
ਚਿੱਟਾ ਵੇਚਣ ਵਾਲੇ ਚਿੱਚੜਾਂ ਨਾਲ ਲੜਾਈ ਨਹੀਂ ਸਾਡੀ
ਚੰਡੀਗੜ੍ਹ -ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਬਾਅਦ ਸਿੱਧੂ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ਮੈਨੂੰ ਕਦੇ ਵੀ ਅਹੁਦੇ ਦੀ ਇੱਛਾ ਨਹੀਂ ਸੀ। ਮੇਰੀ ਇੱਛਾ ਲੋਕਾਂ ਦੀ ਸੇਵਾ ਕਰਕੇ ਪੰਜਾਬ ਨੂੰ ਬਦਲਣ ਦੀ ਸੀ, ਪਰ ਇਸ ਲਈ ਲੜਾਈ ਜਾਰੀ ਰਹੇਗੀ।
navjot Sidhu
ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਤਾਕਤ ਚਰਨਜੀਤ ਚੰਨੀ ਕੋਲ ਹੈ ਤੇ ਇਹ ਮਾਡਲ ਜ਼ਰੂਰ ਲਾਗੂ ਹੋਵੇਗਾ। ਅਕਾਲੀ ਦਲ 'ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਪੰਜਾਬ 'ਚ ਕੁਝ ਨਹੀਂ ਕਰ ਸਕੇਗਾ। ਪੰਜਾਬ ਵਿਚ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੈ। ਜਦੋਂ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਉਹ ਚਰਨਜੀਤ ਚੰਨੀ ਦੇ ਨਾਲ ਹਨ ਜਾਂ ਕਾਂਗਰਸ ਹਾਈਕਮਾਂਡ ਨਾਲ। ਇਸ ਸਵਾਲ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਹਾਈਕਮਾਨ ਦੇ ਨਾਲ ਹਾਂ, ਪਾਰਟੀ ਦਾ ਹਰ ਫ਼ੈਸਲਾ ਮਨਜ਼ੂਰ ਹੈ ਪਰ ਜਿੰਨਾਂ ਮੈਂ ਹਾਈਕਮਾਨ ਨਾਲ ਹਾਂ
Navjot Sidhu
ਉਸ ਤੋਂ ਦੁੱਗਣਾ ਪੰਜਾਬ ਨਾਲ ਹਾਂ। ਕਾਂਗਰਸ ਹਾਈਕਮਾਨ ਨੇ ਜੋ ਵੀ ਫੈਸਲਾ ਕੀਤਾ ਹੈ ਉਸ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਹਾਲਾਂਕਿ, ਨੀਤੀ ਅਤੇ ਜਵਾਬਦੇਹੀ ਦੇ ਨਾਲ, ਮੈਂ ਸੱਚ ਦੇ ਮਾਰਗ 'ਤੇ ਚੱਲਦਾ ਰਹਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਸਿਰਫ਼ ਮੇਰਾ ਹੀ ਨਹੀਂ ਪੰਜਾਬ ਦੇ ਆਮ ਆਦਮੀ ਦਾ ਮਾਡਲ ਹੈ। ਮੇਰੇ ਕੋਲ ਇਸ ਵਿਚ ਕਾਪੀਰਾਈਟ ਨਹੀਂ ਹੈ। ਮੈਂ ਇਸਨੂੰ ਫੇਸਬੁੱਕ 'ਤੇ ਪਾਵਾਂਗਾ, ਪ੍ਰੈੱਸ ਕਾਨਫਰੰਸ ਕਰਕੇ ਸਭ ਕੁਝ ਦੱਸਾਂਗਾ।
Navjot Sidhu
ਜੇਕਰ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗੇ ਤਾਂ ਉਹ ਲੈ ਸਕਦਾ ਹੈ। ਸਿੱਧੂ ਨੂੰ ਪੁੱਛਿਆ ਗਿਆ ਕਿ ਵਿਰੋਧੀ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਬਣਾਉਣ 'ਤੇ ਸਵਾਲ ਉਠਾ ਰਹੇ ਹਨ। ਉਹਨਾਂ ਨੂੰ ਭ੍ਰਿਸ਼ਟ ਅਤੇ ਗੈਰ-ਕਾਨੂੰਨੀ ਰੇਤ ਦੀ ਖੁਦਾਈ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ 'ਤੇ ਸਿੱਧੂ ਨੇ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਹਿਣ। ਜੋ ਕਰਨਾ ਸੀ ਅਸੀਂ ਕਰ ਲਿਆ, ਹੁਣ ਫੈਸਲਾ ਲੋਕਾਂ ਦੇ ਹੱਥ ਹੈ।