
ਕਿਹਾ, ਮੈਨੂੰ ਬਹੁਤ ਭੁੱਖ ਲੱਗੀ ਹੈ, ਪਹਿਲਾਂ ਮੈਨੂੰ ਖਾਣਾ ਖਵਾਓ
ਚੰਡੀਗੜ੍ਹ : ਆਮ ਆਦਮੀ ਵਾਂਗ ਵਿਵਹਾਰ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੀ ਰਾਤ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਚੋਣ ਪ੍ਰਚਾਰ ਕਰਦੇ ਹੋਏ ਇੱਕ ਢਾਬੇ ’ਤੇ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਢਾਬੇ 'ਤੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇੱਕ ਪਲ ਲਈ ਕਿਸੇ ਨੂੰ ਯਕੀਨ ਨਹੀਂ ਆਇਆ ਕਿ ਮੁੱਖ ਮੰਤਰੀ ਢਾਬੇ 'ਤੇ ਖਾਣਾ ਖਾਣ ਆਏ ਹਨ।
CM Channi at Ludhiana Dhaba
ਢਾਬੇ 'ਤੇ ਆਉਂਦਿਆਂ ਹੀ ਉਨ੍ਹਾਂ ਨੇ ਕਿਹਾ ਕਿ ਤੁਸੀਂ ਕੀ ਬਣਾਇਆ ਹੈ। ਜਲਦੀ ਸੇਵਾ ਕਰੋ। ਉਹ ਬਹੁਤ ਭੁੱਖੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਉਹ ਰੋਟੀ ਵੀ ਨਹੀਂ ਨਹੀਂ ਖਾ ਸਕੇ। ਮੁੱਖ ਮੰਤਰੀ ਚੰਨੀ ਨੇ ਬੈਠ ਕੇ ਖਾਣ ਦੀ ਬਜਾਇ ਦੇਸੀ ਅੰਦਾਜ਼ 'ਚ ਥਾਲੀ ਲੈ ਕੇ ਤੰਦੂਰ ਦੇ ਕੋਲ ਖੜ੍ਹੇ ਹੋ ਗਏ ਅਤੇ ਉਨ੍ਹਾਂ ਗਰਮ-ਗਰਮ ਦਾਲ ਅਤੇ ਸਬਜ਼ੀ ਨਾਲ ਤੰਦੂਰੀ ਰੋਟੀਆਂ ਦਾ ਸਵਾਦ ਲਿਆ।
CM Channi at Ludhiana Dhaba
ਜਦੋਂ ਚਰਨਜੀਤ ਸਿੰਘ ਚੰਨੀ ਖਾਣਾ ਖਾ ਰਹੇ ਸਨ ਤਾਂ ਉਥੇ ਕੁਝ ਲੋਕ ਆਏ, ਉਨ੍ਹਾਂ ਨੇ ਪੰਜਾਬ ਵਿੱਚ ਹੋਏ ਵਿਕਾਸ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਢਾਬੇ ਦੇ ਮਾਲਕ ਦੀ ਖੁਸ਼ੀ ਝੱਲੀ ਨਹੀਂ ਜਾ ਰਹੀ ਸੀ ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਵਲੋਂ ਉਹ ਦੇ ਢਾਬੇ 'ਤੇ ਰੋਟੀ ਖਾਦੀ ਗਈ ਜਿਸ ਨਾਲ ਉਨ੍ਹਾਂ ਦਾ ਢਾਬ ਮੁਫ਼ਤ ਵਿਚ ਮਸ਼ਹੂਰ ਹੋ ਗਿਆ ਹੈ।