
ਜਦਕਿ ਦੂਜਾ ਗੰਭੀਰ ਰੂਪ ਵਿਚ ਹਸਪਤਾਲ ਭਰਤੀ
ਫਾਜ਼ਿਲਕਾ ਦੇ ਪਿੰਡ ਓਝਾਵਾਲੀ ਨੇੜੇ ਬਾਈਕ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਟੱਕਰ 'ਚ ਬਾਈਕ ਸਵਾਰ ਦੋ ਭਰਾਵਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਬਠਿੰਡਾ ਏਮਜ਼ 'ਚ ਚੱਲ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਜੌੜਕੀਆਂ ਅੰਧੇਵਾਲੀ ਦੇ ਵਾਸੀ ਰੌਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਦੋ ਸਕੇ ਭਰਾ ਨੱਡਾ ਸਿੰਘ ਅਤੇ ਕਾਲਾ ਸਿੰਘ ਪਿੰਡ ਓਝਾਵਾਲੀ ਵਿਖੇ ਕਣਕ ਦੀ ਚੱਕੀ ਤੋਂ ਆਟਾ ਲੈਣ ਲਈ ਮੋਟਰਸਾਈਕਲ 'ਤੇ ਗਏ ਹੋਏ ਸਨ ਕਿ ਵਾਪਸ ਆ ਰਹੇ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਦੇ ਪਿੱਛੇ ਬੈਠੇ ਨੱਡਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਲਾ ਸਿੰਘ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਦੇ ਏਮਜ਼ ਰੈਫ਼ਰ ਕਰ ਦਿੱਤਾ। ਇਹ ਜਾਣਕਾਰੀ ਡਾਕਟਰਾਂ ਵੱਲੋਂ ਪੁਲਿਸ ਨੂੰ ਦਿੱਤੀ ਜਾ ਰਹੀ ਹੈ।