ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ ਇੰਜਣ ਹੋਇਆ ਬੰਦ, ਵਾਲ-ਵਾਲ ਬਚੇ ਯਾਤਰੀ
Published : Feb 7, 2023, 5:20 pm IST
Updated : Feb 7, 2023, 5:21 pm IST
SHARE ARTICLE
The engine of the plane going from Amritsar to Kolkata stopped, the passengers survived
The engine of the plane going from Amritsar to Kolkata stopped, the passengers survived

ਨਤੀਜੇ ਵਜੋਂ ਜਹਾਜ਼ ਨੂੰ ਹਵਾਈ ਅੱਡੇ ’ਤੇ ਵਾਪਸ ਲੈਂਡ ਕਰਨਾ ਪਿਆ।

ਅੰਮ੍ਰਿਤਸਰ : ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਉਡਾਣ ਦੇ ਯਾਤਰੀ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਉਡਾਣ ਭਰਨ ਦੇ ਚਾਰ ਮਿੰਟ ਬਾਅਦ ਹੀ ਜਹਾਜ਼ ਦਾ ਇਕ ਇੰਜਣ ਫੇਲ੍ਹ ਹੋ ਗਿਆ। ਨਤੀਜੇ ਵਜੋਂ ਜਹਾਜ਼ ਨੂੰ ਹਵਾਈ ਅੱਡੇ ’ਤੇ ਵਾਪਸ ਲੈਂਡ ਕਰਨਾ ਪਿਆ। ਜਾਣਕਾਰੀ ਅਨੁਸਾਰ ਬੀਤੀ ਰਾਤ 11 ਕੁ ਵਜੇ ਦੇ ਕਰੀਬ ਜਦੋਂ ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਜ਼ਮੀਨ ਤੋਂ 5000 ਫੁੱਟ ਦੀ ਉਚਾਈ ’ਤੇ ਪਹੁੰਚਿਆ ਤਾਂ ਚਾਲਕ ਦਲ ਨੂੰ ਇਸ ਦਾ ਇਕ ਇੰਜਣ ਬੰਦ ਹੋਣ ਦੇ ਸੰਕੇਤ ਮਿਲੇ। ਇਸ ’ਤੇ ਤੁਰੰਤ ਏਅਰਪੋਰਟ ਸਮੇਤ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ - ਪੰਜਾਬ ਪੁਲਿਸ ਨੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਵਾਪਸ ਆਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁੜ ਵਸੇਬਾ ਕੇਂਦਰਾਂ ਦਾ ਕੀਤਾ ਦੌਰਾ 

ਚਾਲਕ ਦਲ ਨੇ ਤੁਰੰਤ ਜਹਾਜ਼ ਨੂੰ ਹਵਾਈ ਅੱਡੇ ਵੱਲ ਮੋੜਿਆ ਅਤੇ 16 ਮਿੰਟ ਬਾਅਦ ਜਹਾਜ਼ ਨੂੰ ਵਾਪਸ ਹਵਾਈ ਅੱਡੇ ’ਤੇ ਉਤਾਰਿਆ। ਇੱਥੇ ਲੈਂਡ ਕਰਨ ਤੋਂ ਬਾਅਦ, ਜਹਾਜ਼ ਦੀ ਮੁੜ ਜਾਂਚ ਕੀਤੀ ਗਈ ਅਤੇ ਪਾਰਕਿੰਗ ’ਚ ਲਿਜਾਇਆ ਗਿਆ। ਹਵਾਈ ਅੱਡੇ ਦੇ ਡਾਇਰੈਕਟਰ ਰੀਤੂ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਹਵਾਈ ਅੱਡੇ ’ਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ ਤੁਰੰਤ ਤਾਇਨਾਤ ਕਰ ਦਿੱਤੇ ਗਏ। ਕੋਲਕਾਤਾ ਜਾਣ ਵਾਲੀ ਫਲਾਈਟ ਵਿਚ 122 ਯਾਤਰੀ ਅਤੇ 6 ਸਟਾਫ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਵੱਲੋਂ ਬਦਲਵੀਂ ਉਡਾਣ ਦਾ ਪ੍ਰਬੰਧ ਕਰਕੇ ਯਾਤਰੀਆਂ ਨੂੰ ਕੋਲਕਾਤਾ ਭੇਜਿਆ ਗਿਆ। ਇਸ ਦੌਰਾਨ 3 ਯਾਤਰੀਆਂ ਨੇ ਅਗਲੀ ਫਲਾਈਟ ’ਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement