Pathankot News : ਪਠਾਨਕੋਟ ’ਚ ਪਨਬਸ ਮੁਲਾਜ਼ਮਾਂ ਨੇ ਸੂਬਾ ਸਰਕਾਰ ਦੇ ਖਿਲਾਫ਼ ਦੂਸਰੇ ਦਿਨ ਵੀ ਕੀਤਾ ਪ੍ਰਦਰਸ਼ਨ 

By : BALJINDERK

Published : Jan 7, 2025, 2:01 pm IST
Updated : Jan 7, 2025, 2:01 pm IST
SHARE ARTICLE
 ਪਠਾਨਕੋਟ ’ਚ ਪਨਬਸ ਮੁਲਾਜ਼ਮ ਸੂਬਾ ਸਰਕਾਰ ਦੇ ਖਿਲਾਫ਼ ਦੂਸਰੇ ਦਿਨ ਵੀ ਪ੍ਰਦਰਸ਼ਨ ਕਰਦੇ ਹੋਏ  
ਪਠਾਨਕੋਟ ’ਚ ਪਨਬਸ ਮੁਲਾਜ਼ਮ ਸੂਬਾ ਸਰਕਾਰ ਦੇ ਖਿਲਾਫ਼ ਦੂਸਰੇ ਦਿਨ ਵੀ ਪ੍ਰਦਰਸ਼ਨ ਕਰਦੇ ਹੋਏ  

Pathankot News : ਮੰਗਾਂ ਦੇ ਚਲਦੇ ਪਨਬਸ ਕਾਮੇ 3 ਦਿਨ ਲਈ ਰਹਿਣਗੇ ਹੜਤਾਲ ’ਤੇ

Pathankot News in Punjabi : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਅੱਜ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਹੱਥ ਖ਼ਾਲੀ ਹਨ ਅਤੇ ਅੱਜ ਉਹ ਆਪਣੇ ਆਪ ਨੂੰ ਉਹ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਜਿਸ ਦੇ ਚਲਦੇ ਅੱਜ ਪਨਬਸ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤਿੰਨ ਦਿਨ ਤੱਕ ਸੂਬੇ ’ਚ ਸਰਕਾਰੀ ਦਾਇਰੇ ਦੀਆਂ ਬੱਸਾਂ ਨਹੀਂ ਚੱਲਣਗੀਆਂ। ਪਠਾਨਕੋਟ ਵਿਖੇ ਵੀ ਪਨਬਸ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਦੂਸਰੇ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਸੂਬਾ ਸਰਕਾਰ ਨੂੰ ਯਾਦ ਕਰਵਾਏ ਗਏ।

ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਪਨਬਸ ਕਾਮਿਆਂ ਨੇ ਕਿਹਾ ਕਿ ਸਾਡੀਆਂ ਚਿਰ ਲੰਬੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਮੁੜ ਇੱਕ ਵਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਕਈ ਵਾਰ ਸੂਬਾ ਸਰਕਾਰ ਦੇ ਆਗੂਆਂ ਦੇ ਨਾਲ ਮੀਟਿੰਗ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਸੜਕਾਂ ’ਤੇ ਨਿਤਰਨ ਨੂੰ ਅਤੇ ਕੰਮ ਛੱਡਣ ਨੂੰ ਮਜ਼ਬੂਰ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਵੱਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਹੋਰ ਵੀ ਲੰਬਾ ਸੰਘਰਸ਼ ਉਲੀਕਿਆ ਜਾਵੇਗਾ।

(For more news apart from PUNBUS employees protest in Pathankot for second day as well News in Punjabi, stay tuned to Rozana Spokesman)

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement