
ਮਨੀਸ਼ ਬਾਂਸਲ ਨੇ ਸ਼ਹਿਰ ਤੇ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ
ਬਰਨਾਲਾ, 6 ਫ਼ਰਵਰੀ (ਗਰੇਵਾਲ): ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਨੇ ਅੱਜ ਲਗਭਗ ਇਕ ਦਰਜਨ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਜਿਨ੍ਹਾਂ ਨੂੰ ਹਰ ਇਕ ਪਿੰਡ ਵਿਚੋਂ ਭਰਵਾਂ ਹੁੰਗਾਰਾ ਮਿਲਿਆ | ਪਿੰਡਾਂ ਵਿਚ ਕੀਤੀਆਂ ਵੱਖ ਵੱਖ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨੀਸ਼ ਬਾਂਸਲ ਨੇ ਕਿਹਾ ਕਿ ਉਹ ਪਿੰਡਾਂ ਦੀ ਨੁਹਾਰ ਬਦਲ ਕੇ ਹਰ ਵਰਗ ਦੀਆਂ ਭਾਵਨਾਵਾਂ ਤੇ ਖਰਾ ਉਤਰਨਗੇ | ਉਨ੍ਹਾਂ ਕਿਹਾ ਕਿ 2022 ਵਿਚ ਫਿਰ ਤੋਂ ਕਾਂਗਰਸ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ ਜਿਸ ਕਾਰਨ ਸੂਬੇ ਦੇ ਨਾਲ ਨਾਲ ਬਰਨਾਲਾ ਦੀ ਕਾਇਆ ਕਲਪ ਹੋ ਜਾਵੇਗੀ | ਕਈ ਪਿੰਡਾਂ ਵਿਚ ਮਨੀਸ਼ ਬਾਂਸਲ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ |
ਇਸ ਤੋਂ ਇਲਾਵਾ ਮਨੀਸ਼ ਬਾਂਸਲ ਦੀ ਪਤਨੀ ਸ਼ਾਈਨਾ ਬਾਂਸਲ ਨੇ ਵੀ ਸ਼ਹਿਰ ਤੇ ਪਿੰਡਾਂ ਦਾ ਦੌਰਾ ਕੀਤਾ | ਜਿਨ੍ਹਾਂ ਨੂੰ ਵੀ ਅਪਣੇ ਪਤੀ ਮਨੀਸ਼ ਬਾਂਸਲ ਦੇ ਹੱਕ ਵਿਚ ਭਰਪੂਰ ਹੁਗਾਰਾ ਮਿਲਿਆ | ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦੀ ਤਰ੍ਹਾਂ ਬਰਨਾਲਾ ਦੀ ਤਸਵੀਰ ਬਦਲਣ ਲਈ ਪੱਕੇ ਤੌਰ 'ਤੇ ਆ ਗਏ ਹਨ ਇਸ ਲਈ ਵਿਰੋਧੀਆਂ ਦੇ ਲਾਰਿਆਂ ਅਤੇ ਕੂੜ ਪ੍ਰਚਾਰ ਵਿਚ ਨਾ ਆਇਆ ਜਾਵੇ | ਇਸ ਤੋਂ ਇਲਾਵਾ ਮਨੀਸ਼ ਬਾਂਸਲ ਦੇ ਭਰਾ ਅਮਿਤ ਬਾਂਸਲ ਨੇ ਵੀ ਹਲਕੇ ਦੇ ਲਗਭਗ ਇਕ ਦਰਜਨ ਪਿੰਡਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਲੋਕ ਸੂਬੇ ਅੰਦਰ ਮੁੜ ਤੋਂ ਕਾਂਗਰਸ ਸਰਕਾਰ ਲਿਆਉਣ ਲਈ ਉਤਾਵਲੇ ਹਨ ਅਤੇ ਬਰਨਾਲਾ ਤੋਂ ਮੁਨੀਸ਼ ਬਾਂਸਲ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਅੱਜ ਮਨੀਸ਼ ਬਾਂਸਲ ਵਲੋਂ ਛੱਤਾਖੂਹ ਮੋਰਚਾ, ਮਿਲੇਨੀਅਮ ਸਕੂਲ ਬਰਨਾਲਾ ਖੁੱਡੀ ਕਲਾਂ, ਹਾਰਮੋਨੀ ਕਲੋਨੀ, ਸਤਿਸੰਗ ਸੱਚਿਦਾਨੰਦ ਆਸ਼ਰਮ ਬਰਨਾਲਾ, ਬਰਨਾਲਾ ਕਲੱਬ, ਡੇਰਾ ਸੱਚਾ ਸੌਦਾ ਸਰਸਾ ਨਾਮ ਚਰਚਾ ਘਰ ਬਰਨਾਲਾ, ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਅਤੇ ਮਾਤਾ ਸ਼ੀਤਲਾ ਮੰਦਰ ਬਰਨਾਲਾ ਵਿਖੇ ਭਰਵੀਆਂ ਨੁਕੜ ਮੀਟਿੰਗਾਂ ਕੀਤੀਆਂ |
ਫੋਟੋ ਕੈਪਸ਼ਨ : ਪਿੰਡ ਨੰਗਲ ਵਿਖੇ ਆਪਣੇ ਭਰਾ ਮਨੀਸ਼ ਬਾਂਸਲ ਦੇ ਹੱਕ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਦੇ ਭਰਾ ਅਮਿਤ ਬਾਂਸਲ |
ਪਤਨੀ ਸ਼ਾਇਨਾ ਬਾਂਸਲ |