
Sultanpur Lodhi News : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਰਖਵਾਈਆਂ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ
Sultanpur Lodhi News in Punjabi : ਸੁਲਤਾਨਪੁਰ ਲੋਧੀ ’ਚ ਤੜਕੇ ਸਵੇਰੇ ਕੁੜੀ ਮੁੰਡੇ ਦੀ ਲਾਸ਼ ਪਵਿੱਤਰ ਕਾਲੀ ਵੇਈਂ ’ਚ ਸ਼ੱਕੀ ਹਾਲਾਤਾਂ ’ਚ ਪੁਲਿਸ ਨੂੰ ਬਰਾਮਦ ਹੋਈਆਂ ਅਤੇ ਜਿਨਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਬਾਲਕ ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਅਤੇ ਕੁੜੀ ਦੀ ਪਹਿਚਾਣ ਨੇਹਾ ਪੁੱਤਰੀ ਹੀਰਾ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ। ਇਹਨਾਂ ਦੋਵਾਂ ਦੀਆਂ ਲਾਸ਼ਾਂ ਅੱਜ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵੇਈ ’ਚੋਂ ਬਰਾਮਦ ਹੋਈਆਂ ਹਨ। ਸ਼ੁਰੂਆਤ ’ਚ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕੁੜੀ ਮੁੰਡਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ । ਜਿਨਾਂ ਦੀਆਂ ਸਵੇਰੇ ਪੁਲਿਸ ਲਾਸ਼ਾਂ ਮਿਲੀਆਂ ਹਨ।
ਹਲਕੀ ਇਸ ਮਾਮਲੇ ਨੂੰ ਲੈ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੁੜੀ ਸਿਰਫ਼ ਸਾਡੀ ਰਿਸ਼ਤੇਦਾਰ ਹੈ, ਸਿਰਫ ਉਸ ਨਾਲ ਮ੍ਰਿਤਕ ਨੌਜਵਾਨ ਰਾਮ ਬਾਲਕ ਦਾ ਹਾਸਾ ਮਜਾਕ ਹੀ ਚੱਲਦਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਕੁੜੀ ਮੁੰਡੇ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਰਖਵਾਈਆਂ ਗਈਆਂ ਹਨ।
(For more news apart from girl and boy ended their lives by jumping into Bein river in Sultanpur Lodhi News in Punjabi, stay tuned to Rozana Spokesman)