਵਰੀ (ਅਮਨਦੀਪ ਸਿੰਘ): ਪਿਛਲੇ ਦੋ ਮਹੀਨੇ ਤੋਂ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਾਂ ਬਨਵਾਉਣ ਬਾਰੇ ਜਾਗਰੂਕ ਕਰਨ ਵਾਲੀ ਜੱਥੇਬੰਦੀ 'ਸਿੱਖ ਕਲੈਕਟਿਵ' ਨੇ ਦਿੱਲੀ ਦੇ ਗੁਰਦਵਾਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਤੇ ਗੁਰਦਵਾਰਾ ਚੋਣ ਡਾਇਰੈਕਟਰ ਸ.ਨਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ, ਮੰਗ ਕੀਤੀ ਹੈ ਵੋਟਾਂ ਬਨਵਾਉਣ ਦੇ ਸਮੇਂ ਵਿਚ ਤਿੰਨ ਹਫ਼ਤਿਆਂ ਦਾ ਹੋਰ ਵਾਧਾ ਕੀਤਾ ਜਾਵੇ ਤਾ ਕਿ ਵੋਟਰ ਲਿਸਟਾਂ ਵਿਚ ਜਿਨ੍ਹ੍ਹਾਂ 65 ਹਜ਼ਾਰ ਸਿੱਖ ਵੋਟਰਾਂ ਦੀਆਂ ਫ਼ੋਟੋਆਂ ਨਹੀਂ ਲੱਗੀਆਂ ਹੋਈਆਂ ਉਨਾਂ੍ਹ ਦੇ ਨਾਮ ਨਾ ਕੱਟੇ ਜਾਣ |
ਵੋਟਰ ਬਣਨ ਦੀ ਅਖੀਰਲੀ ਤਰੀਕ 31 ਦਸੰਬਰ 2020 ਨੂੰ ਅਖ਼ੀਰਲੀ ਤਰੀਕ ਸੀ |
ਜੱਥੇਬੰਦੀ ਨੇ ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਨਵੇਂ ਨਾਮਜ਼ਦ ਸਿੱਖ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਦੇ ਦਖ਼ਲ ਦੀ ਮੰਗ ਵੀ ਕੀਤੀ ਹੈ ਤਾ ਕਿ 65 ਹਜ਼ਾਰ ਸਿੱਖ ਵੋਟਰਾਂ ਦੀਆਂ ਵੋਟਾਂ ਨਾ ਕੱਟੀਆਂ ਜਾਣ, ਕਿਉਾਕਿ ਸਰਕਾਰੀ ਪੱਧਰ 'ਤੇ ਉਹਨਾਂ ਵੋਟਰਾਂ ਦੀਆਂ ਵੋਟਾਂ ਕੱਟਣ ਦਾ ਖ਼ਦਸ਼ਾ ਹੈ ਜਿਨ੍ਹਾਂ ਦੇ ਨਾਮ ਤਾਂ ਵੋਟਰ ਲਿਸਟਾਂ ਵਿਚ ਦਰਜ ਹਨ, ਪਰ ਫ਼ੋਟੋ ਨਹੀਂ ਲੱਗੀ ਹੋਈ |
ਜੱਥੇਬੰਦੀ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ 'ਸਪੋਕਸਮੈਨ' ਨੂੰ ਦਸਿਆ, Tਸਿੱਖ ਵੋਟਰ ਕਰੋਨਾ ਮਹਾਂਮਾਰੀ, ਠੰਢ ਦੇ ਮੌਸਮ, ਕਿਸਾਨ ਸੰਘਰਸ਼ ਵਰਗੇ ਕਾਰਨਾਂ ਕਰ ਕੇ, ਆਪਣੀਆਂ ਵੋਟਾਂ ਵਿਚ ਸੋਧ ਨਹੀਂ ਕਰਵਾ ਸਕੇ | 65 ਹਜ਼ਾਰ ਸਿੱਖ ਵੋਟਰਾਂ ਦੇ ਵੋਟਰ ਲਿਸਟਾਂ ਵਿਚ ਨਾਮ ਤਾਂ ਦਰਜ ਹਨ, ਪਰ ਫ਼ੋਟੋਆਂ ਨਹੀਂ ਲੱਗੀਆਂ ਹੋਈਆਂ | ਇਹ ਵੋਟਾਂ ਨਹੀਂ ਕੱਟਣੀਆਂ ਚਾਹੀਦੀਆਂ ਕਿਉਾਕਿ ਇਹ ਉਨ੍ਹਾਂ ਦਾ ਜ਼ਮਹੂਰੀ ਹੱਕ ਖੋਹਣ ਦੇ ਤੁੱਲ ਹੋਵੇਗਾ |''
ਜ਼ਿਕਰਯੋਗ ਹੈ ਕਿ 'ਸਿੱਖ ਕਲੈਕਟਿਵ' ਦੇ ਬੈਨਰ ਹੇਠ 50 ਸਿੱਖ ਹਸਤੀਆਂ, ਜਿਨ੍ਹਾਂ ਵਿਚ ਸਾਬਕਾ ਏਅਰ ਮਾਰਸ਼ਲ ਤੇਜਬੀਰ ਸਿੰਘ ਰੰਧਾਵਾ, ਸੇਵਾਮੁਕਤ ਮੇਜਰ ਜਰਨਲ ਪੀ.ਐਸ. ਮਲਹੋਤਰਾ, ਸਿੱਖ ਫੋਰਮ ਦੇ ਨੁਮਾਇੰਦੇ ਰਵਿੰਦਰ ਸਿੰਘ ਅਹੂਜਾ, ਸਿੱਖ ਕਾਰਕੁਨ ਗੁਰਮੀਤ ਸਿੰਘ, ਯੂਨਾਈਟਡ ਸਿੱਖਜ਼ ਦੇ ਸਲਾਹਕਾਰ ਬੋਰਡ ਦੇ ਡਾਇਰੈਕਟਰ ਦਲਜੀਤ ਸਿੰਘ ਆਦਿ ਸ਼ਾਮਲ ਹਨ, ਨੇ ਨਵੰਬਰ ਮਹੀਨੇ ਦਿੱਲੀ ਦੇ ਸਿੱਖਾਂ ਦੇ ਨਾਮ ਖੁਲ੍ਹੀ ਚਿੱਠੀ ਲਿੱਖ ਕੇ, ਆਪਣੀਆਂ ਵੋਟਾਂ ਬਣਵਾ ਕੇ, ਗੁਰਦਵਾਰਾ ਪ੍ਰਬੰਧ ਨੂੰ ਚੰਗੇ ਲੋਕਾਂ ਦੇ ਹੱਥਾਂ ਵਿਚ ਦੇਣ ਦੀ ਅਪੀਲ ਕੀਤੀ ਸੀ |
4elhi_ 1mandeep_ 6 •an_ 6ile No 01