Jalandhar News: 2 ਬੱਸਾਂ ਅਤੇ ਇੱਕ ਕਾਰ ਦੀ ਟੱਕਰ ਕਾਰਨ ਸ਼ਹਿਰ 'ਚ ਲੱਗਿਆ ਲੰਮਾ ਜਾਮ
Published : Feb 7, 2025, 2:41 pm IST
Updated : Feb 7, 2025, 2:41 pm IST
SHARE ARTICLE
Jalandhar News: ਜਾਮ ਖੁਲ੍ਹਵਾਉਂਦੀ ਪੁਲਿਸ
Jalandhar News: ਜਾਮ ਖੁਲ੍ਹਵਾਉਂਦੀ ਪੁਲਿਸ

2 ਬੱਸਾਂ ਅਤੇ ਇੱਕ ਕਾਰ ਦੀ ਟੱਕਰ ਕਾਰਨ ਸ਼ਹਿਰ 'ਚ ਲੱਗਿਆ ਲੰਮਾ ਜਾਮ

Jalandhar News: ਜਲੰਧਰ ਵਿੱਚ 2 ਬੱਸਾਂ ਅਤੇ ਇੱਕ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਦੇ ਬੀਐਸਐਫ ਚੌਕ ਨੇੜੇ ਖਾਲਸਾ ਕਾਲਜ ਨੇੜੇ ਵਾਪਰਿਆ। ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਰ ਹਾਦਸੇ ਕਾਰਨ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਜਾਮ ਨੂੰ ਖੁੱਲ੍ਹਵਾਇਆ।

ਜਾਣਕਾਰੀ ਮੁਤਾਬਿਕ ਬੱਸਾਂ ਵਿਚਕਾਰ ਟੱਕਰ ਤੋਂ ਬਾਅਦ ਕਾਰ ਚਾਲਕ ਨੇ ਭਾਰੀ ਹੰਗਾਮਾ ਕੀਤਾ। ਮਾਮਲਾ ਇੰਨਾ ਵਧ ਗਿਆ ਸੀ ਕਿ ਡੀਸੀਪੀ ਹੈੱਡਕੁਆਰਟਰ ਆਦਿਤਿਆ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਫਿਲੌਰ ਤੋਂ ਜਲੰਧਰ ਆ ਰਿਹਾ ਸੀ। ਜਦੋਂ ਉਹ ਬੀਐਸਐਫ ਚੌਕ ਦੇ ਨਾਲ ਲੱਗਦੇ ਖਾਲਸਾ ਕਾਲਜ ਦੇ ਨੇੜੇ ਪਹੁੰਚਿਆ ਤਾਂ ਬੱਸਾਂ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਕਾਰ ਅਤੇ ਬੱਸ ਵਿਚਕਾਰ ਟੱਕਰ ਹੋ ਗਈ। ਇਸ ਘਟਨਾ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਬੱਸ ਡਰਾਈਵਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ 50 ਯਾਤਰੀਆਂ ਨਾਲ ਬੱਸ ਵਿੱਚ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਅੱਗੇ ਇੱਕ ਬੱਸ ਸੀ ਜੋ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਸੀ। ਖਾਲਸਾ ਕਾਲਜ ਦੇ ਸਾਹਮਣੇ ਅਚਾਨਕ ਬੱਸ ਦੀ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ।

ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਵਿੱਚ ਲਗਭਗ 50 ਯਾਤਰੀ ਸਨ। ਇਸ ਦੌਰਾਨ ਮੌਕੇ 'ਤੇ ਪਹੁੰਚੇ ਡੀਸੀਪੀ ਆਦਿੱਤਿਆ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement