
ਬਲਟਾਣਾ 'ਚ 29 ਫਰਵਰੀ ਨੂੰ ਮਿਲੀ ਸੀ ਲਾਸ਼, ਮਿ੍ਤਕ ਦਿਨੇਸ਼ ਦਾ ਪੋਸਟਮਾਰਟਮ 3 ਮਾਰਚ ਨੂੰ ਕੀਤਾ ਗਿਆ
Punjab News : ਮੋਹਾਲੀ : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਮਾਮਲੇ ਵਿੱਚ ਮੁਹਾਲੀ ਜ਼ਿਲ੍ਹੇ ਦੇ ਐੱਸਐੱਸਪੀ ਡਾ ਸੰਦੀਪ ਗਰਗ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ | ਮਾਮਲਾ ਇੱਕ ਵਿਅਕਤੀ ਦੇ ਪੋਸਟਮਾਰਟਮ ਵਿੱਚ ਬਹੁਤ ਦੇਰੀ ਨਾਲ ਸਬੰਧਤ ਹੈ | ਦਰਅਸਲ 29 ਫਰਵਰੀ ਨੂੰ ਬਲਟਾਣਾ ਦੇ ਡਾਲਫਿਨ ਗਰਾਊਾਡ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਸੀ | ਇਸ ਗੱਲ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ ਸੀ ਕਿ ਜਿੱਥੇ ਲਾਸ਼ ਮਿਲੀ ਹੈ, ਉਹ ਪੰਚਕੂਲਾ ਅਧਿਕਾਰ ਖੇਤਰ ਦਾ ਹੈ ਜਾਂ ਨਹੀਂ | ਮਾਮਲੇ 'ਚ ਮਿ੍ਤਕ ਦਿਨੇਸ਼ ਦਾ ਪੋਸਟਮਾਰਟਮ 3 ਮਾਰਚ ਨੂੰ ਕੀਤਾ ਗਿਆ ਸੀ |
ਇਹ ਵੀ ਪੜੋ:Haryana News : ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਭਾਜਪਾ ਆਗੂ ਨੇ ਨਿਗਲਿਆ ਜ਼ਹਿਰ
ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਦਿਨੇਸ਼ ਨੂੰ 28 ਫਰਵਰੀ ਨੂੰ ਅੰਬਾਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਜ਼ੀਰਕਪੁਰ ਪਹੁੰਚ ਗਿਆ ਸੀ | ਜਦੋਂ ਅਗਲੇ ਦਿਨ ਉਸ ਦੀ ਲਾਸ਼ ਮਿਲੀ ਤਾਂ ਬਲਟਾਣਾ ਪੁਲਿਸ ਚੌਕੀ ਨੇ ਜ਼ੀਰੋ ਐੱਫਆਈਆਰ ਦਰਜ ਕਰ ਲਈ ਸੀ | ਜਿਸ ਤੋਂ ਬਾਅਦ ਮਾਮਲਾ ਪੰਚਕੂਲਾ ਪੁਲਿਸ ਨੂੰ ਭੇਜਿਆ ਗਿਆ |
ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਕਥਿਤ ਤੌਰ 'ਤੇ ਬਲਟਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ | ਅਜਿਹੇ 'ਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿਨੇਸ਼ ਦੇ ਪੋਸਟਮਾਰਟਮ ਲਈ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪਿਆ | ਦਿਨੇਸ਼ ਦੀ ਲਾਸ਼ ਕਰੀਬ ਚਾਰ ਦਿਨ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਪਈ ਰਹੀ |
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਐੱਸਐੱਸਪੀ ਤੋਂ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਮੰਗੀ ਹੈ | ਸੁਣਵਾਈ 20 ਮਈ ਲਈ ਤੈਅ ਕੀਤੀ ਗਈ ਹੈ ਅਤੇ ਇੱਕ ਹਫ਼ਤਾ ਪਹਿਲਾਂ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ |
(For more news apart from Punjab Human Rights Commission Strict In Delayed Post Mortem Case News in Punjabi, stay tuned to Rozana Spokesman)