ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਹਰ ਵਰਗ ਨੂੰ ਉਚਾ ਚੁਕਿਆ ਜਾਵੇਗਾ : ਚੰਨੀ
Published : Feb 7, 2022, 11:59 pm IST
Updated : Feb 7, 2022, 11:59 pm IST
SHARE ARTICLE
image
image

ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਹਰ ਵਰਗ ਨੂੰ ਉਚਾ ਚੁਕਿਆ ਜਾਵੇਗਾ : ਚੰਨੀ

ਸਮਾਣਾ, 7 ਫ਼ਰਵਰੀ (ਦਲਜਿੰਦਰ ਸਿੰਘ) : ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ ਦਾ ਸਮਾਣਾ  ਵਿਖੇ ਪੁੱਜਣ ’ਤੇ ਕਾਂਗਰਸ ਪਾਰਟੀ ਦੇ ਪਿਸ਼ਮ ਪਿਤਾਮਾ, ਪੰਜਾਬ ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਅਤੇ ਹਲਕਾ ਸਮਾਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਰਜਿੰਦਰ ਸਿੰਘ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀਂ ਨੂੰ ਲੰਘੇ ਕੱਲ੍ਹ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵਲੋਂ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦਾ ਚੇਹਰਾ ਐਲਾਨਿਆਂ ਗਿਆ ਸੀ। ਐਲਾਨ ਤੋਂ ਕੁਝ ਘੰਟੇ ਬਾਅਦ ਹੀ ਸਮਾਣਾ ਵਿਖੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਰੱਖੀ ਗਈ ਰੈਲੀ ਵਿਚ ਪੁੱਜ ਕੇ ਚੰਨੀਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵਿਧਾਇਕ ਰਜਿੰਦਰ ਸਿੰਘ ਅਤੇ ਪੰਜਾਬ ਦੀ ਅਵਾਮ ਦੇ ਸੱਚੇ ਹਮਦਰਦ ਹਨ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ ਨੇ ਸਮੁੱਚੇ ਸਮਾਣਾ ਨਿਵਾਸੀਆਂ ਨੂੰ ਰਜਿੰਦਰ ਸਿੰਘ ਦੇ ਹੱਕ ਵਿਚ ਡੱਟਣ ਤੇ ਕਾਂਗਰਸ ਦੀ ਮਜਬੂਤ ਸਰਕਾਰ ਲਿਆਉਣ ਦੀ ਅਪੀਲ ਵੀ ਕੀਤੀ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਵਿਚ ਮੁੱਖ ਤੋਰ ਤੇ ਤਿੰਨ ਏਜੰਡੇ ਤੇ ਕੰਮ ਕੀਤਾ ਜਾਵੇਗਾ ਪਹਿਲ ਦੇ ਅਧਾਰ ਤੇ ਐਜੂਕੇਸ਼ਨ ਨੂੰ ਤਗੜਾ ਕੀਤਾ ਜਾਵੇਗਾ ਹਰ ਗਰੀਬ ਭਾਵੇਂ ਉਹ ਜਰਨਲ ਕੈਟਾਗਿਰੀ ਦਾ ਹੋਵੇ ਨੂੰ ਸਕੋਲਰਸ਼ਿਪ ਦਿੱਤੀ ਜਾਵੇਗੀ ਦੁਸਰਾ ਸੇਹਤ ਸੇਵਾਵਾਂ ਨੁੰ ਪਹਿਲ ਦੇ ਅਧਾਰ ਤੇ ਲਾਗੂ ਕੀਤਾ ਜਾਵੇਗਾ ਹਸਪਤਾਲਾਂ ਵਿਚ ਜਾਣ ਵਾਲੇ ਕਿਸੇ ਵੀ ਮਰੀਜ ਨੁੰ ਕੋਈ ਪੈਸਾ ਖਰਚ ਨਹੀਂ ਕਰਨਾ ਪਵੇਗਾ ਉਸਦਾ ਇਲਾਜ ਸਰਕਾਰ ਵੱਲੋਂ ਬਿਲਕੁਲ ਮੁਫਤ ਹੋਵੇਗਾ ਇਸਦੇ ਨਾਲ ਹੀ ਹਰ ਕਿਸਾਨ,ਵਪਾਰੀ,ਮਜਦੂਰ ਤੇ ਹਰੇਕ ਵਰਗ ਨੂੰ ਤਗੜਾ ਕੀਤਾ ਜਾਵੇਗਾ।ਅਤੇ ਪਹਿਲੇ ਛੇ ਮਹੀਨਿਆਂ ਵਿਚ ਹਰ ਗਰੀਬ ਵਰਗ ਦੇ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਫਰਸ਼ ਪੱਕੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਤੁਸੀ ਸਾਡੀ ਸਰਕਾਰ ਬਣਾਵੋ ਤੇ ਅਸੀਂ ਤੁਹਾਡੀ ਪੰਜਾਲੀ ਦੇ ਵੱਛੇ ਬਣ ਕੇ ਕੰਮ ਕਰਾਂਗੇ ਜਿਵੇਂ ਮਰਜੀ ਵਾਹੀ ਜਾਇਓ।ਉਹਨਾਂ ਚੇਅਰਮੈਨ ਲਾਲ ਸਿੰਘ ਨੂੰ ਆਪਣਾ ਸਿਆਸੀ ਗੁਰੁ ਦਸਦਿਆ ਕਿਹਾ ਕਿ ਕਦੇ ਇਹਨਾਂ ਨੇ ਮੈਨੂੰ ਕਾਂਗਰਸ ਪਾਰਟੀ ਦੀ ਟਿਕਟ ਦਵਾਈ ਸੀ ਤੇ ਹੁਣ ਪੰਜਾਬ ਵਿਚ ਅਗਲੀ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਸ੍ਰ: ਲਾਲ ਸਿੰਘ ਹੀ ਪੰਜਾਬ ਦੀ ਸਰਕਾਰ ਨੂੰ ਚਲਾਉਣਗੇ। ਇਸ ਮੋਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ,ਤਮਨਰਾਜ ਸਿੰਘ,ਚੇਅਰਮੈਨ ਪਰਦਮਨ ਸਿੰਘ ਵਿਰਕ,ਲਾਭ ਸਿੰਘ ਸਿੱਧੂ, ਸੰਦੀਪ ਸਿੰਗਲਾ,ਡਾ: ਪ੍ਰੇਮਪਾਲ,ਸਤਪਾਲ ਜੋਹਰੀ,ਜੀਵਨ ਗਰਗ,ਅਸ਼ਵਨੀ ਗੁਪਤਾ,ਸ਼ੰਕਰ ਜਿੰਦਲ,ਯਸ਼ਪਾਲ ਸਿੰਗਲਾ,ਰਾਜਕੁਮਾਰ ਡਕਾਲਾ,ਲੱਖਾ ਤਲਵੰਡੀ,ਗੋਲਡੀ ਨਿਜਾਮਨੀਵਾਲਾ, ਸੋਨੂੰ ਢੋਟ,ਲੱਖਾ ਢੋਟ,ਸੰਦੀਪ ਸਿੰਘ ਨਾਮਧਾਰੀ,ਰਤਨਪਾਲ ਚੀਮਾ,ਝਿਰਮਲ ਸਿੰਘ ਸਰਪੰਚ,ਰਜਿੰਦਰ ਬੱਲੀ,ਯਤਿਨ ਵਰਮਾ,ਰਾਜੂ ਸਚਦੇਵਾ,ਮੇਜਰ ਸਿੰਘ ਰਾਮਗੜ,ਅਰਜਨ ਭਿੰਡਰ,ਰਾਜਪਾਲ ਸਿੰਘ ਬੰਮਣਾਂ,ਬਲਬੀਰ ਵੜੈਚ,ਅਜੀਤ ਫਤਿਹਪੁਰ,ਸ਼ੰਦੀਪ ਲੂੰਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਲੋਕ ਹਾਜਰ ਸਨ।

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement