
ਡੀਜ਼ਲ ਇੰਜਣ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ
ਬਠਿੰਡਾ (ਦਿਹਾਤੀ), 6 ਫ਼ਰਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਡੀਜ਼ਲ ਇੰਜਣ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦਸਿਆ ਕਿ ਇਹ ਡੀਜ਼ਲ ਇੰਜਣ ਬਠਿੰਡਾ ਤੋਂ ਧੁਰੀ ਵਲ ਜਾ ਰਿਹਾ ਸੀ ਜਦਕਿ ਕਾਲਾ ਰਾਮ (25) ਵਾਸੀ ਗਾਂਧੀ ਨਗਰ ਰਾਮਪੁਰਾ ਫੂਲ ਜੋ ਕਿ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਡੀਜ਼ਲ ਇੰਜਣ ਦੀ ਲਪੇਟ ਵਿਚ ਆ ਗਿਆ ਤੇ ਮੌਕੇ 'ਤੇ ਹੀ ਮੌਤ ਹੋ ਗਈ, ਬਿਨਾਂ ਕਿਸੇ ਦੇਰੀ ਤੋਂ ਵਰਕਰ ਪਵਨ ਕੁਮਾਰ ਸੰਸਥਾ ਦੀ ਐਾਬੂਲੈਂਸ ਲੈ ਕੇ ਘਟਨਾ ਸਥਾਨ ਤੇ ਪਹੁੰਚੇ | ਇਸ ਦੀ ਇਤਲਾਹ ਰੇਲਵੇ ਪੁਲਿਸ ਚੌਕੀ ਨੂੰ ਦਿਤੀ | ਪੁਲਿਸ ਧਾਰਾ 174 ਦੀ ਕਾਰਵਾਈ ਕਰ ਕੇ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਅੰਤਮ ਸਸਕਾਰ ਲਈ ਦੇ ਦਿਤੀ ਹੈ |
image