
55 ਉਮੀਦਵਾਰ ਅਜਮਾਉਣਗੇ ਕਿਸਮਤ, 13 ਦੇ ਕਾਗ਼ਜ਼ ਰੱਦ ਅਤੇ 29 ਨੇ ਲਏ ਵਾਪਸ
ਲਹਿਰਾਗਾਗਾ, 6 ਫ਼ਰਵਰੀ (ਜਤਿੰਦਰ ਜਲੂਰ) : ਸਬ ਡਵੀਜ਼ਨ ਮੈਜਿਸਟਰੇਟ ਕਮ ਚੋਣ ਰਿਟਰਨਿੰਗ ਅਫਸਰ ਲਹਿਰਾ ਮੈਡਮ ਜੀਵਨਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਦੀ ਚੋਣ ਲਈ ਕੁੱਲ 97 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ ਜਿਨ੍ਹਾਂ ਚੋਂ 29 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀਆਂ ਕਾਗਜ ਵਾਪਸ ਲੈਣ ਅਤੇ 13 ਉੇਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਮੈਡਮ ਜੀਵਨਜੋਤ ਕੌਰ ਨੇ ਦੱਸਿਆ ਕਿ ਔਰਤ ਲਈ ਰਾਖਵਾਂ ਐਸ.ਸੀ. ਔਰਤ ਲਈ ਰਾਖਵਾਂ ਵਾਰਡ ਨੰਬਰ 15 ਵਿਚ ਹਰਜੀਤ ਕੌਰ (ਕਾਂਗਰਸ), ਸਰਬਜੀਤ ਕੌਰ (ਆਮ ਆਦਮੀ ਪਾਰਟੀ) ਅਤੇ ਬਿਮਲਾ ਦੇਵੀ (ਭਾਜਪਾ) ,ਓ.ਬੀ.ਸੀ. ਲਈ ਰਾਖਵਾਂ ਵਾਰਡ ਨੰਬਰ 14 ਵਿਚ ਅਮ੍ਰਿਤਪਾਲ ਮਾਨ (ਕਾਂਗਰਸ), ਸਾਬਕਾ ਪ੍ਰਧਾਨ ਬਲਵਿੰਦਰ ਕੌਰ (ਆਜ਼ਾਦ ),ਜਨਰਲ ਵਾਰਡ ਨੰਬਰ 13 ਵਿਚ ਕ੍ਰਿਪਾਲ ਸਿੰਘ ਨਾਥਾ (ਕਾਂਗਰਸ), ਦੁਲਾਰ ਗੋਇਲ (ਆਜ਼ਾਦ), ਜਨਰਲ ਵਾਰਡ ਨੰਬਰ 12 ਵਿਚ ਕਮਲਜੀਤ ਕੌਰ (ਕਾਂਗਰਸ), ਕਪਲਾਸ਼ ਤਾਇਲ (ਆਜ਼ਾਦ), ਔਰਤ ਲਈ ਰਾਖਵਾਂ ਵਾਰਡ ਨੰਬਰ 11 ਵਿਚ ਸੁਦੇਸ਼ ਰਾਣੀ (ਕਾਂਗਰਸ), ਮੀਨੂੰ ਗੋਇਲ (ਆਮ ਆਦਮੀ ਪਾਰਟੀ), ਕਰਮਜੀਤ ਕੌਰ (ਆਜ਼ਾਦ), ਚਰਨਜੀਤ ਕੌਰ (ਆਜ਼ਾਦ), ਐਸ.ਸੀ. ਲਈ ਰਾਖਵਾਂ ਵਾਰਡ ਨੰਬਰ 10 ਵਿਚ ਸਾਬਕਾ ਕੌਂਸਲਰ ਸਤਪਾਲ ਪਾਲੀ (ਕਾਂਗਰਸ), ਜੋਗਾ ਸਿੰਘ (ਆਮ ਆਦਮੀ ਪਾਰਟੀ), ਸਤਪਾਲ ਸਿੰਘ (ਆਜ਼ਾਦ), ਬਲਵਿੰਦਰ ਸਿੰਘ (ਆਜ਼ਾਦ), ਮਲਕੀਤ ਸਿੰਘ (ਆਜ਼ਾਦ), ਇਸਤਰੀ ਲਈ ਰਾਖਵਾਂ ਵਾਰਡ ਨੰਬਰ 9 ਵਿਚ ਜਸਵੀਰ ਕੌਰ ਜਵਾਹਰਵਾਲਾ (ਕਾਂਗਰਸ), ਕਰਮਜੀਤ ਕੌਰ (ਬਹੁਜਨ ਸਮਾਜ ਪਾਰਟੀ), ਕਰਮਜੀਤ ਕੌਰ (ਆਮ ਆਦਮੀ ਪਾਰਟੀ), ਸੰਦੀਪ ਕੌਰ (ਆਜ਼ਾਦ), ਚਰਨਜੀਤ ਕੌਰ (ਆਜ਼ਾਦ), ਐਸ.