
ਪਾਕਿ ਦੇ ਕਰਤਾਰਪੁਰ ਵਿਚ ਸ਼੍ਰੀ ਦਰਬਾਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ...
ਚੰਡੀਗੜ੍ਹ : ਪਾਕਿ ਦੇ ਕਰਤਾਰਪੁਰ ਵਿਚ ਸ਼੍ਰੀ ਦਰਬਾਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਪਰਮਿਟ ਸਲਿਪ ਦੇ ਨਾਲ-ਨਾਲ ਪਾਸਪੋਰਟ ਵੀ ਜਰੂਰੀ ਕੀਤਾ ਗਿਆ ਹੈ। ਇਹ ਫੈਸਲਾ ਨਵੀਂ ਦਿੱਲੀ ਵਿਚ ਉਚ ਪੱਧਰ ਮੀਟਿੰਗ ਵਿਚ ਲਿਆ ਗਿਆ ਹੈ। ਇਹ ਜਾਣਕਾਰੀ ਮੀਡੀਆ ਨੂੰ ਪੰਜਾਬ ਦੇ ਚੀਫ ਸੈਕਰਟਰੀ ਕਰਣ ਅਵਤਾਰ ਸਿੰਘ ਨੇ ਦਿਤੀ।
Kartarpur Sahib Pakistan railway station
ਸ਼ਰਧਾਲੂਆਂ ਲਈ ਯਾਤਰਾ ਸਵੇਰੇ ਤੋਂ ਸ਼ਾਮ ਤੱਕ ਖੁੱਲੀ ਰਹੇਗੀ ਅਤੇ ਉਨ੍ਹਾਂ ਨੂੰ ਉਸੀ ਦਿਨ ਵਾਪਸੀ ਕਰਨੀ ਹੋਵੇਗੀ। ਪਾਕਿ ਪ੍ਰਤੀਨਿਧੀ ਮੰਡਲ 26 ਫਰਵਰੀ, 7 ਮਾਰਚ ਨੂੰ ਭਾਰਤ ਆ ਸਕਦਾ ਹੈ। ਜਿਸ ਵਿਚ ਯਾਤਰਾ ਸਿਰਫ਼ ਸਿੱਖ ਸ਼ਰਧਾਲੂਆਂ ਅਤੇ ਸਮੂਹਾਂ ਤੱਕ ਸੀਮਿਤ ਨਾ ਰੱਖਣ ਸਮੇਤ ਪ੍ਰੋਜੈਕਟ ਉਤੇ ਚਰਚਾ ਹੋਵੇਗੀ। ਦੱਸ ਦਈਏ ਕਿ ਪਾਕਿ ਵਿਚ ਕਰਤਾਰਪੁਰ ਲਾਂਘੇ ਦਾ ਕੰਮ ਜੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ।
Kartarpur Corridor construction work
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਹੈ ਕਿ 40 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ। ਕਰਤਾਰਪੁਰ ਲਾਂਘੇ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੇ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਸਿੱਖ ਸ਼ਰਧਾਲੂ ਪੂਰੀ ਬੇਸਬਰੀ ਦੇ ਨਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰ ਰਹੇ ਹਨ।