ਚੰਨੀ ਪਹਿਲਾਂ ਤੋਂ ਹੀ ਰਹੇ ਹਨ ਰਾਹੁਲ ਦੀ ਪਸੰਦ
Published : Feb 7, 2022, 7:44 am IST
Updated : Feb 7, 2022, 7:44 am IST
SHARE ARTICLE
image
image

ਚੰਨੀ ਪਹਿਲਾਂ ਤੋਂ ਹੀ ਰਹੇ ਹਨ ਰਾਹੁਲ ਦੀ ਪਸੰਦ


2015 'ਚ ਜਾਖੜ ਦੀ ਥਾਂ ਬਣਾਇਆ ਸੀ ਵਿਰੋਧੀ ਧਿਰ ਦਾ ਨੇਤਾ

ਚੰਡੀਗੜ੍ਹ, 6 ਫ਼ਰਵਰੀ (ਭੁੱਲਰ): ਚਰਨਜੀਤ ਸਿੰਘ ਚੰਨੀ ਨੂੰ  ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਜਾਣਾ ਕੋਈ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ | ਜੇ ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਪਹਿਲਾਂ ਤੋਂ ਹੀ ਚੰਨੀ-ਰਾਹੁਲ ਦੀ ਪਸੰਦ ਰਹੇ ਹਨ |
ਜ਼ਿਕਰਯੋਗ ਹੈ ਕਿ ਬਾਦਲ ਦੀ ਸਰਕਾਰ ਸਮੇਂ ਸੁਨੀਲ ਜਾਖੜ ਕਾਂਗਰਸ ਵਲੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ 2015 ਵਿਚ ਜਾਖੜ ਦੇ ਅਸਤੀਫ਼ੇ ਬਾਅਦ ਹੋਰ ਸੀਨੀਅਰ ਮੈਂਬਰਾਂ ਨੂੰ  ਛੱਡ ਕੇ ਚੰਨੀ ਵਿਰੋਧੀ ਧਿਰ ਦਾ ਨੇਤਾ ਬਣਾ ਕੇ ਵੀ ਰਾਹੁਲ ਨੇ ਸੱਭ ਨੂੰ  ਹੈਰਾਨ ਕਰ ਦਿਤਾ ਸੀ | ਰਾਹੁਲ ਦੇ ਕਾਂਗਰਸ ਦਾ ਪ੍ਰਧਾਨ ਹੋਣ ਸਮੇਂ ਚੰਨੀ-ਰਾਹੁਲ ਦੇ ਪੰਜਾਬ ਆਉਣ ਸਮੇਂ ਉਨ੍ਹਾਂ ਦੀ ਗੱਡੀ ਚਲਾਉਂਦੇ ਵੀ ਦੇਖੇ ਜਾਂਦੇ ਸਨ | ਹੁਣ ਤਾਜ਼ਾ ਮਿਸਾਲ ਕੈਪਟਨ ਨੂੰ  ਹਟਾਏ ਜਾਣ ਤੋਂ ਬਾਅਦ ਚੰਨੀ ਨੂੰ  ਮੁੱਖ ਮੰਤਰੀ ਬਣਾਏ ਜਾਣ ਦੀ ਵੀ ਹੈ | ਸੱਭ ਤੋਂ ਵੱਧ ਮੈਂਬਰ ਜਾਖੜ ਦੇ ਪੱਖ ਵਿਚ ਸਨ ਤੇ ਸਿੱਧੂ ਅਤੇ ਰੰਧਾਵਾ ਦੀ ਦਾਅਵੇਦਾਰੀ ਦੇ ਬਾਵਜੂਦ ਵਿਵਾਦ ਨਿਪਟਾਉਣ ਲਈ ਚੰਨੀ ਨੂੰ  ਹੀ ਰਾਹੁਲ ਨੇ ਪਹਿਲ ਦਿਤੀ | ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਚੰਨੀ
ਨਾਲ ਰਾਹੁਲ ਦੇ ਨੇੜਲੇ ਸਬੰਧ  ਇਕਦਮ ਹੀ ਨਹੀਂ ਬਣੇ ਬਲਕਿ ਉਹ ਸ਼ੁਰੂ ਤੋਂ ਹੀ ਉਨ੍ਹਾਂ ਦੀ ਗੁਡ ਬੁਕ ਵਿਚ ਰਹੇ ਹਨ ਤੇ ਹੁਣ ਵੀ ਰਾਹੁਲ ਦਾ ਹੀ ਚੰਨੀ ਨੂੰ  ਮੁੱਖ ਮੰਤਰੀ ਬਣਾਉਣ ਵਿਚ ਵੱਡਾ ਹੱਥ ਹੈ | ਭਾਵੇਂ ਕਿ ਸਰਵੇ ਕਰਵਾਇਆ ਹੈ ਪਰ ਰਹੁਲ ਦੀ ਸਹਿਮਤੀ ਨਾ ਹੁੰਦੀ ਤਾਂ ਰੁਕਾਵਟ ਵੀ ਪੈ ਸਕਦੀ ਸੀ | ਪਿ੍ਯੰਕਾ ਗਾਂਧੀ ਹਾਲੇ ਵੀ ਸਿੱਧੂ ਨੂੰ  ਚਿਹਰਾ ਬਣਾਉਣ ਦੇ ਹੱਕ ਵਿਚ ਸਨ ਪਰ ਰਾਹੁਲ ਦਾ ਜ਼ਿਆਦਾ ਝੁਕਾਅ ਚੰਨੀ ਵਲ ਹੋਣ ਕਾਰਨ ਹੀ ਉਨ੍ਹਾਂ ਦੀ ਆਸਾਨੀ ਨਾਲ ਗੱਲ ਬਣ ਗਈ |    

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement