
ਇਕ ਹਫਤੇ ਪਹਿਲਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ...
ਚੰਡੀਗੜ੍ਹ : ਇਕ ਹਫਤੇ ਪਹਿਲਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੁਆਈਆਂ ਗਈਆਂ ਦੂਰਬੀਨਾਂ ਦੂਜੇ ਦਿਨ ਹੀ ਚੋਰੀ ਹੋ ਗਈਆਂ ਹਨ। ਇਹੀ ਨਹੀਂ ਬੀਐਸਐਫ ਦੁਆਰਾ ਲੰਮੇ ਸਮੇਂ ਤੋਂ ਲਗਾਈ ਗਈ ਦੂਰਬੀਨ ਵੀ ਉਥੇ ਨਹੀਂ ਹੈ। ਹੁਣ ਸੰਗਤ ਨੂੰ ਬਿਨਾਂ ਦੂਰਬੀਨ ਦੇ ਦਰਸ਼ਨ ਕਰਨ ਵਿਚ ਮੁਸ਼ਕਲ ਆ ਰਹੀ ਹੈ। ਦਰਸ਼ਨ ਵਾਲੀ ਜਗ੍ਹਾਂ ਉਤੇ ਕੇਵਲ ਦੂਰਬੀਨ ਦੇ ਐਗਲ ਹੀ ਰਹਿ ਗਏ ਹਨ।
Kartarpur Corridor
ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦਾ ਪਤਾ ਲਗਵਾਂਗੇ ਅਤੇ ਛੇਤੀ ਹੀ ਨਵੀਂ ਦੂਰਬੀਨ ਲਾਵਾਂਗੇ। ਉਥੇ ਹੀ ਮੰਤਰੀ ਰੰਧਾਵਾ ਨੇ ਕਿਹਾ, ਇਸ ਦੇ ਬਾਰੇ ਵਿਚ ਡੀਐਸਪੀ ਡੇਰਾ ਬਾਬਾ ਨਾਨਕ ਨੂੰ ਪਤਾ ਹੋਵੇਗਾ। ਜਦੋਂ ਕਿ ਡੀਐਸਪੀ ਐਚਐਸ ਮਾਨ ਨੇ ਵੀ ਕਿਹਾ, ਦੂਰਬੀਨ ਦੇ ਬਾਰੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਦਰਸ਼ਨ ਵਾਲੀ ਜਗ੍ਹਾਂ ਉਤੇ ਹੀ ਹੋਣਗੀਆਂ।
Kartarpur Sahib
ਸੰਗਤ ਨੂੰ ਦਰਸ਼ਨ ਵਿਚ ਆ ਰਹੀ ਪ੍ਰੇਸ਼ਾਨੀ ਦੂਰਬੀਨ ਨਾ ਹੋਣ ਨਾਲ ਸੰਗਤ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਿਚ ਕਾਫ਼ੀ ਮੁਸ਼ਕਲ ਆ ਰਹੀ ਹੈ। ਹੁਣ ਦਰਸ਼ਨ ਵਾਲੀ ਜਗ੍ਹਾਂ ਉਤੇ ਸਿਰਫ ਐਗਲ ਹੀ ਰਹਿ ਗਏ ਹਨ। ਜਿਨ੍ਹਾਂ ਉਤੇ ਦੂਰਬੀਨਾਂ ਲਗਾਈਆਂ ਗਈਆਂ ਸਨ। ਸੰਗਤ ਦੀ ਮੰਗ ਹੈ ਕਿ ਦੂਰਬੀਨਾਂ ਛੇਤੀ ਲਗਾਈਆਂ ਜਾਣ।