
ਭਾਰਤ ਨੇ ਸ੍ਰੀਲੰਕਾ ਨੂੰ ਪਾਰੀ ਤੇ 222 ਦੌੜਾਂ ਨਾਲ ਹਰਾਇਆ ਰਵਿੰਦਰ ਜਡੇਜਾ ਬਣੇ 'ਮੈਨ ਆਫ਼ ਦਿ ਮੈਚ'
ਐਸ.ਐਸ.ਏ ਨਗਰ, 6 ਮਾਰਚ : ਭਾਰਤ ਤੇ ਸ੍ਰੀਲੰਕਾ ਦਰਮਿਆਨ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ ਮੋਹਾਲੀ ਵਿਖੇ ਖੇਡਿਆ ਗਿਆ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ |
ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 357 ਦੌੜਾਂ ਬਣਾਈਆਂ | ਇਸ ਤੋਂ ਬਾਅਦ ਭਾਰਤ ਮੈਚ ਦੇ ਦੂਜੇ ਦਿਨ ਪਾਰੀ ਦੀ ਸਮਾਪਤੀ ਕਰਦੇ ਹੋਏ ਰਵਿੰਦਰ ਜਡੇਜਾ ਦੀਆਂ ਅਜੇਤੂ 175 ਦੌੜਾਂ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ ਬਣਾਈਆਂ | ਇਸ ਤੋਂ ਬਾਅਦ ਸ੍ਰੀਲੰਕਾ ਦੀ ਪਹਿਲੀ ਪਾਰੀ 174 ਦੌੜਾਂ 'ਤੇ ਸਿਮਟ ਗਈ | ਭਾਰਤ ਪਹਿਲੀ ਪਾਰੀ ਦੇ ਆਧਾਰ 'ਤੇ 400 ਦੌੜਾਂ ਤੋਂ ਅੱਗੇ ਸੀ | ਇਸ ਤਰ੍ਹਾਂ ਭਾਰਤ ਨੇ ਸ੍ਰੀਲੰਕਾ ਨੂੰ ਫ਼ਾਲੋਆਨ ਦਿਤਾ | ਸ੍ਰੀਲੰਕਾ ਦੀ ਟੀਮ ਅਪਣੀ ਦੂਜੀ ਪਾਰੀ ਖੇਡਣ ਲਈ ਮੈਦਾਨ 'ਤੇ ਉਤਰੀ ਸ੍ਰੀਲੰਕਾ ਦੀ ਦੂਜੀ ਪਾਰੀ ਵੀ 178 ਦੌੜਾਂ 'ਤੇ ਸਿਮਟ ਗਈ ਤੇ ਸ੍ਰੀਲੰਕਾ ਇਹ ਮੈਚ ਪਾਰੀ ਤੇ 222 ਦੌੜਾਂ ਨਾਲ ਹਾਰ ਗਈ | ਇਸ ਮੈਚ ਦੇ ਨਾਇਕ ਰਹੇ ਰਵਿੰਦਰ ਜਡੇਜਾ ਨੂੰ 'ਮੈਨ ਆਫ਼ ਦਿ ਮੈਚ' ਨਾਲ ਨਿਵਾਜਿਆ ਗਿਆ |
ਫ਼ਾਲੋਆਨ ਮਿਲਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ੍ਰੀਲੰਕਾ ਦੇ ਲਾਹਿਰੂ ਥਿਰੀਮਾਨੇ ਅਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਸਿਫ਼ਰ ਦੇ ਸਕੋਰ 'ਤੇ ਆਊਟ ਹੋਏ |
ਇਸ ਤੋਂ ਬਾਅਦ ਪਥੁਮ ਨਿਸਾਂਕਾ 6 ਦੌੜਾਂ ਜਦਕਿ ਦਿਮੁਥ ਕਰੁਣਾਰਤਨੇ 27 ਦੌੜਾਂ ਬਣਾ ਆਊਟ ਹੋਏ | ਇਸ ਤੋਂ ਬਾਅਦ ਧਨੰਜੈ ਡਿਸਿਲਵਾ 30 ਦੌੜਾਂ, ਚਰਿਤ ਅਸਲਾਂਕਾ 20 ਦੌੜਾਂ, ਐਂਜੇਲੋ ਮੈਥਿਊਜ਼ 28 ਦੌੜਾਂ ਤੇ ਸੁਰੰਗਾ ਲਕਮਲ 0 ਦੇ ਸਕੋਰ 'ਤੇ ਆਊਟ ਹੋਏ | ਨਿਰੋਸਨ ਡਿਕਵੇਲਾ ਨੇ ਅਜੇਤੂ ਰਹਿੰਦੇ 51 ਦੌੜਾਂ ਬਣਾਈਆਂ | ਭਾਰਤ ਵਲੋਂ ਰਵੀਚੰਦਰਨ ਅਸ਼ਵਿਨ 4, ਮੁਹੰਮਦ ਸ਼ੰਮੀ ਨੇ 2 ਤੇ ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ |
ਤੀਜੇ ਦਿਨ ਦੀ ਖੇਡ ਦੌਰਾਨ ਚਰਿਤ ਅਸਲਾਂਕਾ 29 ਦੌੜਾਂ ਬਣਾ ਆਊਟ ਹੋਏ | ਨਿਰੋਸ਼ਨ ਡਿਵਲੇਵਾ 2 ਦੌੜਾਂ ਬਣਾ ਸਸਤੇ 'ਚ ਆਊਟ ਹੋਏ ਜਦਕਿ ਸੁਰੰਗਾ ਲਕਮਲ, ਲਸਿਥ ਐਮਬੁਲਡੇਨੀਆ, ਵਿਸ਼ਵਾ ਫਰਨਾਂਡੋ ਤੇ ਲਾਹਿਰੂ ਕੁਮਾਰਾ ਤਾਂ ਖਾਤਾ ਵੀ ਨਾ ਖੋਲ ਸਕੇ ਤੇ ਸਿਫ਼ਰ ਦੇ ਸਕੋਰ 'ਤੇ ਆਊਟ ਹੋਏ | ਸ਼੍ਰੀਲੰਕਾ ਲਈ ਪਥੁਮ ਨਿਸਾਂਕਾ 61 ਦੌੜਾਂ ਬਣਾ ਅਜੇਤੂ ਰਹੇ | ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 1, ਜਸਪ੍ਰੀਤ ਬੁਮਰਾਹ ਨੇ 2, ਰਵੀਚੰਦਰਨ ਅਸ਼ਵਿਨ ਨੇ 2 ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ |
ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਦੀ ਖੇਡ ਦੌਰਾਨ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਅਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ 'ਤੇ ਅਪਣੀ ਪਾਰੀ ਐਲਾਨ ਦਿਤੀ | ਰਵਿੰਦਰ ਜਡੇਜਾ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 175 ਦੌੜਾਂ 'ਤੇ ਅਜੇਤੂ ਰਹੇ | ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਸ੍ਰੀਲੰਕਾ ਦੀ ਟੀਮ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ 4 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ ਬਣਾ ਲਈਆਂ ਸਨ | (ਏਜੰਸੀ)