ਕਿਸਾਨ ਅੰਦੋਲਨ ਦੇ ਹਾਲਾਤ 'ਚ ਕੋਈ ਤਬਦੀਲੀ ਨਹੀਂ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
Published : Jan 7, 2021, 12:24 am IST
Updated : Jan 7, 2021, 12:24 am IST
SHARE ARTICLE
image
image

ਕਿਸਾਨ ਅੰਦੋਲਨ ਦੇ ਹਾਲਾਤ 'ਚ ਕੋਈ ਤਬਦੀਲੀ ਨਹੀਂ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ

ਸੁਪਰੀਮ ਕੋਰਟ ਖੇਤੀਬਾੜੀ ਕਾਨੂੰਨਾਂ ਵਿਰੁਧ ਅਤੇ ਕਿਸਾਨ ਅੰਦੋਲਨ ਸਬੰਧੀ ਮਾਮਲੇ 'ਚ 11 ਜਨਵਰੀ ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ, 6 ਜਨਵਰੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਚੁਨੌਤੀ ਦੇਣ ਵਾਲੀਆਂ ਅਤੇ ਦਿੱਲੀ ਸਰਹੱਦ ਉਤੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਤ ਪਟੀਸ਼ਨਾਂ 'ਤੇ 11 ਜਨਵਰੀ ਨੂੰ ਸੁਣਵਾਈ ਕੀਤੀ ਜਾਏਗੀ |
ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਟਿਪਣੀ ਕੀਤੀ ਕਿ ਕਿਸਾਨੀ ਅੰਦੋਲਨ ਦੇ ਮੁੱਦੇ 'ਤੇ ਜਮੀਨੀ ਪੱਧਰ 'ਤੇ ਕੋਈ ਸੁਧਾਰ ਨਹੀਂ ਹੋਇਆ | ਕੇਂਦਰ ਨੇ ਬੈਂਚ ਨੂੰ ਦਸਿਆ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ਇਨ੍ਹਾਂ ਮੁੱਦਿਆਂ 'ਤੇ 'ਸਿਹਤਮੰਦ ਵਿਚਾਰ-ਵਟਾਂਦਰੇ' ਜਾਰੀ ਹਨ | ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਕਿ ਨੇੜਲੇ ਭਵਿੱਖ ਵਿਚ ਸਬੰਧਤ ਧਿਰਾਂ ਦੇ ਕਿਸੇ ਸਿੱਟੇ 'ਤੇ ਆਉਣ ਦੀ ਬਹੁਤ ਜ਼ਿਆਦਾ ਉਮੀਦ ਹੈ ਅਤੇ ਕੇਂਦਰ ਸਰਕਾਰ ਨਵੇਂ ਕਾਨੂੰਨਾਂ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ਉੱਤੇ ਕੇਂਦਰ ਦਾ ਜਵਾਬ ਦਾਖ਼ਲ ਹੋਣ ਦੀ ਸਥਿਤੀ ਵਿਚ ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਬੰਦ ਹੋ ਸਕਦੀ ਹੈ | ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦਸਿਆ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਿਹਤਮੰਦ ਵਾਤਾਵਰਣ ਵਿਚ ਗੱਲਬਾਤ ਜਾਰੀ ਹੈ ਅਤੇ 8 ਜਨਵਰੀ ਨੂੰ ਇਸ ਮਾਮਲੇ ਨੂੰ ਸੂਚੀਬੱਧ ਨਹੀਂ ਕੀਤਾ ਜਾਣਾ ਚਾਹੀਦਾ |
ਇਸ ਉੱਤੇ ਬੈਂਚ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਸਮਝਦੇ ਹਾਂ ਅਤੇ ਸਲਾਹ ਮਸ਼ਵਰੇ ਨੂੰ ਉਤਸ਼ਾਹਤ ਕਰਦੇ ਹਾਂ | ਜੇ ਤੁਸੀਂ ਗੱਲਬਾਤ ਦੀ ਪ੍ਰਕਿਰਿਆ ਬਾਰੇ ਗੱਲ ਕਰਦੇ ਹੋ, ਤਾਂ ਅਸੀਂ ਇਸ ਮਾਮਲੇ ਨੂੰ ਸੋਮਵਾਰ 11 ਜਨਵਰੀ ਲਈ ਮੁਲਤਵੀ ਕਰ ਸਕਦੇ ਹਾਂ | ਸੁਪਰੀਮ ਕੋਰਟ ਐਡਵੋਕੇਟ ਮਨੋਹਰ ਲਾਲ ਸ਼ਰਮਾ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ | ਸ਼ਰਮਾ ਨੇ ਵੀ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀ ਸੰਵਿਧਾਨਕ ਯੋਗਤਾ ਨੂੰ ਚੁਣੌਤੀ ਦਿਤੀ ਹੈ | ਬੈਂਚ ਨੇ ਸਰਮਾ ਦੀ ਅਪੀਲ 'ਤੇ ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ ਇਸ ਦਾ ਜਵਾਬ ਮੰਗਿਆ ਹੈ | ਸ਼ਰਮਾ ਦਾ ਤਰਕ ਹੈ ਕਿ ਕੇਂਦਰ ਨੂੰ ਸੰਵਿਧਾਨ ਦੇ ਤਹਿਤ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ |


ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਸਬੰਧਤ ਮਾਮਲੇ ਹਨ | ਹੋਰ ਕੇਸ ਕਿਥੇ ਹਨ? ਉਹ ਕਦੋਂ ਸੂਚੀਬੱਧ ਹੁੰਦੇ ਹਨ? ਅਸੀਂ ਸਾਰੇ ਕੇਸ ਇਕੱਠੇ ਸੁਣਾਂਗੇ | ਬੈਂਚ ਨੇ ਮਹਿਤਾ ਨੂੰ ਕਿਹਾ ਕਿ ਦੂਜੇ ਮਾਮਲਿਆਂ ਦੀ ਸਥਿਤੀ ਬਾਰੇ ਪਤਾ ਕਰੇ ਕਿ ਉਹ ਕਦੋਂ ਲਈ ਸੂਚੀਬੱਧ ਹਨ |
ਮਹਿਤਾ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਲਈ ਕੋਈ ਵਿਸ਼ੇਸ਼ ਤਾਰੀਖ਼ ਨਹੀਂ ਦਿਤੀ ਗਈ ਸੀ | ਬੈਂਚ ਨੇ ਕਿਹਾ ਕਿ ਅਸੀਂ ਇਸ ਪਟੀਸ਼ਨ (ਸ਼ਰਮਾ ਦੀ) ਨੂੰ ਸ਼ੁਕਰਵਾਰ ਨੂੰ ਸੁਣਵਾਈ ਲਈ ਰੱਖ ਰਹੇ ਹਾਂ ਅਤੇ ਇਸ ਦੌਰਾਨ ਅਸੀਂ ਸੋਧੀ ਹੋਈ ਪਟੀਸ਼ਨ ਨੂੰ ਰੀਕਾਰਡ 'ਤੇ ਲੈਣ ਦੀ ਇਜਾਜ਼ਤ ਦੇ ਰਹੇ ਹਾਂ |   
ਬੈਂਚ ਨੇ ਕਿਹਾ ਕਿ ਐਮ ਐਲ ਸ਼ਰਮਾ ਹਮੇਸ਼ਾ ਹੀ ਹੈਰਾਨ ਕਰਨ ਵਾਲੀਆਂ ਪਟੀਸ਼ਨਾਂ ਦਾਇਰ ਕਰਦੇ ਹਨ ਅਤੇ ਉਹ ਕਹਿੰਦੇ ਹਨ ਕਿ ਕੇਂਦਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ |
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ imageimageਪਟੀਸ਼ਨ 'ਤੇ ਪਹਿਲਾਂ ਹੀ ਲੰਬਿਤ ਸਾਰੇ ਮਾਮਲਿਆਂ ਦੇ ਮਾਲ ਵਿਚਾਰ ਕਰੇਗੀ, ਕਿਉਾਕਿ ਸਾਨੂੰ ਲਗਦਾ ਹੈ ਕਿ ਸਥਿਤੀ ਵਿਚ ਅਜੇ ਕੋਈ ਸੁਧਾਰ ਨਹੀਂ ਹੈ | ਜਦੋਂ ਮਹਿਤਾ ਨੇ ਕਿਹਾ ਕਿ ਗੱਲਬਾਤ ਸਿਹਤਮੰਦ ਵਾਤਾਵਰਣ ਵਿਚ ਹੋ ਰਹੀ ਹੈ, ਬੈਂਚ ਨੇ ਕਿਹਾ ਕਿ ਉਹ 11 ਜਨਵਰੀ ਨੂੰ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰੇਗੀ | (ਪੀਟੀਆਈ)    

SHARE ARTICLE

ਏਜੰਸੀ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement