
Amritsar News : ਪਰਿਵਾਰ ਗਿਆ ਹੋਇਆ ਸੀ ਕਿਸੇ ਦੇ ਅੰਤਿਮ ਸਸਕਾਰ ਤੇ ਪਿੱਛੋਂ ਹੋ ਗਈ ਘਰ ’ਚ ਚੋਰੀ
Amritsar News in Punjabi : ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ’ਚ ਦਿਨ ਦਿਹਾੜੇ ਇੱਕ ਘਰ ’ਚ ਤਕਰੀਬਨ 70 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਕਿਸੇ ਦੇ ਅੰਤਿਮ ਸਸਕਾਰ ਲਈ ਗਏ ਹੋਏ ਸਨ ਅਤੇ ਪਿੱਛੋਂ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਆਉਂਦਾ ਹੈ ਤੇ ਤਕਰੀਬਨ 70 ਲੱਖ ਦੇ ਗਹਿਣੇ ਲੈ ਕੇ ਚੋਰ ਫ਼ਰਾਰ ਹੋ ਗਿਆ । ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ’ਚੋਂ ਸੋਨਾ ਅਤੇ ਕੈਸ਼ ਗਾਇਬ ਸੀ।
1
ਇਸ ਮੌਕੇ ’ਤੇ ਘਰ ਦੇ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਘਰ ’ਚ ਸੋਨੀ ਅਤੇ ਚਾਂਦੀ ਦੇ ਗਹਿਣੇ ਪਏ ਸਨ ਤਕਰੀਬਨ 70 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ। ਮਾਲਕ ਨੇ ਦੱਸਿਆ ਕਿ ਚੋਰ ਚੋਰੀ ਕਰ ਕੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ।
ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਪੁਲਿਸ ਦੇ ਹੱਥ ਕੁਝ ਸੀਸੀਟੀਵੀ ਫੁਟੇਜ ਵੀ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਅਸੀਂ ਚੋਰ ਨੂੰ ਫੜ ਲਵਾਂਗੇ।
(For more news apart from Amritsar Jeweller Shop Owner Robbery Latest News News in Punjabi, stay tuned to Rozana Spokesman)