ਤਿੰਨ ਘੰਟਿਆਂ ਲਈ ਸ਼ਾਂਤ ਹੋ ਗਈਆਂ ਪੰਜਾਬ ਭਰ ਦੀਆਂ ਸਾਰੀਆਂ ਸੜਕਾਂ
Published : Feb 7, 2021, 12:36 am IST
Updated : Feb 7, 2021, 12:36 am IST
SHARE ARTICLE
image
image

ਤਿੰਨ ਘੰਟਿਆਂ ਲਈ ਸ਼ਾਂਤ ਹੋ ਗਈਆਂ ਪੰਜਾਬ ਭਰ ਦੀਆਂ ਸਾਰੀਆਂ ਸੜਕਾਂ


ਦੁਪਹਿਰ 12 ਵਜੇ ਤੋਂ 3 ਵਜੇ ਤਕ ਸ਼ਾਂਤਮਈ ਰਿਹਾ ਚੱਕਾ ਜਾਮ, ਆਮ ਲੋਕਾਂ ਨੇ ਦਿਤਾ ਸਾਥ

ਚੰਡੀਗੜ੍ਹ, 6 ਫ਼ਰਵਰੀ (ਭੁੱਲਰ) : ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਅਪਣੇ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨ ਆਗੂਆਂ ਨੇ 6 ਫ਼ਰਵਰੀ ਭਾਵ ਅੱਜ ਦੇ ਚੱਕਾ ਜਾਮ ਦਾ ਸੱਦਾ ਦਿਤਾ ਸੀ | ਇਸ ਪਿਛੇ ਕਾਰਨ ਇਹ ਸੀ ਕਿ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਦਿੱਲੀ ਹਿੰਸਾ ਕਾਰਨ ਗਿ੍ਫ਼ਤਾਰ ਕੀਤੇ ਗਏ ਬੇਕਸੂਰ ਕਿਸਾਨਾਂ ਨੂੰ  ਰਿਹਾਅ ਕੀਤਾ ਜਾਵੇ ਅਤੇ ਦਿੱਲੀ-ਹਰਿਆਣਾ ਦੇ ਬਾਰਡਰਾਂ 'ਤੇ ਇੰਟਰਨੈੱਟ ਸੇਵਾ ਬਹਾਲ ਕੀਤੀ ਜਾਵੇ | ਜਿਵੇਂ ਹੀ ਦੁਪਹਿਰ ਦੇ 12 ਵਜੇ ਤਾਂ ਕਿਸਾਨ ਤੇ ਹੋਰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਸੜਕਾਂ 'ਤੇ ਉਤਰ ਆਈਆਂ ਤੇ ਉਨ੍ਹਾਂ ਸਾਰੇ ਨੈਸ਼ਨਲ ਤੇ ਸਟੇਟ ਹਾਈ ਵੇਅਜ਼ ਰੋਕ ਲਏ | ਇਥੇ ਇਹ ਗੱਲ ਵੀ ਦੇਖੀ ਗਈ ਕਿ ਆਮ ਲੋਕਾਂ ਨੇ ਪਹਿਲਾਂ ਹੀ ਅਪਣੇ ਆਪ ਗੱਡੀਆਂ ਰੋਕ ਲਈਆਂ ਤੇ ਆਮ ਲੋਕਾਂ ਨੇ ਕਿਸਾਨਾਂ ਦਾ ਭਰਪੂਰ ਸਾਥ ਦਿਤਾ | ਲੋਕ ਜਿਥੇ-ਜਿਥੇ ਵੀ ਸਨ, ਉਨ੍ਹਾਂ ਉਥੇ ਹੀ ਗੱਡੀਆਂ ਰੋਕ ਲਈਆਂ | ਪੂਰੇ ਸੂਬੇ 'ਚੋਂ ਮਿਲੀਆਂ ਖ਼ਬਰਾਂ ਅਨੁਸਾਰ ਸੂਬੇ ਭਰ 'ਚ ਚੱਕਾ ਜਾਮ ਸ਼ਾਂਤੀਪੂਰਵਕ ਰਿਹਾ ਤੇ ਤਿੰਨ ਘੰਟੇ ਪੰਜਾਬ ਭਰ ਦੀਆਂ ਸੜਕਾਂ ਵੀ ਸ਼ਾਂਤ ਰਹੀਆਂ | ਇਸ ਚੱਕਾ ਜਾਮ ਵਿਚ ਲੋੜਵੰਦਾਂ, ਬੀਮਾਰਾਂ ਨੂੰ  ਕੋਈ ਤਕਲੀਫ਼ ਨਹੀਂ ਹੋਣ ਦਿਤੀ ਗਈ | ਸਕੂਲੀ ਬਸਾਂ ਤੇ ਐਾਬੂਲੈਂਸਾਂ ਨੂੰ  ਛੋਟ ਦਿਤੀ ਗਈ ਸੀ | ਕਈ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਨੇ ਇਕ ਲੇਨ ਖੁਲ੍ਹੀ ਛੱਡੀ ਹੋਈ ਸੀ ਤੇ ਐਾਮਰਜੈਂਸੀ ਵਾਲੇ ਲੋਕਾਂ ਨੂੰ  ਉਸ ਲੇਨ ਤੋਂ ਲੰਘਾਇਆ ਜਾ ਰਿਹਾ ਸੀ | ਜਿਵੇਂ ਹੀ ਤਿੰਨ ਵੱਜੇ ਤਾਂ ਸੜਕਾਂ 'ਤੇ ਖੜੇ ਲੋਕਾਂ ਨੇ 
ਅਪਣੀਆਂ ਗੱਡੀਆਂ ਦੇ ਹਾਰਨ ਕਿਸਾਨੀ ਆਵਾਜ਼ ਦੇ ਹੱਕ 'ਚ ਵਜਾਏ ਤੇ ਆਪੋ-ਅਪਣੇ ਮੰਜ਼ਲ ਵਲ ਰਵਾਨਾ ਹੋ ਗਏ | 
ਕਿਸਾਨਾਂ ਵਲੋਂ ਅੱਜ ਦੇਸ਼ ਭਰ ਵਿਚ ਚੱਕਾ ਜਾਮ ਦੇ ਦਿਤੇ ਸੱਦੇ ਦੀ ਸ਼ਾਂਤੀਪੂਰਨ ਸਫ਼ਲਤਾ ਨੇ ਗਣਤੰਤਰ ਦਿਵਸ ਵਾਲੇ ਦਿਨ ਦੀਆਂ ਗਤੀਵਿਧੀਆਂ ਕਾਰਨ ਲੱਗੇ ਧੱਬੇ 'ਤੇ ਪੋਚਾ ਫੇਰ ਦਿਤਾ ਹੈ | ਸਿਆਸੀ ਮਾਹਰਾਂ ਦੀ ਮੰਨੀਏ ਤਾਂ ਕਿਸਾਨਾਂ ਨੇ ਇਕ ਗਿਣੇ ਮਿੱਥੇ ਘੰਟਿਆਂ ਦੇ ਇਸ ਚੱਕਾ ਜਾਮ ਦਾ ਸੱਦਾ ਦੇ ਕੇ ਹੀ ਇਹ ਸਪੱਸ਼ਟ ਕਰ ਦਿਤਾ ਸੀ ਕਿ ਗਣਤੰਤਰ ਦਿਵਸ ਵਾਲੇ ਦਿਨ  ਵਾਪਰੀਆਂ ਘਟਨਾਵਾਂ ਵਿਚ ਕਿਸਾਨ ਸ਼ਾਮਲ ਨਹੀਂ ਸਨ ਬਲਕਿ ਕੁੱਝ ਭਾਜਪਾ ਦੇ ਖ਼ਰੀਦੇ ਹੋਏ ਬੰਦੇ ਸਨ | ਅੱਜ ਦੇ ਸ਼ਾਂਤਮਈ ਚੱਕਾ ਜਾਮ ਨੇ ਸਰਕਾਰ ਦੀਆਂ ਵੀ ਅੱਖਾਂ ਖੋਲ੍ਹ ਦਿਤੀਆਂ ਹਨ |
ਉਧਰ ਪੁੁਲਿਸ ਨੇ ਵੱਡੇ ਪੈਮਾਨੇ 'ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ | ਸਾਰੇ ਜ਼ਿਲਿ੍ਹਆਂ 'ਚ ਰੂਟ ਡਾਈਵਰਟ ਕੀਤੇ ਗਏ ਹਨ | ਨਾਕਿਆਂ 'ਤੇ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ | ਪਠਾਨਕੋਟ 'ਚ ਕਰੀਬ 20 ਜਗ੍ਹਾ ਨਾਕੇ ਲਗਾਏ ਹਨ | ਹੁਸ਼ਿਆਰਪੁਰ 'ਚ ਪੁਰਹੀਰਾ ਬਾਈਪਾਸ ਚੌਕ, ਸਿੰਗੜੀਵਾਲਾ ਬਾਈਪਾਸ ਤੇ ਗੜ੍ਹਸ਼ੰਕਰ ਹਾਈਵੇ 'ਤੇ ਕਿਸਾਨ ਚੱਕਾ ਜਾਮ ਕਰਨਗੇ | ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚਾ ਵਲੋਂ ਤਿੰਨ ਘੰਟੇ ਲਈ ਭਾਰਤ ਬੰਦ ਦੇ ਸੱਦੇ 'ਤੇ ਅੱਜ ਪੰਜਾਬ ਭਰ 'ਚ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਨੈਸ਼ਨਲ ਤੇ ਸਟੇਟ ਹਾਈਵੇ ਜਾਮ ਕਰ ਦਿਤੇ ਗਏ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਯੂਨੀਅਨ ਸਕੱਤਰ ਸ਼ਿੰਗਾਰਾ ਮਾਨ ਨੇ ਕਿਹਾ ਕਿ ਚੱਕਾ ਜਾਮ ਸ਼ਾਂਤੀਪੂਰਨ ਰਿਹਾ | 
ਬਠਿੰਡਾ-ਸੁਨਾਮ ਰੋਡ ਰਿਹਾ ਜਾਮ
ਮਾਨਸਾ, 6 ਫ਼ਰਵਰੀ (ਕੁਲਜੀਤ ਸਿੰਘ ਸਿੱਧੂ): ਭਾਰਤੀ ਕਿਸਾਨ  ਯੂਨੀਅਨ ਏਕਤਾ ਉਗਰਾਹਾ ਵੱਲੌ ਅੱਜ ਭੈਣੀ  ਬਾਘਾ ਵਿਖੇ ਬਠਿੰਡਾ ਸੁਨਾਮ ਰੋਡ 'ਤੇ ਧਰਨਾ ਦੇ ਕੇ ਤਿੰਨ ਘੰਟੇ ਆਵਾਜਾਈ ਠੱਪ ਕੀਤੀ ਇਸ ਮੌਕੇ ਹਜ਼ਾਰਾਂ ਕਿਸਾਨ ਔਰਤਾਂ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | 
ਫੋਟੋ ਨੰ-ਮਾਨਸਾ--3


ਬਠਿੰਡਾ 'ਚ ਸ਼ਾਂਤਮਈ ਰਿਹਾ ਚੱਕਾ ਜਾਮ 
ਬਠਿੰਡਾ, 6 ਫ਼ਰਵਰੀ (ਸੁਖਜਿੰਦਰ ਮਾਨ): ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ  ਵਾਪਸ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨਾਂ ਵਲੋਂ ਵਿੱਢੇ ਕਿਸਾਨ ਸੰਘਰਸ਼ ਦੇ ਸੱਦੇ ਤਹਿਤ ਅੱਜ ਸਥਾਨਕ ਭਾਈ ਘਨਈਆ ਚੌਕ 'ਚ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ, ਔਰਤਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ | 12 ਤੋਂ 3 ਵਜੇਂ ਤਕ ਦਿਤਾ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ | ਹਾਲਾਂਕਿ ਚੱਕਾ ਜਾਮ ਦੇ ਸੱਦੇ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਅੱਠ ਹੋਰਨਾਂ ਥਾਵਾਂ ਉਪਰ ਵੀ ਚੱਕਾ ਜਾਮ ਦਾ ਸੱਦਾ ਦਿਤਾ ਗਿਆ ਸੀ |
ਫ਼ੋਟੋ : ਬਠਿੰਡਾ-3

ਬਠਿੰਡਾ-ਮੁਕਤਸਰ ਰੋਡ 'ਤੇ ਰਹੀ ਆਵਾਜਾਈ ਠੱਪ
ਦੋਦਾ, 6 ਫ਼ਰਵਰੀ (ਅਸ਼ੋਕ ਯਾਦਵ): ਬੀਕੇਯੂ ਏਕਤਾ ਸਿੱਧੂਪੁਰ ਵਲੋਂ ਬਲਾਕ ਪ੍ਰਧਾਨ ਸੁਖਚੈਨ ਸਿੰਘ ਬੁੱਟਰ, ਬੇਅੰਤ ਸਿੰਘ ਖ਼ਾਲਸਾ, ਬੂਟਾ ਸਿੰਘ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਦੋਦਾ ਵਿਖੇ ਨੈਸ਼ਨਲ ਹਾਈਵੇ 754 ਉਤੇ 3 ਤਿੰਨੇ ਘੰਟੇ ਲਈ ਜਾਮ ਲਾਇਆ ਅਤੇ ਐਬੂਲੈਂਸ ਅਤੇ ਬਰਾਤ ਤੋਂ ਬਿਨਾਂ ਕੋਈ ਵਾਹਨ ਸੜਕ 'ਤੇ ਨਹੀ ਚੱਲਣ ਦਿਤਾ | ਇਸ ਮੌਕੇ ਦੋਦਾ ਸਮੇਤ ਭੁੱਲਰ, ਕਾਉਣੀ, ਖਿੜਕੀਆਂਵਾਲਾ, ਭੁੱਟੀਵਾਲਾ, ਆਸਾ ਬੁੱਟਰ, ਸੂਰੇਵਾਲਾ, ਧੂਲਕੋਟ, ਸੁਖਨਾ ਅਬਲੂ, ਲੁਹਾਰਾ, ਸੁਰਗਾਪੁਰੀ ਆਦਿ ਪਿੰਡ ਦੇ ਕਿਸਾਨਾਂ ਸਮੇਤ ਆਂਗਨਵਾੜੀ ਇੰਪਲਾਈਜ਼ ਫ਼ੈਡਰੇਸ਼ਨ, ਸਿਹਤ ਕਰਮੀ, ਬਿਜਲੀ ਕਾਮਿਆਂ ਅਤੇ ਦੁਕਾਨਦਾਰਾਂ ਨੇ ਭਾਗ ਲਿਆ | 
ਫੋਟੋ ਫਾਇਲ : ਐਮਕੈਐਸ 06 - 05

ਸਿਰਸਾ ਖੇਤਰ ਦੇ ਕਿਸਾਨਾਂ ਨੇ 3 ਘੰਟੇ ਨੈਸ਼ਨਲ ਹਾਈਵੇਅ ਕੀਤਾ ਜਾਮ
ਸਿਰਸਾ, 6 ਫ਼ਰਵਰੀ (ਗੁਰਮੀਤ ਸਿੰਘ ਖ਼ਾਲਸਾ): ਕਿਸਾਨ ਅੰਦੋਲਨ ਦੇ ਚਲਦਿਆਂ ਕਿਸਾਨ ਆਗੂਆਂ ਵਲੋਂ ਚੱਕਾ ਜਾਮ ਦੇ ਸੱਦੇ 'ਤੇ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸੜਕਾਂ ਧਰਨੇ ਲਗਾ ਕੇ ਰੋਸ ਜਾਹਰ ਕੀਤਾ ਗਿਆ | ਇਸੇ ਤਹਿਤ ਹੀ ਸਿਰਸਾ ਖੇਤਰ ਦੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ-9 'ਤੇ ਧਰਨਾ ਲਗਾਇਆ ਗਿਆ ਅਤੇ 12 ਤੋਂ 3 ਵਜੇ ਤਕ 3 ਘੰਟੇ ਆਵਾਜਾਈ ਬੰਦ ਕੀਤੀ ਗਈ | 

ਮਾਝੇ 'ਚ ਰਿਹਾ ਚੱਕਾ ਜਾਮ ਸਫ਼ਲ
ਅੰਮਿ੍ਤਸਰ, 6 ਫ਼ਰਵਰੀ (ਸੁਰਜੀਤ ਸਿੰਘ ਖ਼ਾਲਸਾ): ਕਿਸਾਨ ਸੰਯੁਕਤ  ਮੋਰਚੇ  ਦੇ ਸੱਦੇ 'ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਟੋਲ ਪਲਾਜ਼ਾ 'ਤੇ ਦੋਹਾਂ ਸਾਈਡਾਂ ਦਾ ਰਸਤਾ ਰੋਕ ਕੇ ਚੱਕਾ ਜਾਮ ਕੀਤਾ ਗਿਆ | ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ  ਧਿਆਨ ਦੇ ਰੱਖਦੇ ਹੋਏ ਜਥੇਬੰਦੀਆਂ ਨੇ  ਚੱਕਾ ਜਾਮ ਦਾ ਟਾਈਮ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤਕ ਰਖਿਆ ਤੇ ਉਸ ਤੋਂ ਬਾਅਦ ਟਰੈਫ਼ਿਕ ਨੂੰ  ਚਾਲੂ ਕਰ ਦਿਤਾ ਗਿਆ | ਬੀਮਾਰਾਂ, ਐਾਬੂਲੈਂਸਾਂ ਤੇ ਬਹੁਤ ਜ਼ਰੂਰੀ ਕੰਮਾਂ ਵਾਲਿਆਂ ਨੂੰ  ਲੰਘਣ ਦੀ ਇਜਾਜ਼ਤ ਵੀ ਦਿਤੀ ਗਈ | 

ਫ਼ੋਟੋ : ਅੰਮਿ੍ਤਸਰ--6

ਮੋਗਾ-ਜਲੰਧਰ ਨੈਸਨਲ ਹਾਈਵੇਅ ਰਿਹਾ ਜਾਮ 
ਧਰਮਕੋਟ, 6 ਫ਼ਰਵਰੀ (ਦਵਿੰਦਰ ਬਿੱਟੂ):  ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇ ਚੱਕਾ ਜਾਮ ਦੇ ਦਿਤੇ ਸੱਦੇ 'ਤੇ ਧਰਮਕੋਟ ਵਿਖੇ ਮੋਗਾ ਜਲੰਧਰ  ਨੈਸਨਲ ਹਾਈਵੇ ਉੱਪਰ ਨਹਿਰਾਂ ਦੇ ਕੋਲ ਕਿਸਾਨਾਂ ਵਲੋਂ ਜਾਮ ਲਾਇਆ ਗਿਆ | ਇਸ ਮੌਕੇ ਕਿਸਾਨਾਂ ਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ  ਲੈ ਕੇ ਮੋਦੀ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜੀ ਕੀਤੀ | ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ  ਲੈ ਕੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ | 
ਫੋਟੋ ਨੰਬਰ -06 ਮੋਗਾ ਧਰਮਕੋਟ 01 ਪੀ 

ਬਠਿੰਡਾ, ਲੁਧਿਆਣਾ, ਦਿੱਲੀ ਨੂੰ  ਜਾਣ ਵਾਲੀ ਆਵਾਜਾਈ ਰਹੀ ਠੱਪ
ਸੰਗਰੂਰ, 6 ਫ਼ਰਵਰੀ (ਭੁੱਲਰ): ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਹਜ਼ਾਰਾਂ ਕਿਸਾਨਾਂ ਵਲੋਂ ਇਥੇ ਦਿੱਲੀ ਲੁਧਿਆਣਾ ਹਾਈਵੇਅ ਉੱਪਰ ਚੱਕਾ ਜਾਮ ਕਰ ਕੇ ਧਰਨਾ ਦਿਤਾ ਅਤੇ ਕੇਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ | ਧਰਨੇ ਕਾਰਨ ਬਠਿੰਡਾ, ਲੁਧਿਆਣਾ, ਦਿੱਲੀ ਨੂੰ  ਜਾਣ ਵਾਲੀਆਂ ਸੜਕਾਂ 'ਤੇ ਆਵਾਜਾਈ ਠੱਪ ਰਹੀ | ਅੱਜ ਦੇ ਇਕੱਠ ਨੇ ਸਾਬਤ ਕਰ ਦਿਤਾ ਹੈ ਕਿ ਕਿਸਾਨ ਅੰਦੋਲਨ ਪੂਰੇ ਸਿਖਰ ਵਲ ਵੱਧ ਰਿਹਾ ਹੈ ਅਤੇ ਲੋਕਾਂ 'ਚ ਕੇਦਰ ਸਰਕਾਰ ਵਿਰੁਧ ਰੋਸ ਤੇ ਜੋਸ਼ ਹੈ |
ਫ਼ੋਟੋ : ਸੰਗਰੂਰ-ਜਾਮ
imageimage

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement