20 ਫ਼ਰਵਰੀ ਤਕ ਜ਼ਿੰਮੇਵਾਰੀ ਤੁਹਾਡੀ, ਉਸ ਤੋਂ ਬਾਅਦ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਸਾਡੀ : ਭਗਵੰਤ ਮਾਨ
Published : Feb 7, 2022, 7:39 am IST
Updated : Feb 7, 2022, 7:40 am IST
SHARE ARTICLE
image
image

20 ਫ਼ਰਵਰੀ ਤਕ ਜ਼ਿੰਮੇਵਾਰੀ ਤੁਹਾਡੀ, ਉਸ ਤੋਂ ਬਾਅਦ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਸਾਡੀ : ਭਗਵੰਤ ਮਾਨ

ਗੰਦੀ ਰਾਜਨੀਤੀ, ਭਿ੍ਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਝਾੜੂ ਦਾ ਬਟਨ ਦੱਬ ਦੇਵੋ

ਮੋਹਾਲੀ/ਚੰਡੀਗੜ੍ਹ, 6 ਫ਼ਰਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 20 ਫ਼ਰਵਰੀ ਪੰਜਾਬ ਲਈ ਇਤਿਹਾਸਕ ਦਿਨ ਹੋਵੇਗਾ | ਪੰਜਾਬ ਦੀ ਜਨਤਾ ਇਸ ਵਾਰ ਨਵਾਂ ਇਤਿਹਾਸ ਅਤੇ ਨਵੀਂ ਕਹਾਣੀ ਲਿਖੇਗੀ | ਮਾਨ ਨੇ ਇਹ ਦਾਅਵਾ ਮਿਸ਼ਨ ਪੰਜਾਬ 2022 ਦੇ ਤਹਿਤ ਮੋਹਾਲੀ ਅਤੇ ਡੇਰਾਬਸੀ ਹਲਕਿਆਂ ਵਿਚ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ  ਸੰਬੋਧਨ ਕਰਦਿਆਂ ਕੀਤਾ |
ਐਤਵਾਰ ਨੂੰ  ਭਗਵੰਤ ਮਾਨ ਨੇ ਮੋਹਾਲੀ (ਐਸ.ਏ.ਐਸ. ਨਗਰ) ਅਤੇ ਡੇਰਾਬੱਸੀ ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਥਾਵਾਂ 'ਤੇ 'ਆਪ' ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕੀਤਾ | ਅਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਮਾਨ ਸਵੇਰੇ 10 ਵਜੇ ਮੋਹਾਲੀ ਪਹੁੰਚੇ | ਉਨ੍ਹਾਂ ਮੋਹਾਲੀ ਦੇ ਬਲੌਂਗੀ ਦੀ ਮਾਰਕੀਟ, 3-ਬੀ 2 ਦੀ ਮਾਰਕੀਟ, ਸੈਕਟਰ 79, ਫੇਸ 11 ਦੀ ਮਾਰਕੀਟ, ਸੈਕਟਰ 82 ਦੀ ਮਾਰਕੀਟ ਪਹੁੰਚ ਕੇ ਲੋਕਾਂ ਨੂੰ  ਉਮੀਦਵਾਰ ਕੁਲਵੰਤ ਸਿੰਘ ਨੂੰ  ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਤੋਂ ਬਾਅਦ ਮਾਨ ਡੇਰਾਬਸੀ ਹਲਕੇ ਦੇ ਲੋਹਗੜ੍ਹ, ਜ਼ੀਰਕਪੁਰ, ਰਾਮਲੀਲਾ ਮੈਦਾਨ, ਲਾਲੜੂ ਮੰਡੀ ਵਿਚ ਲੋਕਾਂ ਦੇ ਰੂਬਰੂ ਹੋਏ ਅਤੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ |
  ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ 'ਤੇ ਭਗਵੰਤ ਮਾਨ ਦਾ ਲੋਕਾਂ ਨੇ ਫੁੱਲ ਸੁੱਟ ਕੇ ਅਤੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਜਿੱਤਣ ਦੀਆਂ ਸ਼ੁੱਭਕਾਮਨਾਵਾਂ ਦਿਤੀਆਂ | ਇਸ ਮੌਕੇ ਮੋਹਾਲੀ ਦੇ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਅਤੇ ਡੇਰਾਬਸੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਪਾਰਟੀ ਦੇ ਸੂਬਾ ਅਤੇ ਸਥਾਨਕ ਪੱਧਰ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ | ਲੋਕਾਂ ਨੂੰ  ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਲੜਾਈ ਪੰਜਾਬ ਨੂੰ  ਬਚਾਉਣ ਦੀ ਹੈ | ਪੰਜਾਬ ਦੀ ਰਾਜਨੀਤੀ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਮਾਫ਼ੀਆ ਨੂੰ  ਖ਼ਤਮ ਕਰਨ ਦੀ ਲੜਾਈ ਹੈ |

ਨੌਜਵਾਨਾਂ ਨੂੰ  ਨਸ਼ੇ ਦੇ ਜਾਲ ਤੋਂ ਮੁਕਤ ਅਤੇ ਉਨ੍ਹਾਂ ਨੂੰ  ਚੰਗੀ ਸਿਖਿਆ ਤੇ ਰੁਜ਼ਗਾਰ ਦੇਣ ਦੀ ਲੜਾਈ ਹੈ | ਇਹ ਲੜਾਈ ਪੰਜਾਬ ਦੇ ਕਿਸਾਨਾਂ ਨੂੰ  ਬਚਾਉਣ ਅਤੇ ਸਮਰਥ ਬਣਾਉਣ ਦੀ ਲੜਾਈ ਹੈ | ਪੰਜਾਬ ਦੀ ਭਲਾਈ ਲਈ ਆਪਾਂ ਨੂੰ  ਇਹ ਲੜਾਈ ਹਰ ਹਾਲ ਵਿਚ ਜਿਤਣੀ ਪਵੇਗੀ | 20 ਫ਼ਰਵਰੀ ਤਕ ਪੰਜਾਬ ਦੀ ਇਸ ਇਤਿਹਾਸਕ ਲੜਾਈ ਦੀ ਜ਼ਿੰਮੇਵਾਰੀ ਤੁਹਾਡੇ ਹੱਥਾਂ ਵਿਚ ਹੈ | ਉਸ ਤੋਂ ਬਾਅਦ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ |
  ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਸ਼ਾਸਨ ਵਿਵਸਥਾ ਵਿਚ ਭਿ੍ਸ਼ਟਾਚਾਰ ਅਤੇ ਮਾਫ਼ੀਆ ਜੜ੍ਹਾਂ ਜਮਾਂ ਚੁਕਾ ਹੈ | ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ  ਲੁਟਿਆ ਅਤੇ ਰਾਜ ਨੂੰ  ਬਰਬਾਦੀ ਦੇ ਕਿਨਾਰੇ ਲਿਆ ਖੜਾ ਕਰ ਦਿਤਾ ਹੈ | ਨਸ਼ਾ ਮਾਫ਼ੀਆ ਅਤੇ ਆਗੂਆਂ ਦੇ ਗਠਜੋੜ ਨੇ ਪੈਸੇ ਕਮਾਉਣ ਲਈ ਨੌਜਵਾਨਾਂ ਨੂੰ  ਨਸ਼ੇ ਦੇ ਜਾਲ ਵਿਚ ਫਸਾ ਦਿਤਾ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਅਤੇ ਮਾਫ਼ੀਆ ਕਾਰਨ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋ ਗਿਆ ਅਤੇ ਰਾਜ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਚੜ੍ਹ ਗਿਆ ਹੈ | ਪੂਰੇ ਪੰਜਾਬ ਵਿਚ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸਿਰਫ਼ ਰੇਤ ਮਾਫ਼ੀਆ ਦਾ ਕਾਰੋਬਾਰ ਚਲਦਾ ਹੈ | ਇਸ ਪੈਸੇ ਨੂੰ   ਲੋਕਾਂ ਦੇ ਕੰਮਾਂ ਵਿਚ ਲਗਾਉਣਾ ਹੈ | ਭਿ੍ਸ਼ਟਾਚਾਰ ਅਤੇ ਮਾਫ਼ੀਆ ਨੂੰ  ਜੜ੍ਹ ਤੋਂ ਖ਼ਤਮ ਕਰ ਕੇ ਪੰਜਾਬ ਦਾ ਖ਼ਜ਼ਾਨਾ ਭਰਨਾ ਹੈ ਅਤੇ ਸੂਬੇ ਨੂੰ  ਕਰਜ਼ ਤੋਂ ਮੁਕਤ ਕਰਨਾ ਹੈ | ਮਾਨ ਨੇ ਲੋਕਾਂ ਨੂੰ  ਅਪੀਲ ਕੀਤੀ ਕਿ ਗੰਦੀ ਰਾਜਨੀਤੀ, ਭਿ੍ਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ  ਮੌਕਾ ਦੇਵੋ ਅਤੇ 20 ਫ਼ਰਵਰੀ ਨੂੰ  ਝਾੜੂ ਵਾਲਾ ਬਟਨ ਦਬਾਉ |

 

 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement