ਗਾਂਧੀਪ੍ਰਵਾਰ ਦਾਕਮਾਊ ਪੁੱਤਉਨ੍ਹਾਂ ਲਈ ਹੀਰਾ ਹੋ ਸਕਦੈਪਰਪੰਜਾਬ ਦੇ ਲੋਕਾਂਲਈ ਚੰਨੀ ਜ਼ੀਰੋ ਹੈਭਗਵੰਤਮਾਨ
Published : Feb 7, 2022, 7:52 am IST
Updated : Feb 7, 2022, 7:52 am IST
SHARE ARTICLE
image
image

ਗਾਂਧੀ ਪ੍ਰਵਾਰ ਦਾ ਕਮਾਊ ਪੁੱਤ ਉਨ੍ਹਾਂ ਲਈ ਹੀਰਾ ਹੋ ਸਕਦੈ, ਪਰ ਪੰਜਾਬ ਦੇ ਲੋਕਾਂ ਲਈ ਚੰਨੀ ਜ਼ੀਰੋ ਹੈ : ਭਗਵੰਤ ਮਾਨ

ਚੰਡੀਗੜ੍ਹ, 6 ਫ਼ਰਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵਲੋਂ ਚਰਨਜੀਤ ਸਿੰਘ ਚੰਨੀ ਨੂੰ  ਮੁੱਖ ਮੰਤਰੀ ਘੋਸ਼ਿਤ ਕੀਤੇ ਜਾਣ 'ਤੇ ਗਾਂਧੀ ਪ੍ਰਵਾਰ ਅਤੇ ਕਾਂਗਰਸ ਪਾਰਟੀ ਨੂੰ  ਕਰੜੇ ਹੱਥੀਂ ਲੈਂਦਿਆਂ ਕਿਹਾ,Tਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗ਼ਰੀਬਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ |'' ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਸਾਬਤ ਕਰ ਦਿਤਾ ਹੈ ਕਿ ਕਾਂਗਰਸ ਪਹਿਲਾਂ ਵਾਂਗ ਹੀ ਪੰਜਾਬ ਨੂੰ  ਲੁੱਟਣਾ ਅਤੇ ਕੁੱਟਣਾ ਚਾਹੁੰਦੀ ਹੈ, ਇਸੇ ਕਰ ਕੇ ਉਨ੍ਹਾਂ ਨੇ ਮੁੜ ਇਕ ਅਜਿਹੇ ਵਿਅਕਤੀ ਨੂੰ  ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿਤਾ ਜਿਸ ਦੇ ਅਕਸ 'ਤੇ ਇਕ ਨਹੀਂ ਅਨੇਕਾਂ ਦਾਗ਼ ਹਨ | ਉਨ੍ਹਾਂ ਕਿਹਾ ਕਿ ਮਾਫ਼ੀਆ ਕਾਂਗਰਸ ਦੀ ਪਸੰਦ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਦੀ ਨਹੀਂ |
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਤਾ ਨਹੀਂ ਕਿਸ ਮੂੰਹ ਨਾਲ ਚੰਨੀ ਨੂੰ  ਗ਼ਰੀਬ ਮੁੱਖ ਮੰਤਰੀ ਕਹਿ ਰਹੀ ਹੈ ਜਿਸ ਦੇ ਰਿਸ਼ਤੇਦਾਰਾਂ ਦੇ ਘਰੋਂ ਹਾਲ ਹੀ ਵਿਚ ਈ.ਡੀ. ਰੇਡਾਂ ਦੌਰਾਨ ਮਾਫ਼ੀਆ ਅਤੇ ਟਰਾਂਸਫ਼ਰ-ਪੋਸਟਿੰਗ ਦੇ ਭਿ੍ਸ਼ਟਾਚਾਰ ਨਾਲ ਜੁੜੇ ਨੋਟਾਂ ਦੀਆਂ ਢੇਰੀਆਂ ਮਿਲੀਆਂ ਹਨ, ਜਿਸ ਦੇ ਪੁੱਤ ਭਾਣਜੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਵਿਚ ਘੁੰਮਦੇ ਹਨ | ਭਗਵੰਤ ਮਾਨ ਨੇ ਕਿਹਾ ਕਾਂਗਰਸ ਨੂੰ  ਲੋਕਾਂ ਨੇ ਬਹੁਤ ਵਾਰ ਮੌਕਾ ਦਿਤਾ ਹੈ ਪਰ ਇਨ੍ਹਾਂ ਦੇ ਰਾਜ ਵਿਚ ਪੰਜਾਬ ਕਰਜ਼ਈ ਅਤੇ ਗ਼ਰੀਬ ਲੋਕ ਹੋਰ ਗ਼ਰੀਬ ਹੋਏ ਹਨ ਪਰ ਇਨ੍ਹਾਂ ਦੇ ਅਪਣੇ ਆਗੂ ਅਮੀਰ ਹੁੰਦੇ ਗਏ, ਕਿਉਂਕਿ ਕਾਂਗਰਸ ਨੇ ਗ਼ਰੀਬਾਂ ਅਤੇ ਦਲਿਤਾਂ ਦੀਆਂ ਵੋਟਾਂ ਲਈ ਉਨ੍ਹਾਂ ਦਾ ਰਾਜਨੀਤਕ ਲਾਭ ਤਾਂ ਉਠਾਇਆ, ਪਰ ਉਨ੍ਹਾਂ ਦੇ ਵਿਕਾਸ ਲਈ ਕਦੇ ਕੋਈ ਕਦਮ ਨਹੀਂ ਚੁਕਿਆ |
ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ, Tਅੱਜ ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਕਿ ਮਾਫ਼ੀਆ ਕੈਪਟਨ ਜਾਂ ਚੰਨੀ ਦੀ ਅਗਵਾਈ ਵਿਚ ਨਹੀਂ ਸਗੋਂ ਗਾਂਧੀ ਪ੍ਰਵਾਰ ਦੀ ਅਗਵਾਈ ਵਿਚ ਚਲ ਰਿਹਾ ਹੈ | ਇਸੇ ਲਈ ਉਨ੍ਹਾਂ ਨੇ ਗਾਂਧੀ ਪ੍ਰਵਾਰ ਦੇ ਕਮਾਊ ਪੁੱਤ ਨੂੰ  ਫਿਰ ਅੱਗੇ ਲਾ ਦਿਤਾ | ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਜਿਨ੍ਹਾਂ ਨੂੰ  ਕਾਂਗਰਸ ਹੀਰੇ ਕਹਿ ਰਹੀ ਹੈ, ਇਹ ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਜ਼ੀਰੋ ਹਨ |'' ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਕਦੇ ਗ਼ਰੀਬਾਂ ਨਾਲ ਨਹੀਂ ਖੜੀ ਅਤੇ ਨਾ ਹੀ ਰਾਹੁਲ ਗਾਂਧੀ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਗ਼ਰੀਬਾਂ ਦੀ ਲੜਾਈ ਲੜੀ ਹੈ | ਕਾਂਗਰਸ ਅਤੇ ਕਾਂਗਰਸੀਆਂ ਦੀ ਲੜਾਈ ਹਮੇਸ਼ਾ ਬਸ ਕੁਰਸੀ ਲਈ ਹੀ ਰਹੀ ਹੈ |
ਰਾਹੁਲ ਗਾਂਧੀ ਨੇ ਸਹੀ ਕਿਹਾ ਕਿ ਰਾਜਨੀਤੀ ਹੁਣ ਆਸਾਨ ਨਹੀਂ ਕਿਉਂਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਗਰੂਕ ਹੋ ਗਏ ਹਨ ਅਤੇ ਮਾਫ਼ੀਆ ਨੂੰ  ਸਰਪ੍ਰਸਤੀ ਦੇਣ ਵਾਲਿਆਂ ਨੂੰ  ਪੰਜਾਬ ਦੀ ਮੁੜ ਵਾਗਡੋਰ ਨਾ ਦੇਣ ਦਾ ਪੱਕਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਕਾਂਗਰਸੀਆਂ ਅਤੇ ਦੂਜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ  ਨੂੰ  ਵਾਰੀ ਬੰਨ੍ਹ ਕੇ ਲੁੱਟਿਆ ਹੈ |  ਭਗਵੰਤ ਮਾਨ ਨੇ ਅੱਗੇ ਕਿਹਾ ਕਿ ਚਰਨਜੀਤ ਚੰਨੀ ਦੇ ਮੂੰਹੋਂ ਰੇਤ ਮਾਫ਼ੀਆ ਬਾਰੇ ਕੁੱਝ ਵੀ ਸੁਣਨਾ ਹਾਸੋਹੀਣਾ ਲਗਦਾ ਹੈ ਕਿਉਂਕਿ ਚੰਨੀ ਦੇ ਅਪਣੇ ਦਾਮਨ 'ਤੇ ਭਿ੍ਸ਼ਟਾਚਾਰ ਅਤੇ ਰੇਤ ਮਾਫ਼ੀਆ ਤੋਂ ਲੈ ਕੇ ਚਰਿੱਤਰਹੀਣ ਹੋਣ ਤਕ ਦੇ ਦਾਗ਼ ਹਨ ਜਿਸ ਦੀ ਪੁਸ਼ਟੀ ਚੰਨੀ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ | ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਨਸ਼ਾ ਜਿਉਂ ਦਾ ਤਿਉਂ ਦਾ ਵਿਕਿਆ, ਬਿਕਰਮ ਮਜੀਠੀਆ ਆਜ਼ਾਦ ਘੁੰਮ ਰਿਹਾ ਹੈ, ਟਰਾਂਸਪੋਰਟ ਮਾਫ਼ੀਆ 'ਤੇ ਕਾਰਵਾਈ ਫ਼ੋਟੋ ਸ਼ੂਟ ਸਟੰਟ ਬਣ ਕੇ ਰਹਿ ਗਈ ਅਤੇ ਰੇਤ ਮਾਫ਼ੀਆ ਵਿਚ ਚਰਨਜੀਤ ਚੰਨੀ ਦਾ ਅਪਣਾ ਨਾਮ ਬੋਲਦਾ ਹੈ |
ਭਗਵੰਤ ਮਾਨ ਨੇ ਕਿਹਾ, Tਚੰਨੀ ਕਹਿੰਦੇ ਹਨ ਕਿ ਉਹ 3 ਮਹੀਨਿਆਂ ਦੇ ਮੁੱਖ ਮੰਤਰੀ ਸੀ ਅਤੇ ਉਸ ਦੀ ਕਾਰਗੁਜ਼ਾਰੀ 'ਤੇ ਵੋਟਾਂ ਮਿਲਣਗੀਆਂ | ਚੰਨੀ ਯਾਦ ਰੱਖਣ ਕਿ ਉਹ ਕਾਂਗਰਸ ਦੀ 59 ਮਹੀਨਿਆਂ ਦੀ ਸਰਕਾਰ ਦੇ ਮੁੱਖ ਮੰਤਰੀ ਸੀ ਅਤੇ ਕੈਪਟਨ ਦੀ ਕੈਬਨਿਟ ਵਿਚ ਇਹ ਸਾਰੇ ਕਾਂਗਰਸੀ ਆਗੂ ਮੰਤਰੀ ਸਨ | ਅਲੀ ਬਾਬਾ ਬਦਲ ਕੇ ਚੋਰਾਂ ਨੂੰ  ਨਵੇਂ ਵਿਭਾਗ ਦੇ ਕੇ ਕਾਂਗਰਸ ਸਰਕਾਰ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ |'' ਭਗਵੰਤ ਮਾਨ ਨੇ ਨਵਜੋਤ ਸਿੱਧੂ ਲਈ ਇਸ ਨੂੰ  ਪਰਖ ਦੀ ਘੜੀ ਕਿਹਾ ਅਤੇ ਪੁਛਿਆ, Tਕੀ ਹੁਣ ਨਵਜੋਤ ਸਿੱਧੂ ਮਾਫ਼ੀਆ ਨਾਲ ਖੜੇ ਹੋਣਗੇ? ਨਾਲੇ ਹੁਣ ਸਿੱਧੂ ਨੂੰ  ਕਿਹੜਾ ਘੋੜਾ ਮੰਨੀਏ ਇਹ ਉਹ ਆਪ ਹੀ ਦਸ ਦੇਣ |''

 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement