
ਕਿਸਾਨਾਂ ਨਾਲ ਗੱਲਬਾਤ ਦਾ ਨਾਟਕ ਕਰ ਰਹੀ ਹੈ ਮੋਦੀ ਸਰਕਾਰ : ਸ਼ਿਵ ਸੈਨਾ
ਮੁੰਬਈ, 6 ਜਨਵਰੀ: ਮਹਾਰਾਸ਼ਟਰ ਸਰਕਾਰ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ ਹਨ¢ ਸ਼ਿਵਸੈਨਾ ਨੇ ਅਪਣੀ ਸੰਪਾਦਕੀ 'ਸਾਮਨਾ' 'ਚ ਇਕ ਲੇਖ ਰਾਹੀਂ ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ¢ ਸਾਮਨਾ 'ਚ ਸ਼ਿਵਸੈਨਾ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਕਿਸਾਨਾਂ ਨਾਲ ਚਰਚਾ ਕਰਨ ਦਾ ਨਾਟਕ ਕਰ ਰਹੀ ਹੈ¢ ਸਾਮਨਾ 'ਚ ਲਿਖੇ ਲੇਖ 'ਚ ਦਸਿਆ ਗਿਆ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 7 ਦÏਰ ਦੀ ਗੱਲਬਾਤ ਹੋ ਚੁਕੀ ਹੈ ਪਰ ਅਜੇ ਤਕ ਕੋਈ ਨਤੀਜਾ ਕਿਉਂ ਨਹੀਂ ਨਿਕਲਿਆ? ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ¢ ਸਰਕਾਰ ਦੀ ਰਣਨੀਤੀ ਇਹੀ ਹੈ ਕਿ ਕਿਸਾਨ ਅੰਦੋਲਨ ਇੰਝ ਹੀ ਚਲਦਾ ਰਹੇ¢
ਸ਼ਿਵਸੈਨਾ ਨੇ ਸਾਮਨਾ 'ਚ ਲਿਖਿਆ ਕਿ ਦਿੱਲੀ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਉਪਰੋਂ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ¢ ਕਿਸਾਨਾਂ ਦੇ ਤੰਬੂਆਂ 'ਚ ਪਾਣੀ ਵੜ ਗਿਆ ਹੈ ਅਤੇ ਉਨ੍ਹਾਂ ਦੇ ਕਪੜੇ ਤੇ ਬਿਸਤਰੇ ਵੀ ਭਿੱਜ ਗਏ ਹਨ¢ ਇਸ ਤੋਂ ਬਾਅਦ ਵੀ ਕਿਸਾਨ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ¢ ਸਾਮਨਾ ਨੇ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਕਿਸਾਨਾਂ ਦੀ ਮੰਗ ਹੈ ਅਤੇ ਇਸ ਅੰਦੋਲਨ ਕਾਰਨ ਦਿੱਲੀ ਦੀ ਸਰਹੱਦ 'ਤੇ 50 ਕਿਸਾਨਾਂ ਦੀ ਮÏਤ ਹੋ ਗਈ ਹੈ¢
ਅੱਗੇ ਲਿਖਿਆ ਗਿਆ ਹੈ ਕਿ ਜੇਕਰ ਸਰਕਾਰ 'ਚ ਥੋੜ੍ਹੀ ਵੀ ਇਨਸਾਨੀਅਤ ਹੁੰਦੀ ਤਾਂ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਵਾਉਂਦੀ ਅਤੇ ਕਿਸਾਨਾਂ ਦੀ ਜਾਨ ਨਾਲ ਖੇਡਣ ਵਾਲੇ ਇਸ ਖੇਡ ਨੂੰ ਰੋਕਦੀ¢ ਸ਼ਿਵਸੈਨਾ ਨੇ ਅਪਣੀ ਸੰਪਾਦਕੀ ਸਾਮਨਾ 'ਚ ਸੋਮਵਾਰ ਨੂੰ ਹੋਈ ਬੈਠਕ ਬਾਰੇ ਵੀ ਲਿਖਿਆ ਹੈ¢ ਸਾਮਨਾ 'ਚ ਲਿਖਿਆ ਹੈ ਕਿ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ, ਵਣਜ ਮੰਤਰੀ ਪਿਊਸ਼ ਗੋਇਲ ਅਤੇ ਰਾਜ ਮੰਤਰੀ ਸੋਮਪਾਲ ਸ਼ਾਸਤਰੀ ਨਾਲ ਕਿਸਾਨਾਂ ਦੀ ਬੈਠਕ ਹੋਈ¢ ਇਸ ਬੈਠਕ 'ਚ 40 ਕਿਸਾਨ ਨੇਤਾ ਮÏਜੂਦ ਸਨ ਪਰ ਕੋਈ ਨਤੀਜਾ ਨਹੀਂ ਨਿਕਲਿਆ¢ (ਏਜੰਸੀ)