
ਮਹਿੰਦਰਪਾਲ ਸਿੰਘ ਚੱਢਾ ਗੁਰੂ ਗੋਬਿੰਦ ਸਿੰਘ ਕਾਲਜ ਪੀਤਮਪੁਰਾ ਦੇ ਚੇਅਰਮੈਨ ਨਿਯੁਕਤ
.ਨਵੀਂ ਦਿੱਲੀ, 6 ਜਨਵਰੀ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਮਹਿੰਦਰਪਾਲ ਸਿੰਘ ਚੱਢਾ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਜ਼ ਪੀਤਮ ਪੁਰਾ ਦਾ ਚੇਅਰਮੈਨ ਬਣਾਇਆ ਗਿਆ ਹੈ | ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਉਚੇਚੇ ਤੋਰ 'ਤੇ ਪੁੱਜ ਕੇ ਸ. ਚੱਢਾ ਨੂੰ ਕਾਰਜਭਾਰ ਸੌਾਪਿਆ ਗਿਆ | ਮਹਿੰਦਰਪਾਲ ਸਿੰਘ ਚੱਢਾ ਦਿੱਲੀ ਗੁਰਦਵਾਰਾ ਕਮੇਟੀ ਦੇ ਸੀਨੀਅਰ ਮੈਂਬਰ ਹਨ ਅਤੇ ਸੀਨੀਅਰ ਮੀਤ ਪ੍ਰਧਾਨ ਵਰਗੇ ਅਹੁਦਿਆਂ 'ਤੇ ਵੀ ਸੇਵਾ ਨਿਭਾ ਚੁਕੇ ਹਨ | ਇਸ ਤੋਂ ਇਲਾਵਾ ਨਾਨਕ ਪਿਆਉ ਇੰਸਟੀਚਿਊਟ ਵਿਖੇ ਵੀ ਉਹ ਚੇਅਰਮੈਨ ਦੀ ਸੇਵਾਵਾਂ ਦੇ ਰਹੇ ਹਨ | ਇਹ ਕਾਲਜ ਉਨ੍ਹਾਂ ਦੇ ਵਾਰਡ ਵਿਚ ਹੀ ਆਉਾਦਾ ਹੈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਜਤਿੰਦਰਬੀਰ ਸਿੰਘ, ਗੁਰਵਿੰਦਰ ਸਿੰਘ ਰਾਜੂ, ਵਿਕਰਮ ਸਿੰਘ ਰੋਹਿਣੀ, ਰਮਿੰਦਰ ਸਿੰਘ ਸਵੀਟਾ, ਨਿਰੰਜਨ ਸਿੰਘ ਚਾਵਲਾ, ਤਰਲੋਚਨ ਸਿੰਘ ਕਾਲਾ ਸਮੇਤ ਸ਼ਾਲੀਮਾਰ ਬਾਗ, ਪੀਤਮਪੁਰਾ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਵੀ ਮੌਜੁਦ ਸਨ |
New 4elhi Sukhraj 6_1 News MPS 3hadha 3hairman 7uru 7obind Singh 3ollege Pitampura