ਸੀ. ਲਈ ਰਾਖਵਾਂ ਵਾਰਡ ਨੰਬਰ 8 ਵਿਚ ਸਹਿਜਪਾਲ ਕੌਰ (ਕਾਂਗਰਸ), ਬਲਵਿੰਦਰ ਸਿੰਘ (ਭਾਜਪਾ), ਸਵਰਨਜੀਤ ਸਿੰਘ (ਆਮ ਆਦਮੀ ਪਾਰਟੀ), ਅਨਿਲ ਕੁਮਾਰ (ਆਜ਼ਾਦ), ਸੁਰਿੰਦਰ ਸਿੰਘ (ਆਜ਼ਾਦ), ਹਰੀ ਰਾਮ (ਆਜ਼ਾਦ), ਛੋਟਾ ਸਿੰਘ (ਆਜ਼ਾਦ), ਮਨਜੀਤ ਸਿੰਘ (ਆਜ਼ਾਦ), ਰੁਲਦੂ ਰਾਮ (ਆਜ਼ਾਦ), ਇਸਤਰੀ ਲਈ ਰਾਖਵਾਂ ਵਾਰਡ ਨੰਬਰ 7 ਵਿਚ ਸੀਮਾ ਕਾਂਗਰਸ (ਕਾਂਗਰਸ), ਮੰਜੂ ਬਾਲਾ (ਆਜ਼ਾਦ),ਜਨਰਲ ਵਾਰਡ ਨੰਬਰ 6 ਵਿਚ ਐਡਵੋਕੇਟ ਰਜਨੀਸ਼ ਗੁਪਤਾ (ਕਾਂਗਰਸ), ਗੁਰਮੀਤ ਸਿੰਘ (ਆਮ ਆਦਮੀ ਪਾਰਟੀ), ਜਗਦੀਸ਼ ਰਾਏ ਠੇਕੇਦਾਰ (ਆਜ਼ਾਦ), ਦਵਿੰਦਰ ਨੀਟੂ (ਆਜ਼ਾਦ), ਔਰਤ ਲਈ ਰਾਖਵਾਂ ਵਾਰਡ ਨੰਬਰ 5 ਵਿਚ ਵਿਜੈ ਲਕਸ਼ਮੀ ਗੋਇਲ (ਕਾਂਗਰਸ), ਨੈਸ਼ਨਲ ਐਵਾਰਡੀ ਅਧਿਆਪਕਾ ਮੈਡਮ ਕਾਂਤਾ ਦੇਵੀ ਗੋਇਲ (ਆਜ਼ਾਦ), ਜਨਰਲ ਵਾਰਡ ਨੰਬਰ 4 ਵਿਚ ਰਾਜੇਸ਼ ਕੁਮਾਰ ਭੋਲਾ (ਕਾਂਗਰਸ), ਸੰਦੀਪ ਗਰਗ ਦੀਪੂ (ਆਜ਼ਾਦ), ਸਤੀਸ਼ ਕੁਮਾਰ (ਆਮ ਆਦਮੀ ਪਾਰਟੀ), ਜਨਰਲ ਵਾਰਡ ਨੰਬਰ 3 ਵਿਚ ਬਸੰਤ ਕੁਮਾਰ ਗੋਇਲ (ਕਾਂਗਰਸ), ਮਮਤਾ ਰਾਣੀ (ਭਾਜਪਾ), ਵਿਨੋਦ ਕੁਮਾਰ (ਆਮ ਆਦਮੀ ਪਾਰਟੀ), ਗੌਰਵ ਗੋਇਲ (ਆਜ਼ਾਦ), ਐਸ.ਸੀ. ਔਰਤ ਲਈ ਰਾਖਵਾਂ ਵਾਰਡ ਨੰਬਰ 2 ਵਿਚ ਪੂਜਾ ਰਾਣੀ (ਕਾਂਗਰਸ), ਚਰਨਜੀਤ ਕੌਰ (ਆਮ ਆਦਮੀ ਪਾਰਟੀ), ਸੁਰਿੰਦਰ ਕੌਰ (ਆਜ਼ਾਦ) ਹਰਦੀਪ ਕੌਰ (ਆਜ਼ਾਦ), ਮੀਨਾ ਰਾਣੀ (ਆਜ਼ਾਦ),ਵਾਰਡ ਨੰਬਰ 1 ਵਿਚ ਮਮਤਾ ਰਾਣੀ (ਕਾਂਗਰਸ), ਨਿਸ਼ਾ ਰਾਣੀ (ਆਜ਼ਾਦ), ਮੰਜੂ ਰਾਣੀ (ਆਜ਼ਾਦ) ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱੱਲ 17 ਬੂਥ ਸਥਾਪਿਤ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ , ਚੋੋਣਾਂ ਲਈ ਸੁਰੱਖਿਆ ਦੇ ਸਖਤ ਨਿਰਪੱ ਕੀਤੇ ਗਏ ਹਨ , ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਕਰਵਾਈਆਂ ਜਾਣਗੀਅ। ਜਾਣਕਾਰੀ ਦਿੰਦੇ ਹੋਏ ਮੈਡਮ ਜੀਵਨਜੋਤ ਕੌਰ।