
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਸੰਗਰੂਰ: ਲਹਿਰਾਗਾਗਾ ਦੇ ਪਿੰਡ ਖੇਤਲਾ ਨੇੜੇ ਸਰਦਾਰ ਢਾਬੇ ਕੋਲ ਖੜ੍ਹੇ ਦੋ ਤੇਲ ਟੈਂਕਰਾਂ ਵਿੱਚ ਭਿਆਨਕ ਅੱਗ ਲੱਗ ਗਈ। ਕੁਝ ਹੀ ਦੇਰ 'ਚ ਦੋਵੇਂ ਤੇਲ ਟੈਂਕਰ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ।
ਦੱਸ ਦੇਈਏ ਕਿ ਪਿੰਡ ਖੇਤਲਾ ਦੇ ਕੋਲ ਜਿਓ ਰਿਲਾਇੰਸ ਦਾ ਤੇਲ ਡਿਪੂ ਹੈ, ਜਿੱਥੇ ਤੇਲ ਟੈਂਕਰਾਂ ਤੋਂ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਅੱਜ ਸਵੇਰੇ ਉਸ ਦੇ ਢਾਬੇ 'ਤੇ ਤੇਲ ਟੈਂਕਰ ਖੜ੍ਹੇ ਸਨ, ਅਚਾਨਕ ਇਕ ਟੈਂਕਰ 'ਚ ਭਿਆਨਕ ਅੱਗ ਲੱਗ ਗਈ, ਜਿਸ ਨੇ ਇਕ ਹੋਰ ਟੈਂਕਰ ਨੂੰ ਆਪਣੀ ਲਪੇਟ 'ਚ ਲੈ ਲਿਆ।