
ਇਹ ਕੈਦੀ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ।
Amritsar News: ਅੰਮ੍ਰਿਤਸਰ ਅੱਜ ਭਾਰਤ ਸਰਕਾਰ ਵੱਲੋਂ ਦਰਿਆ ਦਿਲੀ ਦਿਖਾਉਂਦੇ ਹੋਏ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਦੋਵਾਂ ਦੇਸ਼ਾਂ ਦੀ ਸਿੰਧੀ ਤੋਂ ਬਾਅਦ ਇੱਕ ਦੂਜੇ ਦੇ ਜਿਹੜੇ ਕੈਦੀ ਹਨ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਅੱਜ ਭਾਰਤ ਸਰਕਾਰ ਵੱਲੋਂ ਵੀ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਹ ਕੈਦੀ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕੈਦੀਆਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਕੈਦੀ ਅਜਿਹਾ ਹੈ ਜਿਸ ਦਾ ਨਾਂ ਮਸਰੂਰ ਹੈ ਤੇ ਉਹ ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਉਹ 2008 ਦੇ ਵਿੱਚ ਭਾਰਤ ਆਇਆ ਸੀ ਉਸ ਕੋਲੋਂ ਛੇ ਮਹੀਨੇ ਦਾ ਵੀਜ਼ਾ ਸੀ ਤੇ ਜਦੋਂ ਵੀਜ਼ਾ ਉਸ ਦਾ ਖ਼ਤਮ ਹੋ ਗਿਆ ਤਾਂ ਉਸ ਨੂੰ ਉਥੋਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਨੇ ਦੱਸਿਆ ਕਿ ਉਹ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ ਤੇ ਲਖਨਊ ਵਿੱਚ ਇੱਕ ਦੁਕਾਨ ’ਤੇ ਸ਼ੀਸ਼ਾ ਕੱਟਣ ਤੇ ਸ਼ੀਸ਼ਾ ਲਗਾਉਣ ਦਾ ਕੰਮ ਕਰਦਾ ਸੀ ਜਿਸ ਦੇ ਚਲਦੇ ਉਸ ਦੇ ਸਾਥੀਆਂ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਪਾਕਿਸਤਾਨੀ ਹੈ ਤੇ ਉਹ ਬਿਨਾਂ ਵੀਜ਼ੇ ਤੋਂ ਭਾਰਤ ਵਿੱਚ ਰਹਿ ਰਿਹਾ ਹੈ।
ਜਿਸ ਦੇ ਚਲਦੇ ਉਸ ਨੂੰ ਉਥੋਂ ਦੀ ਪੁਲਿਸ ਨੇ ਫੜ ਲਿਆ ਤੇ ਉਸ ਨੂੰ ਜੇਲ ਵਿੱਚ ਭੇਜ ਦਿੱਤਾ ਉਸ ਨੇ ਦੱਸਿਆ ਕਿ ਲਖਨਊ ਜੇਲ ਵਿੱਚ ਬੰਦ ਰਿਹਾ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਪਰ ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਨੇ ਸਾਢੇ 16 ਸਾਲ ਭਾਰਤ ਦੀ ਜੇਲ ਦੇ ਵਿੱਚ ਗੁਜ਼ਾਰ ਦਿੱਤੇ ਤੇ ਅੱਜ ਉਹ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ ਤੇ ਉਹ ਬਹੁਤ ਖ਼ੁਸ਼ ਹੈ ਉੱਥੇ ਉਸ ਨੇ ਕਿਹਾ ਕਿ ਜਿੰਨਾ ਪਿਆਰ ਮੈਨੂੰ ਭਾਰਤ ਵਿੱਚੋਂ ਮਿਲਿਆ ਹੈ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਦੇ ਪਾਕਿਸਤਾਨੀ ਹਾਂ ਮੈਂ ਦੋਵਾਂ ਸਰਕਾਰਾਂ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਆਪਣੇ ਵਤਨ ਵਾਪਸ ਭੇਜਿਆ ਹੈ।
ਪਾਕਿਸਤਾਨੀ ਕੈਦੀ ਜਾਫ਼ਰ ਹੁਸੈਨ ਹੈ ਜੋ ਜਸੂਸੀ ਦੇ ਕੇਸ ਵਿੱਚ ਪਕੜਿਆ ਗਿਆ ਸੀ ਜਿਸ ਨੂੰ 17 ਸਾਲ ਦੀ ਸਜ਼ਾ ਹੋਈ ਅੱਜ ਉਹ ਆਪਣੀ ਸਜ਼ਾ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ ਜਾਫ਼ਰ ਹੁਸੈਨ ਨੇ ਦੱਸਿਆ ਕਿ ਉਹ ਰਾਜਸਥਾਨ ਦੀ ਅਲਵਰ ਜੇਲ ਵਿੱਚ ਬੰਦ ਸੀ ਤੇ ਜਸੂਸੀ ਦੇ ਕੇਸ ਵਿੱਚ ਫੜਿਆ ਗਿਆ ਸੀ ਉਹ ਸ਼ਾਦੀਸ਼ੁਦਾ ਹੈ ਤੇ ਉਸ ਦੀ ਪਤਨੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਰਹਿੰਦੀ ਹੈ।
ਇੱਕ ਕੈਦੀ ਨੰਦ ਲਾਲ ਹੈ ਜੋ ਕਿ ਸਿੰਧ ਪ੍ਰਾਂਤ ਦਾ ਰਹਿਣ ਵਾਲਾ ਹੈ ਉਸ ਦੀ ਭਾਰਤ ਦੇ ਰਾਜਸਥਾਨ ਦੇ ਵਿੱਚ ਜ਼ਮੀਨ ਸੀ ਜਿਸ ’ਤੇ ਉਸ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹ ਆਪਣੀ ਜਮੀਨ ਛੁਡਵਾਉਣ ਦੇ ਲਈ ਭਾਰਤ ਵੀਜ਼ੇ ਉੱਤੇ ਆਇਆ ਸੀ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਿਤ ਕਰ ਕੇ ਉਸ ਨੂੰ ਜੇਲ ਵਿੱਚ ਭਜਵਾ ਦਿੱਤਾ। ਅੱਜ ਉਹ ਸੱਤ ਸਾਲ ਦੀ ਜੇਲ ਕੱਟ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀ ਉਮਰ 37 ਸਾਲ ਦੇ ਕਰੀਬ ਹੈ। ਤੇ ਉਸ ਦੇ ਪੰਜ ਬੱਚੇ ਹਨ ਜੋ ਕਿ ਪਾਕਿਸਤਾਨ ਵਿੱਚ ਰਹਿੰਦੇ ਹਨ ਉਸ ਨੇ ਕਿਹਾ ਕਿ ਮੈਂ ਭਾਰਤ ਦੀ ਨਾਗਰਿਕਤਾ ਚਾਹੁੰਦਾ ਸੀ ਪਰ ਫਿਲਹਾਲ ਮੈਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ ਮੇਰੀ ਜ਼ਮੀਨ ਭਾਰਤ ਵਿੱਚ ਹੈ ਜਿਸ ਦੇ ਚਲਦੇ ਮੈਂ ਭਾਰਤ ਸਰਕਾਰ ਕੋਲੋਂ ਅਪੀਲ ਕਰਦਾ ਹਾਂ ਮੈਨੂੰ ਨਾਗਰਿਕਤਾ ਦਿੱਤੀ ਜਾਵੇ।
ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਖਾਦਿਮ ਹੁਸੈਨ ਹੈ ਜੋ ਪਾਕਿਸਤਾਨ ਵਿੱਚੋਂ ਗ਼ਲਤੀ ਨਾਲ ਦਰਿਆ ਵਿੱਚ ਮਛਲੀਆਂ ਫੜਦੇ ਹੋਏ ਭਾਰਤ ਦੀ ਸਰਹਦ ਵਿੱਚ ਦਾਖ਼ਲ ਹੋ ਗਿਆ ਤੇ ਗੁਜਰਾਤ ਦੀ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਗੁਜਰਾਤ ਦੀ ਕਸ਼ਟੀਲ ਵਿੱਚ ਉਸ ਨੂੰ ਭੇਜ ਦਿੱਤਾ। ਅੱਜ ਉਹ ਪੰਜ ਸਾਲ ਦੀ ਸਜ਼ਾ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਵਾਪਸ ਜਾ ਰਿਹਾ ਹੈ।
ਪੰਜਵਾਂ ਕੈਦੀ ਜਿਸਦਾ ਨਾਂਅ ਅਜਮਲ ਹੁਸੈਨ ਹੈ ਤੇ ਉਹ ਪਾਕਿਸਤਾਨ ਦੇ ਕਸੂਰ ਪਿੰਡ ਦਾ ਰਹਿਣ ਵਾਲਾ ਹੈ। ਉਹ ਲਵ ਜਿਹਾਦ ਦੇ ਚੱਕਰ ਵਿੱਚ ਭਾਰਤ ਆ ਗਿਆ ਸੀ ਉਸ ਨੂੰ ਆਪਣੇ ਪਿਤਾ ਦੇ ਮਾਮੇ ਦੀ ਲੜਕੀ ਦੇ ਨਾਲ ਪਿਆਰ ਹੋ ਗਿਆ ਜੋ ਕਿ ਭਾਰਤ ਦੇ ਹਰਿਆਣਾ ਵਿੱਚ ਰਹਿੰਦੀ ਹੈ ਤੇ ਉਸ ਦੀ ਵਟਸ ਐਪ ’ਤੇ ਗੱਲਬਾਤ ਹੁੰਦੀ ਸੀ ਤੇ ਉਹ ਲੜਕੀ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਸੀ ਜਿਸ ਦੇ ਚਲਦੇ ਉਹ ਸ਼ਰਾਬ ਪੀ ਕੇ ਗ਼ਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਉਸ ਨੇ ਦੱਸਿਆ ਕਿ 202 ਦੇ ਵਿੱਚ ਉਹ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤੇ ਉਸ ਨੂੰ ਦੋ ਸਾਲ ਦੀ ਸਜ਼ਾ ਹੋਈ ਜੋ ਉਸ ਨੇ ਤਰਨ ਤਾਰਨ ਦੀ ਜੇਲ ਵਿੱਚ ਕੱਟੀ ਅੱਜ ਉਹ ਆਪਣੇ ਵਤਨ ਵਾਪਸ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਕੋਲੋਂ ਆਸ਼ਕੀ ਦੇ ਵਿੱਚ ਬਹੁਤ ਵੱਡੀ ਗ਼ਲਤੀ ਹੋ ਗਈ ਜੋ ਕਿ ਗ਼ਲਤੀ ਨਾਲ ਸਰਹੱਦ ਪਾਰ ਕਰ ਗਿਆ ਉਸ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਪੰਜ ਦੇ ਕਰੀਬ ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ ਜੋ ਆਪਣੀ ਸਜ਼ਾ ਪੂਰੀ ਕਰ ਆਪਣੇ ਵਤਨ ਵਾਪਸ ਜਾ ਰਹੇ ਹਨ। ਇਹਨਾਂ ਨੂੰ ਵੱਖ-ਵੱਖ ਜੇਲਾਂ ਦੇ ਵਿੱਚ ਸਜ਼ਾ ਹੋਈ ਸੀ ਜੋ ਹੁਣ ਇਹ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ।