
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਪ੍ਰਭਾਤ ਫੇਰੀ ਦਾ ਕਲਸੀ ਪਰਵਾਰ ਵਲੋਂ ਸਵਾਗਤ
ਸ਼ਾਹਬਾਦ ਮਾਰਕੰਡਾ, 6 ਜਨਵਰੀ (ਅਵਤਾਰ ਸਿੰਘ): ਗੁਰੂ ਗਿੋਬੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਿਪਤ ਰੋਜਾਨਾ ਅੰਮਿ੍ਤ ਵੇਲੇ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਿਾਹਬ ਤੋ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿੱਸਾ ਲੈ ਰਹੀਆਂ ਹਨ | ਇਸੇ ਲੜੀ ਵਿਚ ਬੁਧਵਾਰ ਨੂੰ ਸਿਵੰਦਰ ਸਿੰਘ ਕਲਸੀ ਦੇ ਸੱਦੇ ਤੇ ਪ੍ਰਭਾਤ ਫੇਰੀ ਸ੍ਰੀ ਨਿਸ਼ਾਨ ਸਾਹਿਬ ਦੀ ਛੱਤਰ ਛਿਾੲਆ ਹੇਠ ਆਰੰਭ ਹੋ ਕੇ, ਗਲੀਆਂ-ਮੁਹਿਲਆਂ ਵਿਚ ਸਬਦ -ਕੀਰਤਨ ਦਾ ਗਾਇਨ ਕਰਦੇ ਹੋਏ ਅਤੇ ਸ਼ਰਧਾਲੂ ਲੌਕਾਂ ਦੇ ਗਿ੍ਹ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਵਿਖੇ ਵਾਪਸ ਪੁੱਜੀ | ਇਸ ਮੌਕੇ ਆਯਿੋਜਤ ਦੀਵਾਨ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਅਮਰਜੀਤ ਸਿੰਘ ਦੇ ਜੱਥੇ ਨੇ ਸਬਦ ਕੀਰਤਨ ਦਾ ਗਾਇਨ ਕੀਤਾ |
ਗੁਰਦੁਆਰਾ ਸਿਾਹਬ ਦੇ ਹੈਡ ਗ੍ਰੰਥੀ ਗਿਆਨੀ ਸਿਾਹਬ ਸਿੰਘ ਨੇ ਗੁਰੂ ਗਿੋਬੰਦ ਸਿੰਘ ਜੀ ਦੇ ਜੀਵਨ ਇਤਹਾਸ ਤੇ ਰੋਸ਼ਨੀ ਪਾਉਦੇ ਹੋਏ ਸਰਬਤ ਦੇ ਭਲੇ ਦੀ ਅਰਦਾਸ ਕੀਤੀ | ਪਿ੍ਸੱਧ ਕਵੀ ਗੁਰਸ਼ਰਨ ਸਿੰਘ ਪਰਵਾਨਾ ਨੇ ਛੋਟੀ ਕਵਿਤਾਂਵਾ ਰਾਂਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਮੰਚ ਦਾ ਬਾਖੂਬੀ ਸੰਚਾਲਨ ਕੀਤਾ | ਕਲਸੀ ਪਰਵਾਰ ਵਲੋਂ ਬਾਅਦ ਵਿਚ ਸੰਗਤਾਂ ਦੇ ਲਈ ਜਲ ਪਾਨ ਦਾ ਆਯੋਜਨ ਵੀ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਭਾਤ ਫੇਰੀ ਦੇ ਆਯੋਜਕ ਸਿਵੰਦਰ ਸਿੰਘ ਕਲਸੀ ਨੂੰ ਮੋਮੈਂਟੋ ਭੇਂਟ ਕਰਕੇ ਸਨਮਾਨਤ ਕੀਤਾ ਗਿਆ |