Amritsar News: ਪ੍ਰਵਾਰ ਨੇ ਘੁੰਮਦੇ-ਫਿਰਦੇ ਖਰੀਦੀ ਸੀ ਲਾਟਰੀ ਦੀ ਟਿਕਟ
Lottery of 1.5 crore rupees Amritsar News in punjabi : ਕਹਿੰਦੇ ਹਨ ਕਿ ਕਿਸਮਤ ਸਾਡੇ 'ਤੇ ਕਦੋਂ ਮਿਹਰਬਾਨ ਹੋ ਜਾਵੇ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ। ਅਜਿਹਾ ਹੀ ਕੁਝ ਅੰਮ੍ਰਿਤਸਰ ਦੇ ਇਕ ਪਰਿਵਾਰ ਨਾਲ ਵਾਪਰਿਆ, ਜਿਥੇ ਘੁੰਮਦੇ-ਫਿਰਦੇ ਅਚਾਨਕ ਖਰੀਦੀ ਲਾਟਰੀ ਦੀ ਟਿਕਟ ਨਾਲ ਕਰੋੜਪਤੀ ਬਣ ਗਿਆ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਇਹ ਵੀ ਪੜ੍ਹੋ: Abohar News : ਤਿੰਨ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਮੌਤ
ਪਰਿਵਾਰ ਦੀ ਔਰਤ ਗੁਰਬਚਨ ਕੌਰ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਅਚਾਨਕ ਬਾਜ਼ਾਰ ਗਈ ਸੀ, ਜਿਥੇ ਉਸ ਨੇ ਕੁਝ ਸਾਮਾਨ ਖਰੀਦਣਾ ਸੀ। ਜਦੋਂ ਰਾਜੂ ਕਰੋੜਪਤੀ ਨੇ ਉਸ ਨੂੰ ਮਾਰਕੀਟ ਵਿੱਚ ਲਾਟਰੀ ਖਰੀਦਣ ਲਈ ਕਿਹਾ ਤਾਂ ਉਸ ਨੇ ਤਿੰਨ ਲਾਟਰੀ ਟਿਕਟਾਂ ਖਰੀਦੀਆਂ। ਜਿਸ ਵਿਚੋਂ ਇੱਕ ਵਿਚੋਂ 1.5 ਕਰੋੜ ਰੁਪਏ ਦਾ ਇਨਾਮ ਮਿਲਿਆ। ਉਸ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਨੇ ਲਾਟਰੀ ਜਿੱਤੀ ਹੈ।
ਇਹ ਵੀ ਪੜ੍ਹੋ: Jalandhar News : ਜਲੰਧਰ 'ਚ ਅਣਪਛਾਤੇ ਵਾਹਨ ਨੇ ਔਰਤ ਨੂੰ ਕੁਚਲਿਆ, ਮੌਕੇ 'ਤੇ ਹੋਈ ਮੌਤ
ਲਾਟਰੀ ਵਿਕਰੇਤਾ ਸੰਜੇ ਅਤੇ ਰਾਜੂ ਵੀਰਵਾਰ ਸਵੇਰੇ ਉਸ ਦੇ ਘਰ ਲਾਟਰੀ ਦੀ ਜਾਣਕਾਰੀ ਦੇਣ ਪਹੁੰਚੇ। ਉਸ ਨੇ ਦੱਸਿਆ ਕਿ ਲਾਟਰੀ ਦੀ ਵਿਕਰੀ ਵਾਲੇ ਦਿਨ ਹੀ ਸ਼ਾਮ ਨੂੰ ਉਸ ਨੂੰ ਏਜੰਸੀ ਤੋਂ ਫੋਨ ਆਇਆ ਸੀ ਕਿ ਉਸ ਦੀ ਲਾਟਰੀ ਨਿਕਲੀ ਹੈ। ਜਿਸ ਤੋਂ ਬਾਅਦ ਅੱਜ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਹ ਉਸ ਲਈ ਮਠਿਆਈ ਲੈ ਕੇ ਆਇਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Lottery of 1.5 crore rupees Amritsar News in punjabi, stay tuned to Rozana Spokesman)