Amritsar Crime:  ਅੰਮ੍ਰਿਤਸਰ ਪੁਲਿਸ ਨੇ ਨਾਕਾ ਤੋੜ ਕੇ ਭੱਜ ਰਿਹਾ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ 

By : BALJINDERK

Published : Mar 7, 2024, 7:20 pm IST
Updated : Mar 7, 2024, 7:20 pm IST
SHARE ARTICLE
Amritsar police arrested the gangster Gurpreet Singh
Amritsar police arrested the gangster Gurpreet Singh

Amritsar Crime:  ਪੁਲਿਸ ਚੌਕੀ ਤੋੜ ਕੇ ਗੈਂਗਸਟਰ ਦੇ ਫ਼ਰਾਰ ਹੋਣ ਦੀ ਵੀਡੀਓ ਇੰਟਰਨੈੱਟ  ’ਤੇ ਹੋਈ ਵਾਇਰਲ

Amritsar Crime: ਅੰਮ੍ਰਿਤਸਰ ਕ੍ਰਾਈਮ ਪੰਜਾਬ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਚੌਕੀ ਤੋੜ ਕੇ ਗੈਂਗਸਟਰ ਦੇ ਫ਼ਰਾਰ ਹੋਣ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਗੈਂਗਸਟਰ ਨੂੰ ਪੁਲਿਸ ਦਾ ਨਾਕਾ ਤੋੜਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਜਦੋਂ ਪੁਲਿਸ ਨੇ ਆਪਣੀ ਕਾਰ ਉਸਦੀ ਕਾਰ ਦੇ ਅੱਗੇ ਖੜ੍ਹੀ ਕੀਤੀ ਤਾਂ ਗੈਂਗਸਟਰ ਨੇ ਉਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜੋ:Jagraon Fire News: ਜਗਰਾਓਂ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਫਰੀਦਕੋਟ ਕੀਤਾ ਰੈਫ਼ਰ

ਅੰਮ੍ਰਿਤਸਰ ਥਾਣਾ ਮੋਹਕਮਪੁਰਾ ਅਧੀਨ ਪੈਂਦੇ ਬਟਾਲਾ ਰੋਡ ’ਤੇ ਪੁਲਿਸ ਨਾਕਾ ਤੋੜ ਕੇ ਭੱਜ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁਰਦਾਸਪੁਰ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਸਦਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ।

ਇਹ ਵੀ ਪੜੋ:Punjab News : ਪੰਜਾਬ ਸਿਹਤ ਵਿਭਾਗ 10 ਮਾਰਚ ਤੋਂ ਮਨਾਏਗਾ ‘ਗਲੋਕੋਮਾ ਹਫ਼ਤਾ’ ਸਿਹਤ ਮੰਤਰੀ ਨੇ ਜਾਗਰੂਕਤਾ ਪੋਸਟਰ ਕੀਤਾ ਜਾਰੀ

ਇਸ ਦੌਰਾਨ ਜਦੋਂ ਗੈਂਗਸਟਰ ਦੀ ਕਾਰ ਬਟਾਲਾ ਰੋਡ ਤੋਂ ਬਾਹਰ ਨਿਕਲਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਕਾਰ ਰੋਕਣ ਦੀ ਬਜਾਏ ਨਾਕਾ ਤੋੜ ਕੇ ਪੁਲਿਸ ਮੁਲਾਜ਼ਮਾਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਉਥੇ ਹੀ ਦਬੋਚ ਲਿਆ।
ਪੁਲਿਸ ਚੌਕੀ ਤੋੜ ਕੇ ਗੈਂਗਸਟਰ ਦੇ ਫ਼ਰਾਰ ਹੋਣ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਗੈਂਗਸਟਰ ਨੂੰ ਪੁਲਿਸ ਨਾਕੇ ਤੋੜਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਇਹ ਗੈਂਗਸਟਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਹੈਰੀ ਚੱਠਾ ਦਾ ਸਾਥੀ ਹੈ। ਇਸ ਦੇ ਇਨ੍ਹਾਂ ਦੋਵਾਂ ਨਾਲ ਸਬੰਧ ਹਨ।

ਇਹ ਵੀ ਪੜੋ:Muktsar Suicide News: ਸ੍ਰੀ ਮੁਕਤਸਰ ਸਾਹਿਬ ਵਿੱਚ ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ  


ਫ਼ਿਲਹਾਲ ਪੁਲਿਸ ਨੇ ਗੈਂਗਸਟਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ, ਆਰਮਜ਼ ਐਕਟ ਅਤੇ 14 ਹੋਰ ਕੇਸ ਦਰਜ ਹਨ। ਫ਼ਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜੋ:Muktsar Rape News : ਸ੍ਰੀ ਮੁਕਤਸਰ ਸਾਹਿਬ ’ਚ ਨਾਬਾਲਿਗ ਨਾਲ ਬਲਾਤਕਾਰ, ਕੇਸ ਦਰਜ


ਥਾਣਾ ਮੋਹਕਮਪੁਰਾ ਦੇ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਕੋਟਲੀ ਸੂਰਤ ਮੱਲੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੋਡ ’ਤੇ ਆਇਆ ਹੈ। ਉਸ ਕੋਲ ਨਾਜਾਇਜ਼ ਹਥਿਆਰ ਵੀ ਹੋ ਸਕਦੇ ਹਨ। ਇਸ ਦੇ ਆਧਾਰ ’ਤੇ ਪੁਲਿਸ ਨੇ ਬਟਾਲਾ ਰੋਡ ਦੇ ਪਿੱਲਰ ਨੰਬਰ 24 ਨੇੜੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ ’ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਕਾਰ ਨਹੀਂ ਰੋਕੀ।

ਇਹ ਵੀ ਪੜੋ:Delhi University's Bomb Call News : ਦਿੱਲੀ ਦੇ ਰਾਮਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਾਰਤ ਕਰਵਾਈ ਖ਼ਾਲੀ


ਜਦੋਂ ਪੁਲਿਸ ਨੇ ਆਪਣੀ ਕਾਰ ਉਸਦੀ ਕਾਰ ਦੇ ਅੱਗੇ ਖੜ੍ਹੀ ਕੀਤੀ ਤਾਂ ਗੈਂਗਸਟਰ ਨੇ ਉਨ੍ਹਾਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੱਡੀ ’ਚ ਸਵਾਰ ਇੰਸਪੈਕਟਰ ਰਜਿੰਦਰ ਸਿੰਘ ਨੇ ਹੇਠਾਂ ਉਤਰ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਿਸ ਟੀਮ ’ਤੇ ਫਿਰ ਤੋਂ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਮੁਲਜ਼ਮ ਨੇ ਆਪਣੀ ਕਾਰ ਬਟਾਲਾ ਰੋਡ ਵੱਲ ਭਜਾਈ ਪਰ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਸਨਸਿਟੀ ਚੌਕ ਤੋਂ ਮੋਹਕਮਪੁਰਾ ਵਾਲੀ ਸਾਈਡ ’ਤੇ ਕਾਬੂ ਕਰ ਲਿਆ। ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ’ਚ ਕਈ ਖੁਲਾਸੇ ਹੋਣ ਦੀ ਉਮੀਦ ਹੈ।

 

 (For more news apart from  Amritsar police arrested the gangster Gurpreet Singh News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement