Punjab News : ਪੀ ਸੀ ਐਮ ਐਸ ਡਾਕਟਰਾਂ ਦੀ ਹੜਤਾਲ ਦੇ ਸਬੰਧ ’ਚ ਵਿੱਤ ਮੰਤਰੀ ਵਲੋਂ ਸੱਦੀ ਗਈ ਮੀਟਿੰਗ 

By : BALJINDERK

Published : Jan 7, 2025, 8:29 pm IST
Updated : Jan 7, 2025, 8:29 pm IST
SHARE ARTICLE
ਖਜ਼ਾਨਾ ਮੰਤਰੀ ਹਰਪਾਲ ਚੀਮਾ
ਖਜ਼ਾਨਾ ਮੰਤਰੀ ਹਰਪਾਲ ਚੀਮਾ

Punjab News : ਐਸੋਸੀਏਸ਼ਨ 20 ਜਨਵਰੀ ਤੋਂ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਸੱਦੇ ’ਤੇ ਕਾਇਮ 

Punjab News in Punjabi : ਅੱਜ ਇਸ ਮੀਟਿੰਗ ਵਿੱਚ ਖਜ਼ਾਨਾ ਮੰਤਰੀ ਹਰਪਾਲ ਚੀਮਾ, ਸਿਹਤ ਮੰਤਰੀ ਬਲਬੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਕੁਮਾਰ ਰਾਹੁਲ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਡਾਇਰੈਕਟਰ ਸਿਹਤ ਵਿਭਾਗ ਡਾ. ਹਿਤਿੰਦਰ ਕੌਰ ਨੇ ਪੀ ਸੀ ਐਮ ਐਸ ਡਾਕਟਰਾਂ ਪੰਜ ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ।

ਮੁੱਖ ਤੌਰ 'ਤੇ ਰੁਕੇ ਹੋਏ ਕੈਰੀਅਰ ਪ੍ਰੋਗਰਸ਼ਨ ਸਕੀਮ ਕਾਰਣ ਹੋ ਰਹੀ ਮੈਡੀਕਲ ਅਫਸਰਾਂ ਦੀ ਘਾਟ ਅਤੇ ਅਸੁਰੱਖਿਅਤ ਕੰਮਕਾਜੀ ਮਾਹੌਲ, ਰਾਜ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਵੱਧ ਰਹੇ ਡਾਕਟਰਾਂ ਦੀ ਨੌਕਰੀ ਛੱਡ ਜਾਣ ਦੀ ਦਰ ਨਾਲ ਆਉਣ ਵਾਲੇ ਸੰਕਟ ਬਾਰੇ ਪੀ.ਸੀ.ਐੱਮ.ਐੱਸ.ਏ. ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਨੂੰ ਸਰਕਾਰ ਦੁਆਰਾ ਪੂਰੀ ਤਰ੍ਹਾਂ ਸਵੀਕਾਰ ਕੀਤਾ ਗਿਆ।

ਪੀਸੀਐਮਐਸਏ ਨੂੰ ਜਾਣੂ ਕਰਵਾਇਆ ਗਿਆ ਕਿ ਤਨਖਾਹਾਂ ਦੇ ਸਬੰਧ ਵਿੱਚ ਇੱਕ ਸਮੁੱਚਾ ਫਰੇਮਵਰਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸੇ ਹਫ਼ਤੇ 10 ਜਨਵਰੀ (ਸ਼ੁੱਕਰਵਾਰ) ਨੂੰ ਵਿੱਤ ਵਿਭਾਗ ਨਾਲ ਇੱਕ ਹੋਰ ਮੀਟਿੰਗ ਕਰ ਇਸ ਦੀ ਫਾਈਨਲ ਰੂਪ-ਰੇਖਾ ਡਾਕਟਰਾਂ ਦੀ ਐਸੋਸੀਏਸ਼ਨ ਨਾਲ ਸਾਂਝੀ ਕੀਤੀ ਜਾਵੇਗੀ।

ਪੀਸੀਐਮਐਸਏ ਨੇ ਸਪੱਸ਼ਟ ਤੌਰ 'ਤੇ ਆਪਣੇ ਸਟੈਂਡ ਨੂੰ ਦੁਹਰਾਇਆ ਹੈ ਕਿ ਕਾਡਰ 01/07/2021 ਤੋਂ ਪਹਿਲਾਂ ਲਾਗੂ ਹੁੰਦੇ ਆ ਰਹੇ ਰੂਪ ਵਿੱਚ ਹੀ DACP ਦੀ ਸਕੀਮ ਦੀ ਮੰਗ ਕਰਦਾ ਹੈ ਅਤੇ ਇਸ ਤੋਂ ਘੱਟ ਕੁੱਝ ਵੀ ਓਹਨਾਂ ਨੂੰ ਪ੍ਰਵਾਨ ਨਹੀਂ। ਓਹ ਉਸੇ ਰੂਪ ਵਿਚ ਕੈਰੀਅਰ ਪ੍ਰੋਗਰੇਸ਼ਨ ਦੀ ਸਕੀਮ ਚਾਹੁੰਦੇ ਹਨ, ਜਿਸਦਾ ਕਿ ਸਰਕਾਰ ਦੁਆਰਾ  14 ਸਤੰਬਰ ਨੂੰ ਲਿਖਤੀ ਰੂਪ ਵਿੱਚ ਅਤੇ ਪ੍ਰੈਸ ਸਾਹਮਣੇ ਆ ਕੇ ਅਧਿਕਾਰਤ ਤੌਰ ਤੇ ਲੋਕਾਂ ਵਿੱਚ ਵਾਅਦਾ ਕੀਤਾ ਗਿਆ ਸੀ। 

10 ਜਨਵਰੀ ਨੂੰ ਵਿੱਤ ਵਿਭਾਗ ਵੱਲੋਂ ਜੋਂ ਵੀ ਮਸੌਦਾ ਸਾਹਮਣੇ ਆਵੇਗਾ, ਉਸ ਨੂੰ ਸਾਰੇ ਪੰਜਾਬ ਦੀਆਂ ਜਿਲ੍ਹਾ ਇਕਾਈਆਂ ਨਾਲ ਰੂਪ-ਰੇਖਾ ਕਾਡਰ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਲੋੜ ਪੈਣ 'ਤੇ 12 ਜਨਵਰੀ ਨੂੰ ਮੋਗਾ ਵਿਖੇ ਜਨਰਲ ਬਾਡੀ ਮੀਟਿੰਗ ਕਰ ਢੁਕਵੀਂ ਕਾਰਵਾਈ ਦੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ।ਹੁਣ ਤੱਕ, ਐਸੋਸੀਏਸ਼ਨ 20 ਜਨਵਰੀ ਤੋਂ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਸੱਦੇ ’ਤੇ ਕਾਇਮ ਹੈ।  

(For more news apart from meeting called by Finance Minister regarding strike of PCMS doctors News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement