
84 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਮੋਹਾਲੀ : ਪੰਜਾਬ ਦੇ ਸੀਨੀਅਰ ਅਤੇ ਬਜ਼ੁਰਗ ਪੱਤਰਕਰ ਐਨ.ਐਸ. ਪਰਵਾਨਾ ਦਾ ਦਿਹਾਂਤ ਹੋ ਗਿਆ ਹੈ। 84 ਸਾਲ ਦੀ ਉਮਰ ਵਿਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦੇਈਏ ਕਿ ਉਹ ਇੱਕ ਸਥਾਨਕ ਅਖਬਾਰ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਸਸਕਾਰ ਅੱਜ 7 ਜਨਵਰੀ ਨੂੰ ਦੁਪਹਿਰ ਬਾਅਦ 3.30 ਵਜੇ ਮੁਹਾਲੀ ਵਿਚ ਫੇਜ਼ 6 ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੱਤਰਕਾਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ''ਬੇਹੱਦ ਸੁਲਝੇ ਤੇ ਸੂਝਵਾਨ ਸੀਨੀਅਰ ਪੱਤਰਕਾਰ ਐਨ.ਐਸ. ਪਰਵਾਨਾ ਜੀ ਦੇ ਦਿਹਾਂਤ ਦੀ ਦੁਖਦ ਖ਼ਬਰ ਮਿਲੀ…ਪਰਮਾਤਮਾ ਨੇਕ ਰੂਹ ਨੂੰ ਚਰਨੀਂ ਲਗਾਉਣ ਤੇ ਪਰਿਵਾਰ ਨੂੰ ਹੌਸਲੇ-ਹਿੰਮਤ ਦਾ ਬਲ਼ ਬਖ਼ਸ਼ਣ।''
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਪਰਵਾਨਾ ਜੀ ਦੀ ਪੰਜਾਬ ਪੱਖੀ ਸੋਚ ਤੇ ਗੰਭੀਰ ਵਿਸ਼ਿਆਂ ‘ਤੇ ਸਮਝ ਦੀ ਘਾਟ ਸਦਾ ਪੰਜਾਬ ਦੇ ਪੱਤਰਕਾਰੀ ਖੇਤਰ ਨੂੰ ਰੜਕਦੀ ਰਹੇਗੀ। ਅਲਵਿਦਾ ਪਰਵਾਨਾ ਜੀ…!