ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ
Published : Feb 7, 2022, 7:48 am IST
Updated : Feb 7, 2022, 7:48 am IST
SHARE ARTICLE
image
image

ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ


ਲੁਧਿਆਣਾ 'ਚ ਵਰਚੂਅਲ ਰੈਲੀ 'ਚ ਰਾਹੁਲ ਗਾਂਧੀ ਨੇ ਚਿਹਰੇ ਦਾ ਕੀਤਾ ਐਲਾਨ


ਲੁਧਿਆਣਾ, 6 ਫ਼ਰਵਰੀ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ | ਰਾਹੁਲ ਗਾਂਧੀ ਵਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿਤਾ ਗਿਆ ਹੈ | ਇਸ ਲਈ ਬਕਾਇਦਾ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਅਤੇ ਵਰਚੁਅਲ ਰੈਲੀ ਕੀਤੀ | ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ | ਇਸ ਉਪਰੰਤ ਰਾਹੁਲ ਗਾਂਧੀ ਰੈਲੀ ਵਾਲੀ ਥਾਂ 'ਤੇ ਪਹੁੰਚੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ |
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀਰਿਆਂ ਨਾਲ ਭਰੀ ਪਈ ਹੈ ਅਤੇ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ  ਬਹੁਤ ਮੁਸ਼ਕਲ ਕੰਮ ਸੌਂਪਿਆ ਹੈ | ਰਾਹੁਲ ਨੇ ਕਿਹਾ ਕਿ ਸਟੇਜ 'ਤੇ ਭਾਸ਼ਣ ਦੇਣਾ ਸੌਖਾ ਹੈ ਪਰ ਡੂੰਘਾਈ ਨਾਲ ਦੇਖੋ ਤਾਂ ਇਕ ਆਗੂ ਦੀ ਸੱਚਾਈ ਲੁਕ ਨਹੀਂ ਸਕਦੀ | ਮੈਂ ਮੁੱਖ ਮੰਤਰੀ ਚਿਹਰਾ ਨਹੀਂ ਚੁਣਿਆ | ਮੈਂ ਪੰਜਾਬ ਦੇ ਲੋਕਾਂ ਤੋਂ ਪੁਛਿਆ | ਉਮੀਦਵਾਰਾਂ ਅਤੇ ਵਰਕਰਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਪੁਛਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ  ਖ਼ੁਦ ਅਪਣਾ ਨੇਤਾ ਚੁਣਨਾ ਚਾਹੀਦਾ ਹੈ | ਮੈਂ ਸਿਰਫ਼ ਸਲਾਹ ਦੇ ਸਕਦਾ ਹਾਂ ਪਰ ਪੰਜਾਬ ਦਾ ਫ਼ੈਸਲਾ ਜ਼ਿਆਦਾ ਜ਼ਰੂਰੀ ਹੈ |
ਪੰਜਾਬ ਨੇ ਕਿਹਾ ਕਿ ਸਾਨੂੰ ਗ਼ਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ | ਜਿਹੜਾ ਭੁੱਖ ਅਤੇ ਗ਼ਰੀਬੀ ਨੂੰ  ਸਮਝੇ, ਪੰਜਾਬ ਨੂੰ  ਅਜਿਹੇ ਵਿਅਕਤੀ ਦੀ ਜ਼ਰੂਰਤ ਹੈ | ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ  ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਖ਼ੂਨ ਵਿਚ ਪੰਜਾਬ ਹੈ | ਉਹ ਸਿੱਧੂ ਨੂੰ  ਸਕੂਲ ਵਿਚ ਮਿਲੇ ਸਨ | ਰਾਜਵਿੰਦਰ ਪਬਲਿਕ ਸਕੂਲ ਵਿਚ ਸਵੇਰੇ 8 ਵਜੇ ਕਿ੍ਕਟ ਮੈਚ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਿੱਧੂ ਨੂੰ  ਦੇਖਿਆ ਸੀ | ਉਨ੍ਹਾਂ ਨੇ ਉਦੋਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਇਸ ਵਿਅਕਤੀ ਵਿਚ ਗੱਲਬਾਤ ਹੈ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement